ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੀਤੇ ਜਾਮਾ ਮਸਜਿਦ ਦੇ ਦੀਦਾਰ
Published : Feb 22, 2018, 3:07 pm IST
Updated : Feb 22, 2018, 9:37 am IST
SHARE ARTICLE

ਨਵੀਂ ਦਿੱਲੀ : ਅੰਮ੍ਰਿਤਸਰ ਦੌਰੇ ਤੋਂ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਨ੍ਹਾਂ ਦੇ ਪਰਿਵਾਰ ਨੇ ਵੀਰਵਾਰ ਨੂੰ ਇਤਿਹਾਸਕ ਜਾਮਾ ਮਸਜਿਦ ਦੇ ਦੀਦਾਰ ਕੀਤੇ। ਦੱਸ ਦੇਈਏ ਕਿ ਟਰੂਡੋ ਇਕ ਹਫਤੇ ਦੀ ਭਾਰਤ ਯਾਤਰਾ 'ਤੇ ਆਏ ਹੋਏ ਹਨ। 


ਉਨ੍ਹਾਂ ਦਾ ਪ੍ਰੋਗਰਾਮ ਪੁਰਾਣੀ ਦਿੱਲੀ ਵਿਚ ਜਾਮਾ ਮਸਜਦ ਦੀ ਯਾਤਰਾ ਦੇ ਨਾਲ ਸ਼ੁਰੂ ਹੋਇਆ ਅਤੇ ਉਹ ਦੇਸ਼ ਦੀਆਂ ਸਭ ਤੋਂ ਵੱਡੀਆਂ ਮਸਜਿਦਾਂ 'ਚ ਗਿਣੀ ਜਾਂਦੀ ਜਾਮਾ ਮਸਜਿਦ 'ਚ ਲਗਭਗ 30 ਮਿੰਟਾਂ ਤਕ ਰੁਕੇ। ਉਨ੍ਹਾਂ ਦੇ ਨਾਲ ਹਰਜੀਤ ਸਿੰਘ ਸੱਜਣ, ਕ੍ਰਿਸਟੀ ਡੰਕਨ, ਅਮਰਜੀਤ ਸੋਹੀ ਅਤੇ ਬਰਦੀਸ਼ ਚੱਗਰ ਵੀ ਸਨ।



ਟਰੂਡੋ ਅੱਜ ਦਿੱਲੀ ਦੇ ਦੌਰੇ 'ਤੇ ਹਨ ਅਤੇ ਇਸ ਦੌਰਾਨ ਉਹ ਦਿੱਲੀ ਦੀ ਕ੍ਰਿਕਟ ਗਰਾਊਂਡ 'ਚ ਵੀ ਪੁੱਜੇ, ਜਿੱਥੇ ਉਹ ਹੱਥ 'ਚ ਬੈਟ ਫੜੇ ਨਜ਼ਰ ਆਏ। ਟਰੂਡੋ ਦੇ ਬੱਚੇ ਵੀ ਉਨ੍ਹਾਂ ਦੇ ਨਾਲ ਸਨ, ਜਿਨ੍ਹਾਂ ਨੇ ਬੈਟ ਫੜ੍ਹ ਕੇ ਕੋਚ ਤੋਂ ਖੇਡਣ ਦੇ ਗੁਰ ਸਿੱਖੇ। ਇਸ ਮੌਕੇ ਸਾਬਕਾ ਕੈਪਟਨ ਕਪਿਲ ਦੇਵ ਅਤੇ ਮੁਹੰਮਦ ਅਜ਼ਹਰੂਦੀਨ ਵੀ ਉਨ੍ਹਾਂ ਨਾਲ ਦਿਖਾਈ ਦਿੱਤੇ। 


ਤੁਹਾਨੂੰ ਦੱਸ ਦੇਈਏ ਕਿ ਬੁੱਧਵਾਰ ਨੂੰ ਟਰੂਡੋ ਆਪਣੇ ਪਰਿਵਾਰ ਸਮੇਤ ਅੰਮ੍ਰਿਤਸਰ ਗਏ ਸਨ, ਜਿੱਥੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਟਰੂਡੋ ਆਪਣੀ ਪਤਨੀ ਅਤੇ ਦੋ ਬੱਚਿਆਂ ਸਮੇਤ ਸ੍ਰੀ ਹਰਿਮੰਦਰ ਸਾਹਿਬ 'ਚ ਨਤਮਸਤਕ ਹੋਏ ਸਨ। ਇਸ ਦੌਰਾਨ ਟਰੂਡੋ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਮਿਲੇ ਸਨ।



ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਟਰੂਡੋ ਦੀ ਮੁਲਾਕਾਤ 23 ਫਰਵਰੀ ਨੂੰ ਹੋਵੇਗੀ। ਦੋਨਾਂ ਦੇ ਵਿਚ ਕਈ ਮੁੱਦਿਆਂ 'ਤੇ ਵਿਆਪਕ ਗੱਲਬਾਤ ਹੋਣ ਦੀ ਸੰਭਾਵਨਾ ਹੈ। 24 ਫਰਵਰੀ ਨੂੰ ਉਹ ਨੌਜਵਾਨ ਪ੍ਰਤਿਭਾ ਦੀ ਇਕ ਬੈਠਕ ਨੂੰ ਸੰਬੋਧਿਤ ਕਰਨਗੇ।

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement