ਨਵੇਂ ਸਾਲ 'ਤੇ ਇਨਫੈਕਸ਼ਨ ਦੇ ਖ਼ਤਰੇ ਨੂੰ ਭੁੱਲੇ ਚੀਨ ਦੇ ਲੋਕ, ਜਸ਼ਨ ਮਨਾਉਣ ਲਈ ਥਾਂ-ਥਾਂ ਇਕੱਠੀ ਹੋਈ ਭੀੜ

By : GAGANDEEP

Published : Jan 1, 2023, 3:36 pm IST
Updated : Jan 1, 2023, 3:36 pm IST
SHARE ARTICLE
photo
photo

ਮਾਹਿਰਾਂ ਦਾ ਕਹਿਣਾ ਹੈ ਕਿ ਚੀਨ ਵਿੱਚ 13 ਜਨਵਰੀ ਨੂੰ ਕੋਰੋਨਾ ਦਾ ਸਿਖਰ ਆਵੇਗਾ

 

 ਬੀਜਿੰਗ: ਅੱਜ ਸਾਰਾ ਸੰਸਾਰ ਨਵੇਂ ਸਾਲ ਦਾ ਜਸ਼ਨ ਮਨਾ ਰਿਹਾ ਹੈ। ਇਸ ਮੌਕੇ ਕੋਰੋਨਾ ਪ੍ਰਭਾਵਿਤ ਚੀਨ ਵਿੱਚ ਵੀ ਲੋਕਾਂ ਨੇ ਨਵੇਂ ਸਾਲ ਦਾ ਜਸ਼ਨ ਮਨਾਇਆ। ਬੀਜਿੰਗ ਅਤੇ ਵੁਹਾਨ ਵਿੱਚ ਅੱਧੀ ਰਾਤ ਨੂੰ ਲੱਖਾਂ ਦੀ ਭੀੜ ਇਕੱਠੀ ਹੋਈ। ਇਸ ਦੀਆਂ ਕਈ ਵੀਡੀਓਜ਼ ਅਤੇ ਫੋਟੋਆਂ ਵੀ ਸਾਹਮਣੇ ਆ ਰਹੀਆਂ ਹਨ। ਇਸ ਦੌਰਾਨ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਦੇਸ਼ ਵਾਸੀਆਂ ਨੂੰ ਕਿਹਾ- ਚੀਨ ਵਿੱਚ ਕੋਰੋਨਾ ਵਿਰੁੱਧ ਲੜਾਈ ਇੱਕ ਨਵੇਂ ਪੜਾਅ ਵਿੱਚ ਦਾਖਲ ਹੋ ਗਈ ਹੈ। ਵੱਡੀਆਂ ਚੁਣੌਤੀਆਂ ਦੇ ਨਾਲ-ਨਾਲ ਸਾਡੇ ਸਾਹਮਣੇ ਉਮੀਦ ਦੀ ਕਿਰਨ ਵੀ ਹੈ। ਮਿਲ ਕੇ, ਅਸੀਂ ਇਸ ਮੁਸੀਬਤ ਤੋਂ ਮਜ਼ਬੂਤੀ ਨਾਲ ਨਿਕਲਾਂਗੇ।

ਲੰਡਨ ਦੀ ਗਲੋਬਲ ਹੈਲਥ ਇੰਟੈਲੀਜੈਂਸ ਕੰਪਨੀ ਏਅਰਫਿਨਿਟੀ ਨੇ ਹੈਰਾਨ ਕਰਨ ਵਾਲਾ ਦਾਅਵਾ ਕੀਤਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਚੀਨ ਵਿੱਚ 13 ਜਨਵਰੀ ਨੂੰ ਕੋਰੋਨਾ ਦਾ ਸਿਖਰ ਆਵੇਗਾ। ਇਸ ਦਿਨ ਇੱਥੇ 37 ਲੱਖ ਕੇਸ ਆਉਣਗੇ। 23 ਜਨਵਰੀ ਨੂੰ ਕੋਰੋਨਾ ਕਾਰਨ ਮੌਤਾਂ ਦਾ ਸਿਖਰ ਆਵੇਗਾ। ਇਸ ਦਿਨ 25 ਹਜ਼ਾਰ ਮਰੀਜ਼ਾਂ ਦੀ ਮੌਤ ਹੋ ਜਾਵੇਗੀ।

ਚੀਨ ਅਤੇ ਚੀਨੀ ਕਮਿਊਨਿਸਟ ਪਾਰਟੀ ਦੀ ਨਿਗਰਾਨੀ ਕਰਨ ਵਾਲੀ ਮਨੁੱਖੀ ਅਧਿਕਾਰ ਕਾਰਕੁਨ ਜੈਨੀਫਰ ਜ਼ੇਂਗ ਨੇ ਇੱਕ ਫੋਟੋ ਪੋਸਟ ਕੀਤੀ ਹੈ। ਇਸ ਵਿੱਚ ਕੋਰੋਨਾ ਦੀ ਭਿਆਨਕਤਾ ਦੇਖੀ ਜਾ ਸਕਦੀ ਹੈ। ਜ਼ੇਂਗ ਦਾ ਦਾਅਵਾ ਹੈ ਕਿ ਅਸਥੀਆਂ ਨੂੰ ਰੱਖਣ ਲਈ ਚੀਨ ਵਿੱਚ ਕਲਸ਼ ਨਹੀਂ ਲੱਭ ਰਹੇ। ਲੋਕ ਆਪਣੇ ਚਹੇਤਿਆਂ ਦੀਆਂ ਹੱਡੀਆਂ ਨੂੰ ਥੈਲੇ ਵਿੱਚ ਹੀ ਰੱਖਣ ਲਈ ਮਜਬੂਰ ਹਨ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement