ਮੈਕਸੀਕੋ 'ਚ ਨਸ਼ਾ ਮੁਕਤੀ ਕੇਂਦਰ 'ਤੇ ਗੋਲੀਬਾਰੀ, 14 ਹਲਾਕ
Published : Sep 27, 2017, 11:01 pm IST
Updated : Sep 27, 2017, 5:31 pm IST
SHARE ARTICLE

ਮੈਕਸੀਕੋ, 27 ਸਤੰਬਰ : ਉੱਤਰੀ ਮੈਕਸੀਕਾ 'ਚ ਇਕ ਨਸ਼ਾ ਮੁਕਤੀ ਕੇਂਦਰ 'ਤੇ ਹਥਿਆਰਬੰਦ ਸੰਗਠਨ ਵਲੋਂ ਕੀਤੀ ਗਈ ਗੋਲੀਬਾਰੀ 'ਚ ਘੱਟੋ-ਘੱਟ 14 ਲੋਕਾਂ ਦੀ ਮੌਤ ਹੋ ਗਈ ਅਤੇ 8 ਜ਼ਖ਼ਮੀ ਹੋ ਗਏ।
ਚਿਹੁਆਹੁਆ ਸ਼ਹਿਰ 'ਚ ਸੁਰੱਖਿਆ ਅਧਿਕਾਰੀਆਂ ਨੇ ਇਕ ਬਿਆਨ 'ਚ ਕਿਹਾ ਕਿ ਇਕ ਹਥਿਆਰਬੰਦ ਸੰਗਠਨ ਯੂਨਾਈਟਿਡ ਫੈਮਿਲੀਜ਼ ਨਸ਼ਾ ਮੁਕਤੀ ਕੇਂਦਰ 'ਚ ਆਇਆ ਅਤੇ ਉਥੇ ਮੌਜੂਦ ਲੋਕਾਂ 'ਤੇ ਗੋਲੀਬਾਰੀ ਕਰ ਦਿਤੀ। ਕੇਂਦਰ 'ਚ ਘਟਨਾ ਦੇ ਸਮੇਂ ਗਰੀਬ 25 ਲੋਕ ਮੌਜੂਦ ਸਨ। ਅਮਰੀਕਾ ਦੀ ਸਰਹੱਦ ਨਾਲ ਲਗਦੇ ਚਿਹੁਆਹੁਆ ਨੂੰ ਕਰੀਬ ਇਕ ਦਹਾਕੇ ਤੋਂ ਨਸ਼ਾ ਤਸਕਰੀ ਵਿਰੁਧ ਹਿੰਸਾ ਦਾ ਸਭ ਤੋਂ ਜ਼ਿਆਦਾ ਸਾਹਮਣਾ ਕਰਨਾ ਪਿਆ ਹੈ।
ਦੱਸਣਯੋਗ ਹੈ ਕਿ ਬੀਤੇ ਦਹਾਕੇ ਵਿਚ ਨਸ਼ਾ ਛੁਡਾਉ ਕੇਂਦਰ 'ਤੇ ਕਰੀਬ ਅੱਧੀ ਦਰਜਨ ਅਜਿਹੇ ਹਮਲੇ ਹੋਏ ਹਨ ਅਤੇ ਅਥਾਰਿਟੀਜ਼ ਅਨੁਸਾਰ ਇਹ ਹਮਲੇ ਆਮਤੌਰ 'ਤੇ ਗਰੋਹ ਦੇ ਮੈਂਬਰਾਂ ਵਲੋਂ ਸਪਾਂਸਰ ਕੀਤੇ ਜਾਂਦੇ ਹਨ। 2006 ਵਿਚ ਜਦੋਂ ਤੋਂ ਮੈਕਸੀਕੋ ਸਰਕਾਰ ਨੇ ਇਸ ਸੰਘਰਸ਼ ਨੂੰ ਸ਼ੁਰੂ ਕੀਤਾ ਹੈ, ਉਦੋਂ ਤੋਂ ਹਿੰਸਾ ਵਿਚ 2,00,000 ਤੋਂ ਜ਼ਿਆਦਾ ਲੋਕਾਂ ਦੀ ਮੋਤ ਹੋ ਗਈ ਜਾਂ ਉਹ ਲਾਪਤਾ ਹੋ ਗਏ। (ਪੀਟੀਆਈ)

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement