5 ਲੱਖ ਰੋਹਿੰਗਿਆ ਬੱਚਿਆਂ ਦੀ ਹਾਲਤ ਭਿਆਨਕ : ਯੂਨੀਸੇਫ਼
Published : Jan 18, 2018, 2:20 am IST
Updated : Jan 17, 2018, 8:50 pm IST
SHARE ARTICLE

ਸੰਯੁਕਤ ਰਾਸ਼ਟਰ, 17 ਜਨਵਰੀ : ਸੰਯੁਕਤ ਰਾਸ਼ਟਰ ਕੌਮਾਂਤਰੀ ਬਾਲ ਐਮਰਜੈਂਸੀ ਫੰਡ (ਯੂਨੀਸੇਫ਼) ਨੇ ਚਿਤਾਵਨੀ ਦਿਤੀ ਹੈ ਕਿ ਬੰਗਲਾਦੇਸ਼ 'ਚ ਬੇਘਰ ਹੋਣ ਤੋਂ ਬਾਅਦ ਲਗਭਗ 5 ਲੱਖ ਰੋਹਿੰਗਿਆ ਬੱਚਿਆਂ ਦੀ ਹਾਲਤ ਭਿਆਨਕ ਹੈ। ਬੰਗਲਾਦੇਸ਼ ਵਿਚ ਯੂਨੀਸੇਫ਼ ਪ੍ਰੋਗਰਾਮ ਦੇ ਮੁਖੀ ਏਡੋਰਡ ਬੈਗਬੇਦਰ ਨੇ ਕਿਹਾ ਕਿ ਇਥੇ ਪਹਿਲਾਂ ਤੋਂ ਹੀ ਮਨੁੱਖਤਾ ਲਈ ਹਾਲਾਤ ਭਿਆਨਕ ਹਨ। ਹਜ਼ਾਰਾਂ ਬੱਚੇ ਪਹਿਲਾਂ ਤੋਂ ਹੀ ਭਿਆਨਕ ਹਾਲਾਤ 'ਚ ਜਿਊਣ ਨੂੰ ਮਜ਼ਬੂਰ ਹਨ ਅਤੇ ਉਨ੍ਹਾਂ ਨੂੰ ਬੀਮਾਰੀ, ਹੜ੍ਹ, ਜ਼ਮੀਨ ਖਿਸਕਣ ਅਤੇ ਇਕ ਵਾਰ ਫਿਰ ਤੋਂ ਦੂਜੀ ਥਾਂ ਜਾਣ ਦੀ ਪ੍ਰੇਸ਼ਾਨੀ ਝੱਲਣੀ ਪੈ ਸਕਦੀ ਹੈ।ਯੂਨੀਸੇਫ਼ ਮੁਤਾਬਕ ਸ਼ਰਨਾਰਥੀ ਕੈਂਪਾਂ 'ਚ ਡਿਪਥੀਰੀਆ (ਮੂੰਹ ਦੀ ਬੀਮਾਰੀ) ਫੈਲਣ ਕਾਰਨ 32 ਜਾਨਾਂ ਗਈਆਂ ਹਨ। ਇਨ੍ਹਾਂ 'ਚ ਘੱਟੋ-ਘੱਟ 24 ਬੱਚੇ ਸ਼ਾਮਲ ਹਨ। ਇਸ ਬੀਮਾਰੀ ਨੂੰ ਫੈਲਣ ਤੋਂ ਰੋਕਣ ਅਤੇ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਬਚਾਉਣ ਲਈ ਯੂਨੀਸੇਫ ਅਤੇ 


ਵਿਸ਼ਵ ਸਿਹਤ ਸੰਗਠਨ (ਡਬਲਿਊ.ਐਚ.ਓ.) ਸਮੇਤ ਸੰਯੁਕਤ ਰਾਸ਼ਟਰ ਦੀਆਂ ਏਜੰਸੀਆਂ ਤਕਰੀਬਨ 5 ਲੱਖ ਬੱਚਿਆਂ ਨੂੰ ਡਿਪਥੀਰੀਆ ਦੇ ਟੀਕੇ ਲਾਉਣ ਦਾ ਕੰਮ ਕਰ ਰਹੀ ਹੈ। ਡਿਪਥੀਰੀਆ ਇਕ ਇਨਫੈਕਸ਼ਨ ਰੋਗ ਹੈ, ਜੋ ਕਿ ਕੋਰੀਨੇਬੈਕਟੀਰੀਅਮ ਡਿਪਥੀਰੀਆ ਜੀਵਾਣੂਆਂ ਨਾਲ ਫੈਲਦਾ ਹੈ।ਜ਼ਿਕਰਯੋਗ ਹੈ ਕਿ ਪਿਛਲੇ ਸਾਲ ਅਗੱਸਤ ਮਹੀਨੇ ਵਿਚ ਮਿਆਂਮਾਰ ਦੀ ਫ਼ੌਜ ਵਲੋਂ ਮਚਾਈ ਹਿੰਸਾ ਮਗਰੋਂ ਲਗਭਗ ਸਾਢੇ 6 ਲੱਖ ਰੋਹਿੰਗਿਆ ਮੁਸਲਮਾਨਾਂ ਨੂੰ ਮਿਆਂਮਾਰ ਦੇ ਰਖਾਇਨ ਸੂਬੇ ਤੋਂ ਬੇਘਰ ਹੋ ਕੇ ਬੰਗਲਾਦੇਸ਼ 'ਚ ਸ਼ਰਨ ਲੈਣ ਲਈ ਪਈ ਸੀ।

SHARE ARTICLE
Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement