ਯੂਕਰੇਨੀ ਫ਼ੌਜ ਨੂੰ ਰਖਿਆ ਸਹਾਇਤਾ ਉਪਲੱਬਧ ਕਰਾਏਗਾ ਅਮਰੀਕਾ
Published : Dec 24, 2017, 12:13 am IST
Updated : Dec 23, 2017, 6:43 pm IST
SHARE ARTICLE

ਵਾਸ਼ਿੰਗਟਨ, 23 ਦਸੰਬਰ : ਅਮਰੀਕਾ ਯੂਕਰੇਨ ਦੇ ਪੂਰਬੀ ਖੇਤਰ ਵਿਚ ਰੂਸੀ ਸਮਰਥਕ ਵੱਖਵਾਦੀਆਂ ਨਾਲ ਨਜਿੱਠਣ ਲਈ ਯੂਕਰੇਨੀ ਫ਼ੌਜ ਨੂੰ ਰਖਿਆ ਸਹਾਇਤਾ ਉਪਲੱਬਧ ਕਰਾਏਗਾ। ਵਿਦੇਸ਼ ਮੰਤਰਾਲੇ ਨੇ ਇਹ ਜਾਣਕਾਰੀ ਦਿਤੀ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਇਕ ਬਿਆਨ 'ਚ ਕਿਹਾ ਹੈ ਕਿ ਯੂਕਰੇਨ ਵਿਚ ਰੂਸੀ ਸਮਰਥਕ ਵੱਖਵਾਦੀਆਂ ਨੂੰ ਕਮਜ਼ੋਰ ਕਰਨ ਲਈ ਇਸ ਤਰ੍ਹਾਂ ਦੀ ਮਦਦ ਦਿਤੀ ਜਾਣੀ ਜ਼ਰੂਰੀ ਹੈ ਅਤੇ ਇਹ ਸੁਰੱਖਿਆ ਮਦਦ ਹੋਵੇਗੀ। ਇਹ ਫ਼ੈਸਲਾ ਯੂਕਰੇਨ ਦੀ ਖੇਤਰੀ ਅਸੀਮਤਾ ਦੀ ਰਖਿਆ ਲਈ ਲਿਆ ਗਿਆ ਹੈ। ਹਾਲਾਂਕਿ ਇਹ ਸਾਫ਼ ਨਹੀਂ ਕੀਤਾ ਗਿਆ ਹੈ ਕਿ ਇਹ ਮਦਦ ਕਿਸ ਤਰ੍ਹਾਂ ਨਾਲ ਉਪਲੱਬਧ ਕਰਾਈ ਜਾਵੇਗੀ।


ਇਸ ਤੋਂ ਪਹਿਲਾਂ ਇਕ ਨਿਊਜ਼ ਚੈਨਲ ਨੇ ਕਿਹਾ ਸੀ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਯੂਕਰੇਨ ਨੂੰ ਐਂਟੀ ਟੈਂਕ ਮਿਜ਼ਾਇਲ ਵੇਚਣ ਨੂੰ ਮਨਜ਼ੂਰੀ ਦੇ ਸਕਦੇ ਹਨ ਅਤੇ ਇਸ ਲਈ ਕਾਂਗਰਸ ਦੀ ਮਨਜ਼ੂਰੀ ਲੈਣੀ ਹੋਵੇਗੀ। ਦਰਅਸਲ ਪੂਰਬੀ ਯੂਕਰੇਨ ਵਿਚ ਰੂਸੀ ਸਮਰਥਕ ਵੱਖਵਾਦੀਆਂ ਅਤੇ ਯੂਕਰੇਨੀ ਸੈਨਾ ਵਿਚਕਾਰ ਲੜਾਈ ਚਲਦੀ ਰਹਿੰਦੀ ਹੈ ਅਤੇ ਪਿਛਲੇ 3 ਸਾਲਾਂ ਵਿਚ ਸਰਕਾਰੀ ਸੈਨਾਵਾਂ ਨੇ 10 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਹਤਿਆ ਕਰ ਦਿਤੀ ਹੈ। ਯੂਕਰੇਨ ਦਾ ਕਹਿਣਾ ਹੈ ਕਿ ਰੂਸ ਇਸ ਖੇਤਰ ਵਿਚ ਸੈਨਿਕ ਅਤੇ ਭਾਰੀ ਵਾਹਨਾਂ ਨੂੰ ਭੇਜ ਰਿਹਾ ਹੈ ਪਰ ਰੂਸ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕਰਦਾ ਹੈ। (ਪੀਟੀਆਈ)

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement