ਸਬਰੀਮਾਲਾ ‘ਚ ਐਂਟਰੀ ਲਈ ਔਰਤਾਂ ਬਣਾਉਣਗੀਆਂ 620 ਕਿਲੋਮੀਟਰ ਲੰਬੀ ‘ਮਹਿਲਾ ਦੀਵਾਰ’
Published : Jan 1, 2019, 2:01 pm IST
Updated : Apr 10, 2020, 10:31 am IST
SHARE ARTICLE
SabrimalaTemple
SabrimalaTemple

ਸਬਰੀਮਾਲਾ ਦੇ ਅਯੱਪਾ ਮੰਦਰ ਵਿਚ ਔਰਤਾਂ ਦੇ ਦਾਖ਼ਲ ਲਈ ਸੁਪਰੀਮ ਕੋਰਟ ਪਹਿਲਾਂ ਹੀ ਆਗਿਆ ਦੇ ਚੁੱਕਾ ਹੈ। ਹਾਲਾਂਕਿ, ਕੋਰਟ ਦੇ ਆਦੇਸ਼ ਦੇ ਬਾਵਜੂਦ ਅੱਜ....

ਤਿਰੁਵਨੰਤਪੁਰਮ : ਸਬਰੀਮਾਲਾ ਦੇ ਅਯੱਪਾ ਮੰਦਰ ਵਿਚ ਔਰਤਾਂ ਦੇ ਦਾਖ਼ਲ ਲਈ ਸੁਪਰੀਮ ਕੋਰਟ ਪਹਿਲਾਂ ਹੀ ਆਗਿਆ ਦੇ ਚੁੱਕਾ ਹੈ। ਹਾਲਾਂਕਿ, ਕੋਰਟ ਦੇ ਆਦੇਸ਼ ਦੇ ਬਾਵਜੂਦ ਅੱਜ ਤਕ ਕਿਸੇ ਵੀ ਔਰਤ ਨੂੰ ਮੰਦਰ ਵਿਚ ਦਾਖ਼ਲ ਨਹੀਂ ਦਿਤਾ ਗਿਆ ਹੈ। ਹੁਣ ਔਰਤਾਂ ਅਪਣੇ ਹੱਕ ਅਤੇ ਸਮਾਨਤਾ ਦੇ ਅਧਿਕਾਰ ਲਈ ਅੱਜ ਰਾਜ ਵਿਚ 620 ਕਿਲੋਮੀਟਰ ਮਹਿਲਾ ਦੀਵਾਰ ਬਣਾਵੇਗੀ। ਸੰਭਾਵਨਾ ਹੈ ਕਿ ਇਸ ਮਹਿਲਾ ਦੀਵਾਰ ਨੂੰ ਬਣਾਉਣ ਲਈ ਇਕ ਲੱਖ ਔਰਤਾਂ ਹਿੱਸਾ ਲੈ ਸਕਦੀਆਂ ਹਨ। ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਦੇ ਹੁਕਮ ਨੂੰ ਲਾਗੂ ਕਰਨ ਦੇ ਕੇਰਲ ਸਰਕਾਰ ਦੇ ਫ਼ੈਸਲੇ ਦੇ ਵਿਰੁੱਧ ਰਾਜ ਵਿਚ ਜਬਰਦਸਤ ਪ੍ਰਦਰਸ਼ਨ ਕੀਤੇ ਗਏ।

ਇਹਨਾਂ ਪ੍ਰਦਰਸ਼ਨਾਂ ਤੋਂ ਬਾਅਦ ਅੱਜ ਲੱਖਾਂ ਔਰਤਾਂ ਦੁਆਰਾ ਲੈਂਗਿਕ ਸਮਾਨਤਾ ਨੂੰ ਬਣਾਉਣ ਲਈ ਸਰਕਾਰ ਆਰੰਭ 620 ਕਿਲੋਮੀਟਰ ਲੰਬੀ ‘ਮਹਿਲਾਵਾਂ ਦੀ ਦੀਵਾਰ’ ਬਣਾਉਣ ਦੀ ਸੰਭਾਵਨਾ ਹੈ। ਇਹ ਔਰਤਾਂ ਉਤਰੀ ਰੇਲ ਦੇ ਕਸੋਰਗੋਡ ਤੋਂ ਲੈ ਕੇ ਦੱਖਣੀ ਛੋਰ ਤਿਰੁਵਨੰਤਪੁਰਮ ਵਿਚ ਲੜੀ ਦੇ ਆਖ਼ਰੀ ਮਾਰਕਸਵਾਦੀ ਕਮਿਉਨਿਸਟ ਪਾਰਟੀ ਦੇ ਨੇਤਾ ਬੰਰਦਾ ਕਾਰਤ ਹੋਵੇਗੀ । ਇਸ ਪ੍ਰਸਤਾਵਿਤ ਦੀਵਾਰ ਦੀ ਸਫ਼ਲਤਾ ਦੇ ਲਈ ਵਾਰਡ ਪੱਧਰ ਤੋਂ  ਲੈ ਕੇ ਜਿਲ੍ਹਾ ਅਤੇ ਚੋਣ ਖੇਤਰ ਪੱਧਰ ਤੇ ਬੈਠਕਾਂ ਕੀਤੀਆਂ ਗਈਆਂ ਹਨ।

ਇਸ ਦੀਵਾਰ ਦਾ ਹਿੱਸਾ ਬਨਣ ਦੇ ਲਈ ਔਰਤਾਂ ਸ਼ਾਮ ਤਿੰਨ ਵਜੇ ਨਿਰਧਾਰਤ ਸਥਾਨਾਂ ਉਤੇ ਪਹੁੰਚਣਗੀਆਂ, ਜਿਥੇ ਪਹਿਲਾਂ ਅਭਿਆਸ ਕੀਤਾ ਜਾਵੇਗਾ। ਸ਼ਾਮ ਚਾਰ ਵਜੇ ਤਕ ਇਸ ਦੀਵਾਰ ਦਾ ਨਿਰਮਾਣ ਕੀਤਾ ਜਾਵੇਗਾ ਅਤੇ ਉਸ ਵਿਚ ਹਿੱਸਾ ਲੈਣ ਵਾਲੀਆਂ ਔਰਤਾਂ ਲੈਂਗਿਕ ਸਮਾਨਤਾ ਦੇ ਮੁਲਾਂ ਨੂੰ ਅਨੂਕੁਲ ਬਣਾਈ ਰੱਖਣ ਦਾ ਸੰਕਲਪ ਲੈਣਗੀਆਂ। ਮੁੱਖ ਮੰਤਰੀ ਪਿਨਾਰਾਈ ਵਿਜੇਯਨ ਨੇ ਕਿਹਾ ਸੀ, ਸਬਰੀਮਾਲਾ ‘ਚ ਔਰਤਾਂ ਦੇ ਪ੍ਰਵੇਸ਼ ਦੇ ਵਿਰੁੱਧ ਸੰਪਰਦਾਇਕ ਤਾਕਤਾਂ ਦੇ ਪ੍ਰਦਰਸ਼ਨ ਨੇ ਸਰਕਾਰ ਅਤੇ ਹੋਰ ਪ੍ਰਗਤੀਸ਼ੀਲ ਸੰਗਠਨਾਂ ਨੂੰ ਰਾਜ ਵਿਚ ਔਰਤਾਂ ਦੀ ਦੀਵਾਰ ਬਣਾਉਣ ਲਈ ਪ੍ਰੇਰਿਤ ਕੀਤਾ।    

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement