ਟਰੰਪ ਦੇ ਯੇਰੂਸ਼ਲਮ 'ਚ ਅਮਰੀਕੀ ਦੂਤਘਰ ਦੇ ਉਦਘਾਟਨ 'ਤੇ ਜਾਣ ਦੀ ਉਮੀਦ
Published : Mar 6, 2018, 11:28 am IST
Updated : Mar 6, 2018, 5:58 am IST
SHARE ARTICLE

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਦੀ ਵ੍ਹਾਈਟ ਹਾਊਸ ਵਿਚ ਮੇਜ਼ਬਾਨੀ ਕੀਤੀ। ਇਸ ਮੁਲਾਕਾਤ ਦੌਰਾਨ ਟਰੰਪ ਨੇ ਸੰਭਾਵਨਾ ਜ਼ਾਹਰ ਕੀਤੀ ਕਿ ਉਹ ਮਈ ਵਿਚ ਯੇਰੂਸ਼ਲਮ ਵਿਚ ਹੋਣ ਵਾਲੇ ਨਵੇਂ ਅਮਰੀਕੀ ਦੂਤਘਰ ਦੇ ਉਦਘਾਟਨ ਸਮਾਰੋਹ ਵਿਚ ਸ਼ਾਮਲ ਹੋ ਸਕਦੇ ਹਨ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇ ਕਿਹਾ,''ਮੈਂ ਤੁਹਾਡਾ ਇਸ ਅਸਧਾਰਨ ਦੋਸਤੀ ਲਈ ਧੰਨਵਾਦ ਕਰਨਾ ਚਾਹੁੰਦਾ ਹਾਂ।'' ਅਮਰੀਕਾ ਇਸ ਸਾਲ ਮਈ ਵਿਚ ਇਜ਼ਰਾਈਲ ਦੇ 70ਵੇਂ ਆਜ਼ਾਦੀ ਦਿਵਸ ਦੇ ਕੁਝ ਸਮੇਂ ਬਾਅਦ ਹੀ ਉੱਥੇ ਆਪਣਾ ਨਵਾਂ ਦੂਤਘਰ ਖੋਲ ਸਕਦਾ ਹੈ। 



ਵ੍ਹਾਈਟ ਹਾਊਸ ਦੇ ਓਵਲ ਹਾਊਸ ਵਿਚ ਇਕ ਸਾਂਝਾ ਪੱਤਰਕਾਰ ਸੰਮੇਲਨ ਦੌਰਾਨ ਟਰੰਪ ਨੇ ਕਿਹਾ, ''ਉੱਥੇ ਆਉਣ ਲਈ ਬੇਤਾਬ ਹਾਂ। ਜੇ ਮੈਂ ਆ ਪਾਇਆ ਤਾਂ ਜ਼ਰੂਰ ਆਵਾਂਗਾ।'' ਉਨ੍ਹਾਂ ਨੇ ਕਿਹਾ,''ਇਜ਼ਰਾਈਲ ਮੇਰੇ ਲਈ ਬਹੁਤ ਖਾਸ ਹੈ। ਖਾਸ ਦੇਸ਼, ਖਾਸ ਲੋਕ ਅਤੇ ਮੈਂ ਉੱਥੇ ਆਉਣ ਲਈ ਬੇਤਾਬ ਹਾਂ।'' ਅੰਤਰ ਰਾਸ਼ਟਰੀ ਪੱਧਰ 'ਤੇ ਸਖਤ ਆਲੋਚਨਾ ਦੇ ਬਾਅਦ ਵੀ ਟਰੰਪ ਨੇ ਦਸੰਬਰ ਵਿਚ ਯੇਰੂਸ਼ਲਮ ਨੂੰ ਇਜ਼ਰਾਈਲ ਦੀ ਰਾਜਧਾਨੀ ਦੇ ਤੌਰ 'ਤੇ ਪ੍ਰਮਾਣਿਤ ਕਰਦਿਆਂ ਅਮਰੀਕੀ ਦੂਤਘਰ ਨੂੰ ਉਥੇ ਟਰਾਂਸਫਰ ਕਰਨ ਦਾ ਐਲਾਨ ਕੀਤਾ ਸੀ।

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement