ਟੈਕਸਾਸ ਦੇ ਕੈਮੀਕਲ ਪਲਾਂਟ 'ਚ ਦੋ ਧਮਾਕੇ
Published : Aug 31, 2017, 11:33 pm IST
Updated : Aug 31, 2017, 6:03 pm IST
SHARE ARTICLE

ਟੈਕਸਾਸ, 31 ਅਗੱਸਤ : ਅਮਰੀਕਾ ਦੇ ਟੈਕਸਾਸ 'ਚ ਵੀਰਵਾਰ ਨੂੰ ਇਕ ਕੈਮੀਕਲ ਪਲਾਂਟ 'ਚ ਦੋ ਧਮਾਕੇ ਹੋਏ। ਜਾਣਕਾਰੀ ਮੁਤਾਬਕ ਇਹ ਪਲਾਂਟ ਹਾਰਵੇ ਤੂਫ਼ਾਨ ਦੀ ਲਪੇਟ 'ਚ ਆ ਗਿਆ ਸੀ ਅਤੇ ਇਸ 'ਚ ਕਾਫੀ ਪਾਣੀ ਭਰਿਆ ਹੋਇਆ ਸੀ। ਦੂਜੇ ਪਾਸੇ ਟੈਕਸਾਸ ਤੋਂ ਬਾਅਦ ਹਾਰਵੇ ਤੂਫ਼ਾਨ ਹੁਣ ਲੁਈਸਿਆਨਾ ਸੂਬੇ 'ਚ ਕਹਿਰ ਮਚਾ ਰਿਹਾ ਹੈ। ਇਥੇ 40 ਜਣਿਆਂ ਦੀ ਮੌਤ ਹੋ ਚੁਕੀ ਹੈ ਅਤੇ 17 ਲੋਕ ਲਾਪਤਾ ਹਨ। ਇਹ ਕੈਮੀਕਲ ਪਲਾਂਟ ਦੁਨੀਆਂ ਦੇ ਸਭ ਤੋਂ ਵੱਡੇ ਕੈਮੀਕਲ ਪਲਾਂਟ 'ਚੋਂ ਇਕ ਹੈ। ਹਿਊਸਟਨ ਤੋਂ ਲਗਭਗ 20 ਮੀਲ ਦੂਰ ਕ੍ਰੋਸਬੀ ਸਥਿਤ ਅ੍ਰਕੇਮਾ ਗਰੁੱਪ ਦੇ ਇਸ ਪਲਾਂਟ 'ਚ ਧਮਾਕੇ ਦੇ ਬਾਅਦ ਅੱਗ ਲੱਗ ਗਈ। 'ਹਰੀਕੇਨ ਹਾਕਵੇ' ਤੇ ਹੜ੍ਹ ਨਾਲ ਜੂਝ ਰਹੇ ਹਿਊਸਟਨ ਦੇ ਨੇੜੇ ਇਸ ਕੈਮੀਕਲ ਪਲਾਂਟ 'ਚ ਹੋਏ ਦੋ ਧਮਾਕਿਆਂ ਨੇ ਬੜੀ ਮੁਸ਼ਕਲ ਖੜੀ ਕਰ ਦਿਤੀ ਹੈ। ਮੰਨਿਆ ਜਾ ਰਿਹਾ ਹੈ ਕਿ ਹੜ੍ਹ ਕਾਰਨ ਇਹ ਧਮਾਕੇ ਹੋਏ ਹਨ। ਫ਼ਰਾਂਸ ਦੀ ਕੰਪਨੀ ਅਰਕੇਮਾ ਨੇ ਕਿਹਾ ਹੈ ਕਿ ਹੜ੍ਹ ਨੂੰ ਲੈ ਕੇ ਬਿਹਤਰ ਤਿਆਰੀ ਕੀਤੀ ਗਈ ਸੀ ਪਰ ਇਸ ਵਾਰ ਉਮੀਦ ਤੋਂ ਜ਼ਿਆਦਾ ਮੀਂਹ ਪਿਆ ਹੈ। ਲਿਹਾਜ਼ਾ ਕੈਮੀਕਲ ਉਪਕਰਨਾਂ ਨੂੰ ਰੈਫ਼ਰੀਜਰੇਟ ਕਰਨ ਦੀ ਸਮਰੱਥਾ ਖ਼ਤਮ ਹੋ ਗਈ ਅਤੇ ਧਮਾਕਾ ਹੋ ਗਿਆ। ਅਮਰੀਕਾ ਦੇ ਐਮਰਜੈਂਸੀ ਵਰਕਰਾਂ ਨੇ ਦਸਿਆ ਕਿ ਕੈਮੀਕਲ ਪਲਾਂਟ 'ਚ ਦੋ ਧਮਾਕੇ ਹੋਏ ਹਨ ਅਤੇ ਇਸ ਤੋਂ ਪਹਿਲਾਂ ਹੀ ਕੰਪਨੀ ਨੇ ਧਮਾਕਾ ਹੋਣ ਦੀ ਸੰਭਾਵਨਾ ਜ਼ਾਹਿਰ ਕੀਤੀ ਸੀ। ਕੰਪਨੀ ਨੇ ਪਹਿਲਾਂ ਹੀ ਕਿਹਾ ਸੀ ਕਿ ਭਾਰੀ ਮੀਂਹ ਕਾਰਨ ਇਸ ਤੋਂ ਬਚਣ ਦਾ ਕੋਈ ਰਸਤਾ ਨਹੀਂ ਹੈ। ਧਮਾਕੇ ਤੋਂ ਪਹਿਲਾਂ ਇਕ ਪੁਲਿਸ ਕਰਮਚਾਰੀ ਨੂੰ ਸਾਹ ਲੈਣ 'ਚ ਪ੍ਰੇਸ਼ਾਨੀ ਕਾਰਨ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ ਹੋਰ ਕਈ ਲੋਕ ਕੈਮੀਕਲ ਦੇ ਖ਼ਤਰੇ ਦੇ ਚਲਦੇ ਹਸਪਤਾਲ 'ਚ ਦਾਖ਼ਲ ਹੋਏ ਹਨ। ਉਥੇ ਪਲਾਂਟ 'ਚ ਅਜੇ ਹੋਰ ਧਮਾਕੇ ਹੋਣ ਦੀ ਸੰਭਾਵਨਾ ਜ਼ਾਹਿਰ ਕੀਤੀ ਗਈ ਹੈ। ਇਸ ਦੇ ਕਾਰਨ ਮਹੀਨੇ ਦੇ ਪਹਿਲੇ ਸ਼ੁਕਰਵਾਰ ਤੋਂ ਹੀ ਪਲਾਂਟ 'ਚ ਉਤਪਾਦਨ ਬੰਦ ਕਰ ਦਿਤਾ ਗਿਆ ਸੀ। (ਪੀਟੀਆਈ)

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement