ਜਲੰਧਰ : ਇੱਕ ਐੱਨ.ਆਰ.ਆਈ. ਹੋਟਲ 'ਚੋਂ ਲਾਸ਼ ਬਰਾਮਦ
Published : Jan 31, 2018, 1:01 pm IST
Updated : Jan 31, 2018, 7:31 am IST
SHARE ARTICLE

ਜਲੰਧਰ : ਇਥੋਂ ਦੇ ਥਾਣਾ ਨਿਊ ਬਾਰਾਦਰੀ ਦੇ ਅਧੀਨ ਆਉਂਦੇ ਹੋਟਲ ਨਿਊ ਕੋਰਟ ਪ੍ਰੈਜ਼ੀਡੈਂਟ ਦੇ ਕਮਰਾ ਨੰਬਰ-202 'ਚ ਇਕ ਐੱਨ.ਆਰ.ਆਈ. ਦੀ ਮੌਤ ਹੋ ਗਈ। ਮਾਰੇ ਗਏ ਵਿਅਕਤੀ ਦੀ ਪਛਾਣ ਕੁਲਦੀਪ ਸਿੰਘ ਹਾਲ ਵਾਸੀ ਬੈਲੇ, ਇੰਗਲੈਂਡ ਅਤੇ ਮੂਲ ਰੂਪ 'ਚ ਵਾਸੀ ਜਲੰਧਰ ਦੇ ਤੌਰ 'ਤੇ ਹੋਈ ਹੈ। ਘਟਨਾ ਦੀ ਸੂਚਨਾ ਮਿਲਦੀ ਹੀ ਪੁਲਸ ਅਤੇ ਫਿੰਗਰਪ੍ਰਿੰਟ ਟੀਮ ਮੌਕੇ 'ਤੇ ਪਹੁੰਚ ਗਈ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਵਿਅਕਤੀ ਸ਼ੂਗਰ ਦਾ ਮਰੀਜ਼ ਸੀ, ਫਿਲਹਾਲ ਉਸ ਦੀ ਮੌਤ ਦੇ ਕਾਰਨਾਂ ਦੀ ਪੁਸ਼ਟੀ ਅਧਿਕਾਰਤ ਤੌਰ 'ਤੇ ਨਹੀਂ ਕੀਤੀ ਗਈ ਹੈ। 


ਮ੍ਰਿਤਕ ਦੇ ਰਿਸ਼ਤੇਦਾਰ ਹਰਪ੍ਰੀਤ ਨੇ ਦੱਸਿਆ ਕਿ ਉਨ੍ਹਾਂ ਨੂੰ ਬੀਤੀ ਰਾਤ ਨੂੰ ਸੂਚਨਾ ਮਿਲੀ ਸੀ ਕਿ ਕੁਲਦੀਪ ਅੰਕਲ ਦੀ ਸਿਹਤ ਖਰਾਬ ਹੋ ਗਈ ਹੈ, ਜਿਸ ਦੇ ਬਾਅਦ ਹਸਪਤਾਲ ਲੈ ਕੇ ਗਏ ਅਤੇ ਮੌਤ ਹੋ ਗਈ। ਪੁਲਸ ਅਤੇ ਫਿੰਗਰਪ੍ਰਿੰਟ ਟੀਮ ਵੱਲੋਂ ਹੋਟਲ ਦੇ ਕਮਰੇ 'ਚ ਰੱਖੇ ਬਰਤਨ ਸਮੇਤ ਰਾਤ ਦੇ ਖਾਣੇ ਦੀ ਜਾਂਚ ਕਰਕੇ ਸਾਮਾਨ ਜ਼ਬਤ ਕਰ ਲਿਆ ਹੈ। ਉਥੇ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਕੁਲਦੀਪ ਨੂੰ ਕੌਣ-ਕੌਣ ਮਿਲਣ ਆਇਆ ਸੀ ਅਤੇ ਕਦੋਂ ਤੋਂ ਹੋਟਲ 'ਚ ਠਹਿਰਿਆ ਸੀ।

SHARE ARTICLE
Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement