ਭਾਰੀ ਬਰਫਬਾਰੀ ਕਾਰਨ 3,000 ਤੋਂ ਜ਼ਿਆਦਾ ਵਾਹਨ ਫਸੇ
Published : Jan 8, 2018, 1:34 pm IST
Updated : Jan 8, 2018, 1:38 pm IST
SHARE ARTICLE

ਮੈਡ੍ਰਿਡ: ਇਕ ਪਾਸੇ ਜਿੱਥੇ ਕੈਨੇਡਾ ਅਤੇ ਅਮਰੀਕਾ ਅਤੇ ਯੂਰਪ ਦੇ ਕਈ ਦੇਸ਼ਾਂ 'ਚ ਭਾਰੀ ਬਰਫਬਾਰੀ ਅਤੇ ਠੰਡ ਕਾਰਨ ਲੋਕਾਂ ਦਾ ਬਾਹਰ ਨਿਕਲਣਾ ਮੁਸ਼ਕਿਲ ਕੀਤਾ ਹੋਇਆ ਹੈ, ਜਿਸ ਦੌਰਾਨ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ। ਉਥੇ ਹੀ ਸ਼ਨੀਵਾਰ ਨੂੰ ਸਪੇਨ ਦੇ ਸ਼ਹਿਰ ਮੈਡ੍ਰਿਡ 'ਚ ਭਾਰੀ ਬਰਫਬਾਰੀ ਹੋਣ ਕਾਰਨ ਰਾਤ ਭਰ ਗੱਡੀਆਂ ਅਤੇ ਹੋਰ ਵਾਹਨ ਬਰਫ 'ਚ ਬੁਰੀ ਤਰ੍ਹਾਂ ਫਸ ਗਏ। ਬਰਫਬਾਰੀ ਜ਼ਿਆਦਾ ਹੋਣ ਕਾਰਨ ਸੜਕਾਂ 'ਤੇ ਜਿੱਥੇ ਬਰਫ ਜ਼ਿਆਦਾ ਜਮ ਗਈ ਉਥੇ ਹੀ ਗੱਡੀਆਂ ਅਤੇ ਹੋਰਨਾਂ ਵਾਹਨਾਂ 'ਚ ਸਫਰ ਕਰ ਰਹੇ ਲੋਕਾਂ ਨੂੰ ਆਪਣੀਆਂ ਗੱਡੀਆਂ 'ਚ ਹੀ ਬੈਠ ਕੇ ਸੁਰੱਖਿਆ ਅਧਿਕਾਰੀਆਂ ਵੱਲੋਂ ਮਦਦ ਕੀਤੇ ਜਾਣ ਦਾ ਇੰਤਜ਼ਾਰ ਕਰਨਾ ਪਿਆ। 



ਜਿਸ ਤੋਂ ਬਾਅਦ ਸਪੇਨ ਵੱਲੋਂ 250 ਫੌਜੀਆਂ ਦਾ ਸਮੂਹ ਬਰਫਬਾਰੀ 'ਚ ਫਸੇ ਲੋਕਾਂ ਨੂੰ ਬਚਾਉਣ ਲਈ ਰਵਾਨਾ ਕੀਤਾ ਗਿਆ। ਫੌਜੀ ਦੀ ਐਮਰਜੈਂਸੀ ਇਕਾਈ ਯੂ. ਐੱਮ. ਆਈ. ਨੇ ਦੱਸਿਆ ਕਿ ਮੈਡ੍ਰਿਡ ਅਤੇ ਉੱਤਰ-ਪੱਛਮੀ ਸ਼ਹਿਰ ਸੇਗੋਵਿਆ ਵਾਲੇ ਮੈਨ ਹਾਈਵੇਅ ਏ. ਪੀ.6 'ਤੇ 3,000 ਤੋਂ ਜ਼ਿਆਦਾ ਵਾਹਨ ਬਰਫਬਾਰੀ 'ਚ ਫਸੇ ਹੋਏ ਹਨ। 



ਯੂ. ਐੱਮ. ਈ. ਦੇ ਇਕ ਅਧਿਕਾਰੀ ਨੇ ਕਿਹਾ ਕਿ, 'ਸਾਡੇ ਫੌਜੀ ਇਕ-ਇਕ ਕਰਕੇ ਬਰਫ 'ਚ ਜਮੇ ਵਾਹਨਾਂ ਅਤੇ ਉਨ੍ਹਾਂ 'ਚ ਫਸੇ ਲੋਕਾਂ ਨੂੰ ਸੁਰੱਖਿਅਤ ਕੱਢ ਰਹੇ ਹਨ, ਉਨ੍ਹਾਂ ਦੱਸਿਆ ਕਿ ਉਨ੍ਹਾਂ ਵਾਹਨਾਂ 'ਚ ਕਈ ਬੱਚੇ ਵੀ ਫਸੇ ਹੋਏ ਹਨ। ਜਿਹੜੇ ਕਿ ਆਪਣੇ ਪਰਿਵਾਰ ਨਾਲ ਕ੍ਰਿਸਮਸ ਦੀਆਂ ਛੁੱਟੀਆਂ ਮਨਾ ਕੇ ਵਾਪਸ ਆ ਰਹੇ ਸਨ। ਉਥੇ ਹੀ ਸਪੇਨ ਦੇ ਵਾਤਾਵਰਣ ਵਿਭਾਗ ਵੱਲੋਂ ਪਹਿਲਾਂ ਹੀ ਬਰਫਬਾਰੀ ਅਤੇ ਠੰਡ ਵੱਧਣ ਬਾਰੇ ਲੋਕਾਂ ਨੂੰ ਚੇਤਾਵਨੀ ਦਿੱਤੀ ਸੀ।

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement