ਫ਼ਲੀਪੀਨਜ਼ ਤੂਫ਼ਾਨ 'ਚ ਮ੍ਰਿਤਕਾਂ ਦੀ ਗਿਣਤੀ 43 ਹੋਈ
Published : Dec 19, 2017, 11:16 pm IST
Updated : Dec 19, 2017, 5:46 pm IST
SHARE ARTICLE

ਮਨੀਲਾ, 19 ਦਸੰਬਰ : ਮੱਧ ਫ਼ਲੀਪੀਨਜ਼ ਵਿਚ ਤਬਾਹੀ ਮਚਾਉਣ ਵਾਲੇ ਟ੍ਰੋਪੀਕਲ ਤੂਫ਼ਾਨ 'ਚ ਮਰਨ ਵਾਲਿਆਂ ਦੀ ਗਿਣਤੀ 43 ਹੋ ਗਈ ਹੈ।
ਅਧਿਕਾਰੀਆਂ ਨੇ ਦਸਿਆ ਕਿ ਤੂਫ਼ਾਨ ਦੌਰਾਨ ਹੋਈ ਬਾਰਿਸ਼ ਕਾਰਨ ਜ਼ਮੀਨ ਖਿਸਕਣ ਕਰ ਕੇ ਕਈ ਲੋਕ ਲਾਪਤਾ ਹੋਏ ਅਤੇ ਲਾਪਤਾ ਲੋਕਾਂ ਦੀ ਭਾਲ ਦੀ ਉਮੀਦ ਵੀ ਹੌਲੀ-ਹੌਲੀ ਘੱਟਦੀ ਜਾ ਰਹੀ ਹੈ। ਮੱਧਮ ਗਤੀ ਨਾਲ ਅੱਗੇ ਵੱਧ ਰਿਹਾ ਕਾਈ-ਟਕ ਤੂਫਾਨ ਸੋਮਵਾਰ ਨੂੰ ਇਥੋਂ ਦਖਣੀ ਚੀਨੀ ਸਮੁੰਦਰ ਵਲ ਵੱਧ ਗਿਆ। ਤੂਫ਼ਾਨ ਕਾਰਨ ਇਥੇ ਕਈ ਦਿਨਾਂ ਤਕ ਭਾਰੀ ਮੀਂਹ ਪਿਆ, ਜਿਸ ਨਾਲ ਭਿਆਨਕ ਹੜ੍ਹ ਅਤੇ ਜ਼ਮੀਨ ਖਿਸਕਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਸਰਕਾਰ ਦੀ ਐਮਰਜੈਂਸੀ ਨਿਰੀਖਕ ਏਜੰਸੀ ਨੇ ਤਾਜ਼ਾ ਅੰਕੜਿਆਂ ਵਿਚ ਮ੍ਰਿਤਕਾਂ ਦੀ ਗਿਣਤੀ 43 ਦੱਸੀ ਹੈ ਅਤੇ ਕਿਹਾ ਹੈ ਕਿ 45 ਹੋਰ ਲੋਕ ਅਜੇ ਵੀ ਲਾਪਤਾ ਹਨ। ਇਨ੍ਹਾਂ 'ਚ ਕਈਆਂ ਦੇ ਮਿੱਟੀ ਦੇ ਢੇਰ ਹੇਠਾਂ ਦੱਬੇ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਹੈ। ਐਮਰਜੈਂਸੀ ਨਿਰੀਖਕ ਅਧਿਕਾਰੀ ਸੋਫਰੋਨੀਓ ਡਾਸਿਲੋ ਨੇ ਏ.ਐਫ.ਪੀ. ਨੂੰ ਫੋਨ 'ਤੇ ਦਸਿਆ ਕਿ ਬਚਾਅ ਕਾਰਜ ਅਜੇ ਵੀ ਜਾਰੀ ਹਨ, ਪਰ ਸਾਨੂੰ ਕੋਈ ਵੀ ਵਿਅਕਤੀ ਜੀਵਤ ਨਹੀਂ ਮਿਲ ਰਿਹਾ ਹੈ। ਸਾਨੂੰ ਸਿਰਫ ਲਾਸ਼ਾਂ ਹੀ ਮਿਲ ਰਹੀਆਂ ਹਨ। (ਪੀਟੀਆਈ) 

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement