ਇਟਲੀ 'ਚ ਟੁੱਟਿਆ ਬਰਫ਼ਬਾਰੀ ਦਾ 90 ਸਾਲ ਪੁਰਾਣਾ ਰਿਕਾਰਡ
Published : Feb 27, 2018, 1:51 pm IST
Updated : Feb 27, 2018, 8:21 am IST
SHARE ARTICLE

ਰੋਮ : ਇਟਲੀ 'ਚ ਬਰਫ਼ਬਾਰੀ ਦਾ ਸਿਤਮ ਜਾਰੀ ਹੈ। ਰਾਜਧਾਨੀ ਰੋਮ ਵਿਚ ਸੋਮਵਾਰ ਨੂੰ ਵਿਸ਼ਵ ਪ੍ਰਸਿੱਧ Elliptical Amphitheater Colosseum ਦੀ ਇਮਾਰਤ ਦੇ ਬਾਹਰ ਬਰਫ ਦੀ ਸਫੇਦ ਚਾਦਰ ਵਰਗੀ ਵਿਛ ਗਈ। ਦੱਸਿਆ ਜਾ ਰਿਹਾ ਹੈ ਕਿ ਇਥੇ ਹਿਮਪਾਤ ਦਾ 90 ਸਾਲ ਪੁਰਾਣਾ ਰਿਕਾਰਡ ਟੁੱਟ ਗਿਆ ਹੈ। ਇਕ ਪਿੰਡ ਕੈਪਰਾਕੋਟਾ ਵਿਚ ਪਿਛਲੇ 18 ਘੰਟੇ ਦੇ ਅੰਦਰ 8 ਫੁੱਟ (ਲਗਭਗ100 ਇੰਚ) ਬਰਫ ਡਿੱਗ ਚੁੱਕੀ ਹੈ। 



ਬਰਫਬਾਰੀ ਨਾਲ ਆਮ ਜਨ ਜੀਵਨ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਇਆ ਹੈ। ਭਿਆਨਕ ਬਰਫਬਾਰੀ ਨੂੰ ਵੇਖਦੇ ਹੋਏ ਪ੍ਰਸ਼ਾਸਨ ਨੇ ਵੀ ਰਣਨੀਤਕ ਕਦਮ ਚੁੱਕੇ ਹਨ। ਸ਼ਹਿਰ ਦੇ ਪ੍ਰਮੁੱਖ ਸਕੂਲਾਂ ਨੂੰ ਬੰਦ ਕਰਨ ਅਤੇ ਆਵਾਜਾਈ ਸੇਵਾਵਾਂ ਵਿਚ ਸਰਵਜਨਿਕ ਟ੍ਰਾਂਸਪੋਰਟ ਨੂੰ ਸੀਮਿਤ ਕਰਨ ਦੇ ਆਦੇਸ਼ ਦਿੱਤੇ ਗਏ ਹਨ। 



Colosseum ਵਿਚ ਆਉਣ ਵਾਲੇ ਯਾਤਰੀਆਂ ਨੇ ਇਸ ਬਰਫਬਾਰੀ ਦੀ ਅਨੋਖੀ ਤਸਵੀਰ ਸਾਂਝੀ ਕੀਤੀ ਹੈ ਜੋ ਬਹੁਤ ਹੀ ਰੋਮਾਂਚਕ ਲੱਗ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਆਰਕਟਿਕ ਦੇ ਵਲੋਂ ਆਏ ਤੂਫਾਨ ਦੇ ਬਾਅਦ ਯੂਰਪ ਦੇ ਸਾਰੇ ਹਿੱਸਿਆਂ ਵਿਚ ਤਾਪਮਾਨ 'ਚ ਕਾਫੀ ਗਿਰਾਵਟ ਵੇਖੀ ਗਈ। ਕਿਹਾ ਜਾ ਰਿਹਾ ਹੈ ਕਿ ਇਸ ਸਰਦੀ ਮੌਸਮ ਵਿਚ ਇਹ ਸਭ ਤੋਂ ਹੇਠਲੇ ਪੱਧਰ ਤੱਕ ਪਹੁੰਚ ਚੁੱਕਿਆ ਹੈ। 

 
ਹਿਮਪਾਤ ਦੇ ਕਾਰਨ ਪੂਰੇ ਸ਼ਹਿਰ 'ਚ ਰੁਕਾਵਟ ਆ ਗਈ ਹੈ। ਬਰਫਬਾਰੀ ਅਤੇ ਹਿਮਪਾਤ ਦੀ ਵਜ੍ਹਾ ਨਾਲ ਸੜਕਾਂ ਅਤੇ ਸ਼ਹਿਰ ਦੀ ਫੁਟਪਾਥ ਚਿਕਣੀ ਹੋ ਚੁੱਕੀ ਹੈ। ਸ਼ਹਿਰ ਦੇ ਮਸ਼ਹੂਰ ਸਾਇਟਸ ਬਰਫ ਦੀ ਚਾਦਰ ਵਿਚ ਢਕੇ ਜਾ ਰਹੇ ਹਨ।

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement