'ਮੋਬਾਇਲ ਨੂੰ ਦੂਰ ਰੱਖ ਕੇ ਹੀ ਲਿਆ ਜਾ ਸਕੇਗਾ ਭੋਜਨ ਦਾ ਵਧੇਰੇ ਆਨੰਦ'
Published : Mar 3, 2018, 11:00 am IST
Updated : Mar 3, 2018, 5:30 am IST
SHARE ARTICLE

ਟੋਰਾਂਟੋ : ਤਕਨੀਕ ਸਾਡੇ ਜੀਵਨ ਦਾ ਖਾਸ ਹਿੱਸਾ ਬਣ ਗਈ ਹੈ। ਇਕ ਪਾਸੇ ਜਿੱਥੇ ਇਹ ਸਾਡੇ ਕਈ ਕੰਮ ਸੌਖੇ ਕਰ ਰਹੀ ਹੈ ਉੱਥੇ ਹੀ ਦੂਜੇ ਪਾਸੇ ਇਹ ਕਿਸੇ ਨਾ ਕਿਸੇ ਰੂਪ 'ਚ ਸਾਡੇ ਜੀਵਨ ਨੂੰ ਨਕਾਰਾਤਮਕ ਤਰੀਕੇ ਨਾਲ ਪ੍ਰਭਾਵਿਤ ਵੀ ਕਰ ਰਹੀ ਹੈ। ਮੋਬਾਇਲ ਫੋਨ ਨੇ ਜਿੱਥੇ ਸੱਤ ਸਮੁੰਦਰ ਪਾਰ ਦੀ ਦੂਰੀ ਨੂੰ ਸਿਰਫ 10 ਅੰਕਾਂ 'ਚ ਸਮੇਟ ਦਿੱਤਾ ਹੈ, ਉੱਥੇ ਹੀ ਪਰਿਵਾਰ ਦੇ ਮੈਂਬਰਾਂ ਨੂੰ ਦੂਰ ਕਰਨ ਦਾ ਕਾਰਨ ਵੀ ਬਣ ਰਿਹਾ ਹੈ। ਇਕ ਅਧਿਐਨ ਮੁਤਾਬਕ ਰਾਤ ਨੂੰ ਖਾਣੇ ਦੇ ਮੇਜ਼ 'ਤੇ ਵੀ ਬਹੁਤ ਸਾਰੇ ਲੋਕ ਹੱਥਾਂ 'ਚ ਮੋਬਾਈਲ ਰੱਖ ਲੈਂਦੇ ਹਨ। ਇਸ ਸੰਬੰਧ 'ਚ ਕੀਤੇ ਗਏ ਇਕ ਅਧਿਐਨ 'ਚ ਸਾਹਮਣੇ ਆਇਆ ਹੈ ਕਿ ਡਿਨਰ ਸਮੇਂ ਜੋ ਲੋਕ ਮੋਬਾਇਲ ਫੋਨ ਤੋਂ ਦੂਰੀ ਨਹੀਂ ਰੱਖਦੇ, ਉਹ ਆਪਣੇ ਡਿਨਰ ਦਾ ਮਜ਼ਾ ਵੀ ਨਹੀਂ ਲੈਂਦੇ। ਇਸ ਦੇ ਨਾਲ ਹੀ ਡਿਨਰ ਟੇਬਲ 'ਤੇ ਰਿਸ਼ਤੇਦਾਰਾਂ ਜਾਂ ਦੋਸਤਾਂ ਨਾਲ ਫੋਨ 'ਤੇ ਗੱਲਾਂ ਜਾਂ ਸੰਦੇਸ਼ ਭੇਜਦੇ ਹੋਏ ਸਮਾਂ ਬਤੀਤ ਕਰਦੇ ਹਨ।


ਕੈਨੇਡਾ ਸਥਿਤ 'ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ' ਦੇ ਖੋਜੀਆਂ ਵੱਲੋਂ ਕੀਤੇ ਗਏ ਅਧਿਐਨ 'ਚ ਸਾਹਮਣੇ ਆਇਆ ਹੈ ਕਿ ਸਮਾਰਟਫੋਨ ਨੇ ਆਹਮਣੇ-ਸਾਹਮਣੇ ਦੇ ਸਮਾਜਿਕ ਸੰਬੰਧਾਂ ਨੂੰ ਪ੍ਰਭਾਵਿਤ ਕੀਤਾ ਹੈ। ਯੂਨੀਵਰਸਿਟੀ ਦੇ ਪੀ. ਐੱਚ. ਡੀ. ਵਿਦਿਆਰਥੀ ਰੇਆਨ ਡਿਊਰ ਨੇ ਕਿਹਾ,''ਮੰਨਿਆ ਕਿ ਇਕ ਸਮਾਰਟਫੋਨ ਬਹੁਤ ਉਪਯੋਗੀ ਹੁੰਦਾ ਹੈ ਪਰ ਇੰਨਾ ਵੀ ਨਹੀਂ ਕਿ ਆਪਣਿਆਂ 'ਚ ਦੂਰੀਆਂ ਦਾ ਕਾਰਨ ਬਣ ਜਾਵੇ।'' 

ਜਿਸ ਸਮੇਂ ਲੋਕਾਂ ਨੂੰ ਆਪਣਿਆਂ ਦੇ ਨਾਲ ਚੰਗਾ ਸਮਾਂ ਬਤੀਤ ਕਰਨਾ ਚਾਹੀਦਾ ਹੈ, ਉਸ ਸਮੇਂ ਵੀ ਉਹ ਫੋਨ 'ਤੇ ਹੀ ਰੁੱਝੇ ਹੁੰਦੇ ਹਨ। ਅਧਿਐਨ 'ਚ ਸਾਹਮਣੇ ਆਇਆ ਕਿ ਅਜਿਹੇ ਕਈ ਕੀਮਤੀ ਪਲ ਜਿਨ੍ਹਾਂ ਦਾ ਲੋਕ ਆਨੰਦ ਮਾਣ ਸਕਦੇ ਸਨ, ਉਨ੍ਹਾਂ ਨੂੰ ਉਹ ਸਿਰਫ ਫੋਨ 'ਚ ਵਿਅਸਤ ਹੋਣ ਕਾਰਨ ਬਰਬਾਦ ਕਰ ਦਿੰਦੇ ਹਨ। ਇਸ ਲਈ ਲੋਕਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਹ ਖਾਣਾ ਖਾਣ ਸਮੇਂ ਫੋਨ ਨੂੰ ਆਪਣੇ ਤੋਂ ਦੂਰ ਰੱਖਣ।


'ਐਕਸਪੈਰਿਮੈਂਟਲ ਸੋਸ਼ਲ ਸਾਈਕੋਲਾਜੀ' ਨਾਮਕ ਜਨਰਲ 'ਚ ਪ੍ਰਕਾਸ਼ਿਤ ਇਸ ਰਿਪੋਰਟ ਮੁਤਾਬਕ ਖੋਜੀਆਂ ਨੇ 300 ਤੋਂ ਵਧੇਰੇ ਲੋਕਾਂ 'ਤੇ ਅਧਿਐਨ ਕੀਤਾ, ਜੋ ਆਪਣੇ ਪਰਿਵਾਰ ਜਾਂ ਦੋਸਤਾਂ ਨਾਲ ਡਿਨਰ ਕਰਨ ਲਈ ਰੈਸਟੋਰੈਂਟਾਂ 'ਚ ਗਏ। ਅਧਿਐਨ 'ਚ ਸ਼ਾਮਲ ਲੋਕਾਂ 'ਚੋਂ ਕੁਝ ਨੇ ਫੋਨ ਡਿਨਰ ਟੇਬਲ 'ਤੇ ਰੱਖਿਆ ਅਤੇ ਕਈਆਂ ਨੇ ਦੂਰ ਰੱਖਿਆ। ਖਾਣੇ ਮਗਰੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਨ੍ਹਾਂ ਨੇ ਭੋਜਨ ਦਾ ਆਨੰਦ ਲਿਆ ਜਾਂ ਨਹੀਂ ਅਤੇ ਉਨ੍ਹਾਂ ਨੇ ਕੀ ਮਹਿਸੂਸ ਕੀਤਾ।


ਜਿਨ੍ਹਾਂ ਲੋਕਾਂ ਨੇ ਫੋਨ ਨੇੜੇ ਰੱਖਿਆ ਸੀ, ਉਨ੍ਹਾਂ ਨੇ ਦੱਸਿਆ ਕਿ ਉਹ ਭੋਜਨ ਦਾ ਪੂਰੀ ਤਰ੍ਹਾਂ ਆਨੰਦ ਨਹੀਂ ਲੈ ਸਕੇ ਕਿਉਂਕਿ ਉਨ੍ਹਾਂ ਦਾ ਧਿਆਨ ਵਾਰ-ਵਾਰ ਫੋਨ ਵੱਲ ਜਾ ਰਿਹਾ ਸੀ। ਉਨ੍ਹਾਂ ਦੇ ਨਾਲ ਬੈਠੇ ਸਾਥੀਆਂ ਨੇ ਵੀ ਕਿਹਾ ਕਿ ਉਹ ਵੀ ਉਦਾਸ ਮਹਿਸੂਸ ਕਰ ਰਹੇ ਸਨ ਕਿਉਂਕਿ ਉਨ੍ਹਾਂ ਦਾ ਸਾਥੀ ਫੋਨ ਵੱਲ ਵਧੇਰੇ ਧਿਆਨ ਦੇ ਰਿਹਾ ਸੀ। ਰੇਆਨ ਮੁਤਾਬਕ ਜਿਨ੍ਹਾਂ ਲੋਕਾਂ ਨੇ ਫੋਨ ਦੂਰ ਰੱਖੇ ਸਨ ਉਨ੍ਹਾਂ ਨੇ ਖੁਦ ਨੂੰ ਘੱਟ ਉਦਾਸ ਮਹਿਸੂਸ ਕੀਤਾ ਕਿਉਂਕਿ ਉਹ ਖਾਣੇ ਦੇ ਨਾਲ-ਨਾਲ ਸਾਥੀ ਨਾਲ ਗੱਲਾਂ ਵੀ ਕਰ ਰਹੇ ਸਨ। ਅਖੀਰ 'ਚ ਇਹ ਗੱਲ ਸਾਹਮਣੇ ਆਈ ਕਿ ਜੇਕਰ ਲੋਕ ਆਪਣਾ ਫੋਨ ਦੂਰ ਰੱਖ ਕੇ ਖਾਣਾ ਖਾਣਗੇ ਤਾਂ ਉਨ੍ਹਾਂ ਦੇ ਪਰਿਵਾਰ ਵਾਲੇ ਵੀ ਉਨ੍ਹਾਂ ਨਾਲ ਖੁਸ਼ ਮਹਿਸੂਸ ਕਰਨਗੇ ਅਤੇ ਭੋਜਨ ਦਾ ਆਨੰਦ ਵਧੇਰੇ ਲਿਆ ਜਾ ਸਕੇਗਾ।

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement