ਇੰਡੋਨੇਸ਼ੀਆ ਵਿਚ ਯਾਤਰੀਆਂ ਨਾਲ ਭਰੀ ਕਿਸ਼ਤੀ ਡੁੱਬੀ, 13 ਜਣੇ ਹਲਾਕ
Published : Jan 6, 2018, 12:27 am IST
Updated : Jan 5, 2018, 6:57 pm IST
SHARE ARTICLE

ਪਲੇਮਬਾਂਗ, 5 ਜਨਵਰੀ: ਇੰਡੋਨੇਸ਼ੀਆ ਦੇ ਸੁਮਾਤਰਾ ਟਾਪੂ 'ਤੇ ਯਾਤਰੀਆਂ ਨਾਲ ਭਰੀ ਇਕ ਕਿਸ਼ਤੀ ਦੇ ਡੁੱਬ ਜਾਣ ਨਾਲ ਘੱਟ ਤੋਂ ਘੱਟ 13 ਲੋਕਾਂ ਦੀ ਮੌਤ ਹੋ ਗਈ। ਇਸ ਘਟਨਾ ਤੋਂ ਦੋ ਦਿਨ ਪਹਿਲਾਂ ਵੀ 9 ਲੋਕਾਂ ਦੀ ਇਸੇ ਤਰ੍ਹਾਂ ਦੇ ਹਾਦਸੇ ਵਿਚ ਮੌਤ ਹਈ ਸੀ।ਦਖਣੀ ਸੁਮਾਤਰਾ ਦੇ ਕੋਸਟ ਗਾਰਡ ਦੇ ਰਾਬਿੰਸਨ ਸਿਰੇਗਰ ਨੇ ਦਸਿਆ ਕਿ ਬੁਧਵਾਰ ਨੂੰ ਖ਼ਰਾਬ ਮੌਸਮ ਵਿਚਕਾਰ ਮੂਸੀ ਨਦੀ ਵਿਚ 55 ਲੋਕਾਂ ਨੂੰ ਲਿਜਾ ਰਹੀ ਇਕ ਕਿਸ਼ਤੀ ਤੇਜ਼ ਲਹਿਰਾਂ ਦੀ ਚਪੇਟ ਵਿਚ ਆ ਕੇ ਡੁੱਬ ਗਈ। ਉਨ੍ਹਾਂ ਦਸਿਆ ਕਿ ਪੁਲਿਸ ਕਿਸ਼ਤੀ


 ਦੇ ਕਪਤਾਨ ਦੀ ਭਾਲ ਕਰ ਰਹੀ ਹੈ ਜਿਸ ਦੇ ਲਾਪਤਾ ਹੋਣ ਦੀ ਖ਼ਬਰ ਹੈ। ਸਿਰੇਗਰ ਨੇ ਦਸਿਆ ਕਿ ਕੈਪਟਨ ਦੇ ਸਹਾਇਕ ਨੂੰ ਹਿਰਾਸਤ ਵਿਚ ਲੈ ਕੇ ਪਤਾ ਲਾਇਆ ਜਾ ਰਿਹਾ ਹੈ ਕਿ ਕਿਸ਼ਤੀ ਸਮੁੰਦਰ ਵਿਚ ਚੱਲਣ ਲਾਇਕ ਸੀ ਜਾਂ ਨਹੀਂ ਤੇ ਕਿਤੇ ਚਾਲਕ ਦਲ ਵਲੋਂ ਇਸ ਵਿਚ ਲਾਪ੍ਰਵਾਹੀ ਤਾਂ ਨਹੀਂ ਵਰਤੀ ਗਈ। ਘਟਨਾ ਵਾਲੀ ਥਾਂ ਤੋਂ ਕੁੱਝ ਦੂਰੀ 'ਤੇ ਤੱਟ ਤੋਂ ਲਾਸ਼ਾਂ ਬਰਾਮਦ ਹੋਈਆਂ ਹਨ। ਇਸ ਤੋਂ ਪਹਿਲਾਂ ਨਵੇਂ ਸਾਲ ਵਾਲੇ ਦਿਨ ਬੇਰਨੇਉ ਟਾਪੂ 'ਤੇ ਇਕ ਕਿਸ਼ਤੀ ਡੁੱਬ ਜਾਣ ਨਾਲ 9 ਲੋਕਾਂ ਦੀ ਮੌਤ ਹੋ ਗਈ ਸੀ।             (ਪੀ.ਟੀ.ਆਈ)

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement