ਸਪੇਨ ਅੱਤਵਾਦੀ ਹਮਲੇ 'ਚ ਮਾਰੇ ਗਏ ਬੱਚੇ ਨੂੰ ਦੋਸਤਾਂ ਨੇ ਇਸ ਤਰ੍ਹਾਂ ਦਿੱਤੀ ਸ਼ਰਧਾਂਜਲੀ
Published : Sep 2, 2017, 3:19 pm IST
Updated : Sep 2, 2017, 9:49 am IST
SHARE ARTICLE

ਸਪੇਨ ਅੱਤਵਾਦੀ ਹਮਲੇ 'ਚ ਮਾਰੇ ਗਏ ਬੱਚੇ ਨੂੰ ਦੋਸਤਾਂ ਨੇ ਕੁਝ ਅਨੋਖੇ ਢੰਗ ਨਾਲ ਸ਼ਰਧਾਂਜਲੀ ਦਿੱਤੀ ਹੈ। ਬੀਤੇ ਮਹੀਨੇ ਹੋਏ ਅੱਤਵਾਦੀ ਹਮਲੇ 'ਚ ਸਿਡਨੀ ਦੇ ਰਹਿਣ ਵਾਲੇ ਇਕ 7 ਸਾਲਾ ਬੱਚੇ ਜੂਲੀਅਨ ਕਾਡਮੈਨ ਦੀ ਮੌਤ ਹੋ ਗਈ ਸੀ। ਇਸ ਬੱਚੇ ਦੀ ਯਾਦ 'ਚ ਅੱਜ ਸਿਡਨੀ 'ਚ ਉਸ ਦੇ ਪਰਿਵਾਰ ਅਤੇ ਉਸ ਦੇ ਸਾਥੀ ਦੋਸਤਾਂ ਨੇ ਅਨੋਖੇ ਢੰਗ ਨਾਲ ਉਸ ਨੂੰ ਸ਼ਰਧਾਂਜਲੀ ਦਿੱਤੀ। 7 ਛੋਟੇ ਬੱਚਿਆਂ ਨੇ ਉਸ ਦੀ ਆਤਮਿਕ ਸ਼ਾਂਤੀ ਲਈ 7 ਸਫੈਦ ਰੰਗ ਦੇ ਗੁਬਾਰੇ ਆਸਮਾਨ 'ਚ ਛੱਡੇ। 

ਇਸ ਅੱਤਵਾਦੀ ਹਮਲੇ 'ਚ 7 ਸਾਲਾ ਜੂਲੀਅਨ ਦੀ ਮਾਂ ਨੂੰ ਸੱਟਾਂ ਲੱਗੀਆਂ ਸਨ ਅਤੇ ਗੰਭੀਰ ਹਾਲਤ 'ਚ ਹਸਪਤਾਲ ਪਹੁੰਚਾਇਆ ਗਿਆ ਸੀ। ਜੂਲੀਅਨ ਬੀਤੇ ਅਗਸਤ ਮਹੀਨੇ ਬਾਰਸੀਲੋਨਾ ਦੇ ਮਸ਼ਹੂਰ ਸੈਰ-ਸਪਾਟਾ ਲਾਸ ਰਾਮਬਲਾਸ 'ਚ ਘੁੰਮਣ ਗਏ ਸਨ ਅਤੇ ਇਸ ਅੱਤਵਾਦੀ ਹਮਲੇ ਦੌਰਾਨ ਮਚੀ ਭਾਜੜ 'ਚ ਫਸ ਗਏ ਸਨ। ਨਿਊ ਸਾਊਥ ਵੇਲਜ਼ ਦੇ ਸੈਵਨ ਹਿੱਲਸ 'ਚ ਸਿਡਨੀ ਦੇ ਪਰੌਡਜੀ ਮਾਰਸ਼ਲ ਆਰਟ, ਜਿੱਥੇ ਜੂਲੀਅਨ ਮਾਰਸ਼ਲ ਆਰਟ ਦੀ ਟ੍ਰੇਨਿੰਗ ਲੈਂਦਾ ਸੀ, ਉੱਥੇ ਸਪੈਸ਼ਲ ਫੈਮਲੀ ਡੇਅ ਮਨਾਇਆ ਗਿਆ ਅਤੇ ਉਸ ਦੇ ਪਰਿਵਾਰ ਲਈ ਪੈਸੇ ਇਕੱਠੇ ਕੀਤੇ ਗਏ। 

ਮਾਰਸ਼ਲ ਆਰਟ ਦੇ ਵਿਦਿਆਰਥੀਆਂ ਨੇ ਜੂਲੀਅਨ ਦੀ ਛੋਟੀ ਜਿਹੀ ਜ਼ਿੰਦਗੀ ਨੂੰ ਸਮਰਪਿਤ ਇਕ ਪ੍ਰਤੀਕ ਦੇ ਰੂਪ 'ਚ 7 ਸਫੈਦ ਰੰਗ ਦੇ ਗੁਬਾਰੇ ਆਸਮਾਨ 'ਚ ਛੱਡੇ। ਉਨ੍ਹਾਂ ਨੇ ਜੂਲੀਅਨ ਪ੍ਰਤੀ ਆਪਣੇ ਪਿਆਰ ਨੂੰ ਜ਼ਾਹਰ ਕੀਤਾ। ਦੱਸਣਯੋਗ ਹੈ ਕਿ ਬੀਤੇ ਅਗਸਤ ਮਹੀਨੇ ਸਪੇਨ ਦੇ ਬਾਰਸੀਲੋਨਾ 'ਚ ਲਾਸ ਰਾਮਬਲਾਸ ਸੈਰ-ਸਪਾਟਾ ਵਾਲੀ ਥਾਂ 'ਤੇ ਬਹੁਤ ਸਾਰੇ ਦੇਸ਼ਾਂ ਦੇ ਲੋਕ ਘੁੰਮਣ ਲਈ ਆਏ ਹੋਏ ਸਨ, ਜਿੱਥੇ ਅੱਤਵਾਦੀਆਂ ਨੇ ਰਾਹਗੀਰਾਂ ਨੂੰ ਗੱਡੀ ਨਾਲ ਕੁਚਲ ਦਿੱਤਾ। ਇਸ ਹਮਲੇ 'ਚ 14 ਲੋਕਾਂ ਦੀ ਮੌਤ ਹੋ ਗਈ ਸੀ ਅਤੇ 100 ਤੋਂ ਵਧ ਜ਼ਖਮੀ ਹੋ ਗਏ ਸਨ।

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement