ਬ੍ਰਿਟੇਨ ਦੇ ਸ਼ਾਹੀ ਪਰਵਾਰ ਦਾ ਪ੍ਰਿੰਸ ਜਾਰਜ ਗਿਆ ਸਕੂਲ
Published : Sep 7, 2017, 11:02 pm IST
Updated : Sep 7, 2017, 5:32 pm IST
SHARE ARTICLE

ਲੰਦਨ, 7 ਸਤੰਬਰ (ਹਰਜੀਤ ਸਿੰਘ ਵਿਰਕ) : ਬ੍ਰਿਟੇਨ ਦੀ ਮਹਾਰਾਣੀ ਐਲੀਜ਼ਾਬੇਥ-2 ਦੇ ਪੜਪੋਤੇ ਪ੍ਰਿੰਸ ਜਾਰਜ ਨੇ ਵੀਰਵਾਰ ਤੋਂ ਸਕੂਲ ਜਾਣਾ ਸ਼ੁਰੂ ਕਰ ਦਿਤਾ ਹੈ। ਉਹ ਪਹਿਲੇ ਦਿਨ ਅਪਣੇ ਪਿਤਾ ਪ੍ਰਿੰਸ ਵਿਲੀਅਮ ਨਾਲ ਸਕੂਲ ਗਏ। ਇਸ ਅਹਿਮ ਮੌਕੇ ਉਨ੍ਹਾਂ ਦੀ ਮਾਂ ਕੇਟ ਮਿਡਲਟਨ ਨਾਲ ਨਹੀਂ ਜਾ ਸਕੀ, ਕਿਉਂਕਿ ਉਹ ਇਸ ਸਮੇਂ ਗਰਭਵਤੀ ਹੈ।
ਦੱਸਣਯੋਗ ਹੈ ਕਿ ਕੇਨਸਗਿੰਟਨ ਪੈਲੇਸ ਵਲੋਂ ਬੀਤੇ ਸੋਮਵਾਰ ਨੂੰ ਐਲਾਨ ਹੋਇਆ ਸੀ ਕਿ 35 ਸਾਲਾ ਕੇਟ ਫਿਰ ਤੋਂ ਮਾਂ ਬਣਨ ਵਾਲੀ ਹੈ। ਪ੍ਰਿੰਸ ਵਿਲੀਅਮ ਅਪਣੇ ਘਰ ਕੇਨਸਗਿੰਟਨ ਪੈਲੇਸ ਤੋਂ 4 ਸਾਲ ਦੇ ਜਾਰਜ ਨੂੰ ਲੈ ਕੇ ਦਖਣੀ ਪਛਮੀ ਲੰਦਨ ਸਥਿਤ ਥਾਮਸ ਬੈਟਰਸੀ ਸਕੂਲ ਪਹੁੰਚੇ। ਪ੍ਰਿੰਸ ਜਾਰਜ ਪਹਿਲੇ ਦਿਨ ਥੋੜਾ ਘਬਰਾਉਂਦੇ ਹੋਏ ਅਤੇ ਪਿਤਾ ਦਾ ਹੱਥ ਫੜ ਕੇ ਸਕੂਲ ਜਾਂਦੇ ਨਜ਼ਰ ਆਏ। ਉਨ੍ਹਾਂ ਨੇ ਡੂੰਘੇ ਨੀਲੇ ਰੰਗ ਦੀ ਸਕੂਲ ਯੂਨੀਫਾਰਮ ਪਹਿਨੀ ਹੋਈ ਸੀ। ਜ਼ਿਕਰਯੋਗ ਹੈ ਕਿ ਪ੍ਰਿੰਸ ਜਾਰਜ ਸ਼ਾਹੀ ਗੱਦੀ ਦੇ ਉੱਤਰਾਧਿਕਾਰੀ ਦੀ ਕਤਾਰ ਵਿਚ ਤੀਜੇ ਨੰਬਰ 'ਤੇ ਹਨ। ਉਹ ਪ੍ਰਿੰਸ ਵਿਲੀਅਮ ਅਤੇ ਕੇਟ ਦੀ ਪਹਿਲੀ ਔਲਾਦ ਹੈ। ਜਾਰਜ ਦੀ ਛੋਟੀ ਭੈਣ ਪ੍ਰਿੰਸਜ਼ ਚਾਰਲੋਟ ਹੈ।

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement