ਯਮਨ 'ਚ ਹਵਾਈ ਹਮਲਾ, 32 ਹਲਾਕ
Published : Dec 27, 2017, 12:36 am IST
Updated : Dec 26, 2017, 7:06 pm IST
SHARE ARTICLE

ਸਨਾ, 26 ਦਸੰਬਰ : ਯਮਨ ਦੀ ਰਾਜਧਾਨੀ ਸਨਾ ਨੇੜੇ, ਅਲ ਹੁਦੈਦਾ ਅਤੇ ਦਾਮਾਰ ਸੂਬੇ ਵਿਚ ਸਾਊਦੀ ਅਰਬ ਦੀ ਅਗਵਾਈ ਵਿਚ ਗਠਜੋੜ ਫ਼ੌਜ ਦੇ ਹਵਾਈ ਹਮਲੇ ਵਿਚ ਘੱਟੋ-ਘੱਟ 32 ਲੋਕ ਮਾਰੇ ਗਏ। ਮਰਨ ਵਾਲਿਆਂ 'ਚ ਔਰਤਾਂ ਅਤੇ ਬੱਚੇ ਸ਼ਾਮਲ ਹਨ। ਚਸ਼ਮਦੀਦਾਂ ਨੇ ਦਸਿਆ ਕਿ ਰਾਜਧਾਨੀ ਨੇੜੇ ਅਸਰ ਸ਼ਹਿਰ 'ਚ 11 ਲੋਕ ਮਾਰੇ ਗਏ ਹਨ। ਮੌਕੇ 'ਤੇ ਮੌਜੂਦ ਲੋਕਾਂ ਨੇ ਦਸਿਆ ਕਿ ਹਮਲੇ 'ਚ ਸ਼ਹਿਰ ਦੇ ਮਿਸਰੀ ਕਬਰਗਾਹ ਪਿੱਛੇ ਸਥਿਤ ਇਕ ਘਰ ਤਬਾਹ ਹੋ ਗਿਆ, ਜਿਸ ਦੇ ਅੰਦਰ ਮੌਜੂਦ 9 ਲੋਕਾਂ ਦੀ ਮੌਤ ਹੋ ਗਈ ਅਤੇ ਨਾਲ ਹੀ ਦੋ ਹੋਰ ਰਾਹਗੀਰ ਵੀ ਮਾਰੇ ਗਏ।


ਮੀਡੀਆ ਰੀਪੋਰਟ ਵਿਚ ਕਿਹਾ ਗਿਆ ਹੈ ਕਿ ਗਠਜੋੜ ਫ਼ੌਜ ਨੇ ਸੋਮਵਾਰ ਨੂੰ ਹੌਤੀ ਬਾਗ਼ੀਆਂ ਨੂੰ ਨਿਸ਼ਾਨਾ ਬਣਾ ਕੇ ਹਮਲੇ ਕੀਤੇ ਸਨ। ਹੌਤੀ ਬਾਗ਼ੀਆਂ ਵਲੋਂ ਸੰਚਾਲਿਤ ਅਲ-ਮਸੀਰਾ ਟੈਲੀਵਿਜ਼ਨ ਮੁਤਾਬਕ ਅਲ ਹੁਦੈਦਾ ਸੂਬੇ ਦੇ ਅਲ ਜੇਰਾਹੀ ਸ਼ਹਿਰ 'ਚ ਇਕ ਬੱਸ ਨੂੰ ਨਿਸ਼ਾਨਾ ਬਣਾ ਕੇ ਦੋ ਹਵਾਈ ਹਮਲੇ ਕੀਤੇ ਗਏ, ਜਿਸ 'ਚ 9 ਲੋਕ ਮਾਰੇ ਗਏ ਹਨ। ਇਕ ਸਮਾਚਾਰ ਏਜੰਸੀ ਮੁਤਾਬਕ ਅਲ ਹੁਦੈਦਾ ਦੇ ਇਕ ਖੇਤ ਵਿਚ ਬੰਬ ਸੁਟਿਆ ਗਿਆ, ਜਿਸ 'ਚ 8 ਲੋਕਾਂ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਦਾਮਾਰ ਸੂਬੇ ਵਿਚ ਕਸਟਮ ਦਫ਼ਤਰ 'ਤੇ ਕੀਤੇ ਗਏ ਹਵਾਈ ਹਮਲੇ ਵਿਚ 4 ਲੋਕਾਂ ਦੀ ਮੌਤ ਹੋ ਗਈ। ਇਸ ਹਮਲੇ ਵਿਚ 55 ਹੋਰ ਜ਼ਖ਼ਮੀ ਹੋਏ ਹਨ।                                                            (ਪੀਟੀਆਈ)

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement