ਚੀਨ ਬਣਾ ਰਿਹੈ ਭਾਰਤੀਆਂ ਲਈ ਪਸੰਦੀਦਾ ਸੈਰ-ਸਪਾਟਾ ਸਥਾਨ
Published : Oct 5, 2017, 1:21 am IST
Updated : Oct 5, 2017, 6:12 am IST
SHARE ARTICLE

ਬੀਜਿੰਗ, 4 ਅਕਤੂਬਰ: ਚੀਨ ਭਾਰਤੀ ਸੈਲਾਨੀਆਂ ਲਈ ਸੈਰ-ਸਪਾਟਾ ਦੇ ਲਿਹਾਜ ਨਾਲ ਸੱਭ ਤੋਂ ਪਸੰਦੀਦਾ ਸਥਾਨਾਂ 'ਚ ਸ਼ੁਮਾਰ ਹੋ ਰਿਹਾ ਹੈ। ਇਹ ਗੱਲ ਚੀਨ ਦੇ ਇਕ ਅਧਿਕਾਰੀ ਨੇ ਕਹੀ। ਹਾਲ ਹੀ 'ਚ ਕੁਝ ਸਾਲਾਂ 'ਚ ਭਾਰਤ ਤੋਂ ਦੂਸਰੇ ਦੇਸ਼ਾਂ 'ਚ ਯਾਤਰਾ ਕਰਨ ਵਾਲਿਆਂ ਦੀ ਗਿਣਤੀ 'ਚ ਵਾਧਾ ਦੇਖਿਆ ਗਿਆ ਹੈ। ਇਸ ਦੇ ਨਾਲ ਹੀ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੇ ਚੀਨ ਨੂੰ ਪ੍ਰਮੁੱਖ ਸਥਾਨ ਦੇ ਰੂਪ 'ਚ ਚੁਣਿਆ।ਜਾਣਕਾਰੀ ਮੁਤਾਬਕ, ਅਨੁਮਾਨ ਹੈ ਕਿ ਭਾਰਤ ਤੋਂ ਯਾਤਰਾ ਲਈ ਦੂਜੇ ਦੇਸ਼ ਜਾਣ ਵਾਲੀ ਸੰਖਿਆ ਸਾਲ 2020 ਤਕ 5 ਕਰੋੜ ਪਹੁੰਚ ਜਾਵੇਗੀ, ਜਦੋਂ ਕਿ 2016 'ਚ ਇਹ ਗਿਣਤੀ 2.18 ਕਰੋੜ ਸੀ


 ਦਿੱਲੀ 'ਚ ਚੀਨ ਦੇ ਰਾਸ਼ਟਰੀ ਸੈਲਾਨੀ ਪ੍ਰਸ਼ਾਸਨ ਦੇ ਅਧਿਕਾਰੀ ਤਿਯਾਨ ਸ਼ਿੰਗ ਨੇ ਖ਼ੁਲਾਸਾ ਕੀਤਾ ਕਿ 2014 'ਚ 7,09,900 ਭਾਰਤੀ ਸੈਲਾਨੀਆਂ ਨੇ ਚੀਨ ਦੀ ਯਾਤਰਾ ਕੀਤੀ, ਜੋ ਕਿ 2013 ਦੇ ਮੁਕਾਬਲੇ 4.46 ਫ਼ੀ ਸਦੀ ਜ਼ਿਆਦਾ ਸੀ। ਸਾਲ 2015 'ਚ ਇਹ ਅੰਕੜਾ ਵਧ ਕੇ 730,500 ਹੋ ਗਿਆ ਅਤੇ 2016 ਦੇ ਸਿਰਫ਼ 9 ਮਹੀਨਿਆਂ 'ਚ ਇਹ ਅੰਕੜਾ 600,900 ਪਹੁੰਚ ਗਿਆ ਸੀ। (ਏਜੰਸੀ)

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement