ਦਾਊਦ ਇਬਰਾਹਿਮ ਦੇ ਨਾਂ 'ਤੇ ਛੇ ਕਰੋੜ ਦੀ ਫਿਰੌਤੀ ਮੰਗੀ
Published : Dec 9, 2017, 10:45 pm IST
Updated : Dec 9, 2017, 5:15 pm IST
SHARE ARTICLE

ਮੁੰਬਈ, 9 ਦਸੰਬਰ: ਮੁੰਬਈ, 9 ਦਸੰਬਰ: ਮੁੰਬਈ ਦੇ ਇਕ ਕਾਰੋਬਾਰੀ ਨੇ ਸ਼ਿਕਾਇਤ ਕੀਤੀ ਹੈ ਕਿ ਕੁੱਝ ਲੋਕਾਂ ਨੇ ਗੈਂਗਸਟਰ ਦਾਊਦ ਇਬਰਾਹਿਮ ਦੇ ਨਾਂ 'ਤੇ ਉਸ ਤੋਂ ਛੇ ਕਰੋੜ ਰੁਪਏ ਦੀ ਫਿਰੌਤੀ ਮੰਗੀ ਹੈ। ਉਸ ਦੀ ਸ਼ਿਕਾਇਤ 'ਤੇ ਪੁਲਿਸ ਨੇ ਜ਼ਬਰਦਸਤੀ ਵਸੂਲੀ ਅਤੇ ਜ਼ਮੀਨ 'ਤੇ ਜ਼ਬਰਦਸਤੀ ਕਬਜ਼ਾ ਕਰਨ ਦਾ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਮੁਤਾਬਕ 59 ਸਾਲਾਂ ਦੇ ਅੰਧੇਰੀ ਵਾਸੀ ਕਾਰੋਬਾਰੀ ਅਲੀ ਸਿੱਦੀਕੀ ਕੋਲ ਵਸਈ ਦੇ ਵਲਿਵ ਇਲਾਕੇ 'ਚ ਪੰਜ ਏਕੜ ਜ਼ਮੀਨ ਹੈ। ਕੁੱਝ ਲੋਕਾਂ ਨੇ ਇਸ ਸਾਲ ਜ਼ਮੀਨ 'ਤੇ ਕਬਜ਼ਾ ਕਰ ਲਿਆ। ਜਦੋਂ ਸਿੱਦੀਕੀ ਨੇ ਜ਼ਮੀਨ ਖ਼ਾਲੀ ਕਰਨ ਲਈ ਕਿਹਾ ਤਾਂ ਉਸ ਤੋਂ ਫਿਰੌਤੀ ਦੀ ਮੰਗ ਕੀਤੀ ਗਈ। ਰੌਸ਼ਨ ਮੁਤਾਬਕ ਸਿੱਦੀਕੀ ਨੇ ਦੋਸ਼ ਲਾਇਆ ਕਿ ਸਮੂਹ ਨੇ ਦਾਊਦ ਇਬਰਾਹਿਮ ਲਈ ਪੰਜ ਕਰੋੜ ਅਤੇ ਅਪਣੇ ਲਈ ਇਕ ਕਰੋੜ ਰੁਪਏ ਦੀ ਮੰਗ ਕੀਤੀ। ਪੁਲਿਸ ਨੇ ਕਿਹਾ ਕਿ ਮਾਮਲੇ 'ਚ ਅਗਲੇਰੀ ਜਾਂਚ ਜਾਰੀ ਹੈ।   (ਪੀਟੀਆਈ)

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement