ਖੇਡ ਤੇ ਕਲਾ ਪ੍ਰਮੋਟਰ ਅਮਨਦੀਪ ਸਿੰਘ ਘੁੰਮਣ ਨੂੰ ''ਖੇਡਾਂ ਦਾ ਵਾਰਿਸ ''ਐਵਾਰਡ ਨਾਲ ਕੀਤਾ ਸਨਮਾਨਿਤ
Published : Nov 5, 2017, 10:52 am IST
Updated : Nov 5, 2017, 5:22 am IST
SHARE ARTICLE

ਲੰਡਨ- ਕਪੂਰਥਲਾ ਦੇ ਨਜਦੀਕੀ ਪਿੰਡ ਢੁੱਡੀਆਵਾਲ ਦੇ ਜੰਮਪਲ ਅਮਨਦੀਪ ਸਿੰਘ ਘੁੰਮਣ ਜੋ ਅੱਜ ਕੱਲ ਇੰਗਲੈਂਡ 'ਚ ਰਹਿ ਰਹੇ ਹਨ ਵਲੋਂ ਖੇਡਾਂ ਅਤੇ ਖਿਡਾਰੀਆਂ ਨੂੰ ਉਤਸਾਹਿਤ ਕਰਨ ਲਈ ਕੀਤੇ ਜਾ ਰਹੇ ਅਣਥੱਕ ਯਤਨਾਂ ਲਈ ਉਨ੍ਹਾਂ ਨੂੰ ਅੱਜ ਲੰਡਨ ਦੇ ਸ਼ਹਿਰ ਸਾਊਥਾਲ ਵਿਖੇ ਇੱਕ ਪ੍ਰਭਾਵਸ਼ਾਲੀ ਸਮਾਗਮ ਮੌਕੇ ਸੰਸਦ ਮੈਬਰ ਤਨਮਨਜੀਤ ਸਿੰਘ ਢੇਸੀ ਵਲੋਂ ''ਖੇਡਾਂ ਦਾ ਵਾਰਿਸ'' ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। 


ਸ਼ੇਰ -ਏ -ਪੰਜਾਬ ਸਪੋਰਟਸ ਐਂਡ ਕਲਚਰਲ ਕਲੱਬ ਲੰਡਨ ਦੇ ਪ੍ਰਧਾਨ ਅਮਨਦੀਪ ਸਿੰਘ ਘੁੰਮਣ ਨੇ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਤੇ ਕਬੱਡੀ ਖੇਡਣ ਵਾਲੇ ਖਿਡਾਰੀਆਂ ਦੇ ਨਾਲ -ਨਾਲ ਪੰਜਾਬੀ ਸੱਭਿਆਚਾਰ ਤੇ ਕਲਾ ਨਾਲ ਜੁੜੇ ਗਾਇਕਾ, ਗੀਤਕਾਰਾਂ ਤੇ ਫਨਕਾਰਾਂ ਨੂੰ ਪ੍ਰਮੋਟ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਂਘਾ ਕਰਦਿਆਂ ਸੰਸਦ ਮੈਬਰ ਤਨਮਨਜੀਤ ਸਿੰਘ ਢੇਸੀ ਨੇ ਕਿਹਾ ਕਿ ਖੇਡ ਤੇ ਕਲਾ ਪ੍ਰਮੋਟਰ ਅਮਨਦੀਪ ਸਿੰਘ ਘੁੰਮਣ ਪੰਜਾਬੀ ਮਾਂ ਬੋਲੀ ਦਾ ਉਹ ਸੱਚਾ ਸਿਪਾਹੀ ਹੈ ਜਿਸ ਨੇ ਖੇਡਾਂ/ਖਿਡਾਰੀਆਂ ,ਕਲਾ ਤੇ ਕਲਾਕਾਰਾਂ ਨੂੰ ਪ੍ਰਮੋਟ ਕਰਨ ਲਈ ਵੱਧ ਚੜ੍ਹ ਕੇ ਹੰਭਲਾ ਮਾਰਿਆ ਹੈ। 


ਜਿਸ ਦੇ ਯਤਨ ਤੇ ਉਪਰਾਲਿਆਂ ਤੇ ਸਮੂਹ ਪੰਜਾਬੀਆਂ ਨੂੰ ਮਾਣ ਹੈ। ਇਸ ਮੌਕੇ ਪ੍ਰੇਮ ਜੋਹਲ ,ਮੰਗਲ ਸਿੰਘ ,ਅੰਮ੍ਰਿਤ ਸਾਬ,ਰਾਜ ਸ਼ੇਖੋਂ, ਬਲਬੀਰ ਭੁਚੰਗੀ ,ਬਲਬੀਰ ਢਿੱਲੋਂ ,ਢੋਲੀ ਗੁਰਚਰਨ ਮੱਲ ,ਰਾਜਵੀਰ ਸਮਰਾ ,ਤਰਲੋਚਨ ਸਿੰਘ ਗਿੱਲ,ਹਰਵਿੰਦਰ ਸਿੰਘ ਸਰਾ ਤੇ ਮੇਜਰ ਸਿੰਘ ਆਦਿ ਸਮਾਗਮ ਪ੍ਰਬੰਧਕਾਂ ਦੀ ਹਾਜਰੀ ਦੌਰਾਨ ''ਖੇਡਾਂ ਦਾ ਵਾਰਿਸ ''ਐਵਾਰਡ ਪ੍ਰਾਪਤ ਕਰਨ ਪਿੱਛੋਂ ਅਮਨਦੀਪ ਸਿੰਘ ਘੁੰਮਣ ਨੇ ਕਿਹਾ ਕਿ ਮੈਨੂੰ ਪੰਜਾਬੀ ਹੋਣ ਤੇ ਬੇਹੱਦ ਮਾਣ ਹੈ ਤੇ ਮੈਂ ਪੰਜਾਬੀ ਮਾਂ ਬੋਲੀ ਤੇ ਪੰਜਾਬੀਆਂ ਦੀ ਖੇਡ ਕਬੱਡੀ ਨੂੰ ਉਤਸਾਹਿਤ ਕਰਨ ਲਈ ਆਪਣੇ ਵਲੋਂ ਕੀਤੇ ਜਾ ਰਹੇ ਉਪਰਾਲਿਆਂ ਤੇ ਯਤਨਾਂ ਨੂੰ ਕਦੇ ਮੱਧਮ ਨਹੀਂ ਪੈਣ ਦਿਆਂਗਾ।

SHARE ARTICLE
Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement