ਚੀਨ ਤੋਂ ਨੇਪਾਲ ਤਕ ਜਾਣ ਵਾਲਾ ਹਾਈਵੇਅ ਸ਼ੁਰੂ
Published : Sep 18, 2017, 10:45 pm IST
Updated : Sep 18, 2017, 5:15 pm IST
SHARE ARTICLE



ਨਵੀਂ ਦਿੱਲੀ, 18 ਸਤੰਬਰ : ਚੀਨ ਨੇ ਤਿੱਬਤ ਦੇ ਸ਼ਿਗੇਜ ਸ਼ਹਿਰ ਤੋਂ ਨੇਪਾਲ ਬਾਰਡਰ ਤਕ ਜਾਣ ਵਾਲਾ 40 ਕਿਲੋਮੀਟਰ ਲੰਮਾ ਹਾਈਵੇਅ ਸ਼ੁਰੂ ਕਰ ਦਿਤਾ ਹੈ। ਇਸ ਦੀ ਵਰਤੋਂ ਆਮ ਲੋਕ ਅਤੇ ਫ਼ੌਜ ਦੋਵੇਂ ਕਰਨਗੇ। ਇਸ ਹਾਈਵੇਅ ਦੇ ਸ਼ੁਰੂ ਹੋਣ ਤੋਂ ਚੀਨ ਦੱਖਣ ਏਸ਼ੀਆ ਤਕ ਪਹੁੰਚ ਬਣਾਉਣ ਦੇ ਹੋਰ ਨੇੜੇ ਆ ਗਿਆ ਹੈ। ਚੀਨ ਦੇ ਨੇਪਾਲ ਸਰਹੱਦ ਤਕ ਹਾਈਵੇਅ ਬਣਾਉਣ ਦਾ ਮਤਲਬ ਇਹ ਹੈ ਕਿ ਇਸ ਤੋਂ ਭਾਰਤ ਦੀਆਂ ਮੁਸ਼ਕਲਾਂ ਹੋਰ ਵੱਧ ਗਈਆਂ ਹਨ।

ਚੀਨ ਦਾ ਇਹ ਹਾਈਵੇਅ ਤਿੱਬਤ ਦੇ ਸ਼ਿਗੇਜ ਏਅਰਪੋਰਟ ਤੋਂ ਸ਼ਿਗੇਜ ਸਿਟੀ ਤਕ ਬਣਾਇਆ ਗਿਆ ਹੈ। ਬੀਤੇ ਸ਼ੁਕਰਵਾਰ ਇਸ ਦਾ ਉਦਘਾਟਨ ਕੀਤਾ ਗਿਆ। ਇਸ ਦਾ ਇਕ ਹਿੱਸਾ ਨੇਪਾਲ ਦੀ ਸਰਹੱਦ ਨਾਲ ਵੀ ਲਗਦਾ ਹੈ। ਫਿਲਹਾਲ ਸ਼ਿਗੇਜ ਏਅਰਪੋਰਟ ਤੋਂ ਸ਼ਹਿਰ ਤਕ ਪਹੁੰਚਣ 'ਚ ਇਕ ਘੰਟੇ ਤੋਂ ਵੱਧ ਸਮਾਂ ਲਗਦਾ ਹੈ। ਇਸ ਹਾਈਵੇਅ ਦੇ ਸ਼ੁਰੂ ਹੋਣ ਨਾਲ ਹੁਣ ਸਿਰਫ਼ 30 ਮਿੰਟ 'ਚ ਸਫ਼ਰ ਪੂਰਾ ਹੋਵੇਗਾ। ਜ਼ਿਕਰਯੋਗ ਹੈ ਕਿ ਸ਼ਿਗੇਜ ਤਿੱਬਤ ਦਾ ਦੂਜਾ ਸੱਭ ਤੋਂ ਵੱਡਾ ਸ਼ਹਿਰ ਹੈ। ਇਸ ਹਾਈਵੇਅ ਦੇ ਸ਼ੁਰੂ ਹੋਣ ਤੋਂ ਬਾਅਦ ਚੀਨ ਨੇਪਾਲ ਤਕ ਟਰੇਨ ਰੂਟ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।

SHARE ARTICLE
Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement