Rohtak ਦੇ ਪੀ.ਜੀ.ਆਈ. 'ਚ ਪਾਵਰ ਲਿਫਟਰ ਰੋਹਿਤ ਨੇ ਤੋੜਿਆ ਦਮ

By : JAGDISH

Published : Nov 30, 2025, 11:53 am IST
Updated : Nov 30, 2025, 11:53 am IST
SHARE ARTICLE
Powerlifter Rohit dies at PGI, Rohtak
Powerlifter Rohit dies at PGI, Rohtak

ਵਿਆਹ ਸਮਾਗਮ 'ਚ ਬਦਸਲੂਕੀ ਦਾ ਕੀਤਾ ਸੀ ਵਿਰੋਧ

ਰੋਹਤਕ : ਪਾਵਰ ਲਿਫਟਿੰਗ ’ਚ ਸੱਤ ਵਾਰ ਦੇ ਨੈਸ਼ਨਲ ਜੇਤੂ ਖਿਡਾਰੀ ਰੋਹਿਤ ਧਨਖੜ ਦੀ ਭਿਵਾਨੀ ਦੇ ਵਿਆਹ ਸਮਾਰੋਹ ’ਚ ਪਿੰਡ ਤਿਗੜਾਨਾ ਦੇ ਨੌਜਵਾਨਾਂ ਨੇ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ। ਦੋ ਦਿਨ ਬਾਅਦ ਰੋਹਤਕ ਦੇ ਪੀ.ਜੀ.ਆਈ. ’ਚ ਰੋਹਿਤ ਨੇ ਦਮ ਤੋੜ ਦਿੱਤਾ। ਜ਼ਿਕਰਯੋਗ ਹੈ ਕਿ ਪਾਵਰ ਲਿਫਟਰ ਰੋਹਿਤ ਨੂੰ ਭਿਵਾਨੀ ਦੇ ਇਕ ਵਿਆਹ ਸਮਾਰੋਹ ਦੌਰਾਨ ਕੁੱਝ ਨੌਜਵਾਨਾਂ ਵੱਲੋਂ ਕੁੱਟ-ਕੁੱਟ ਕੇ ਅਧਮੋਇਆ ਕਰ ਦਿੱਤਾ ਗਿਆ ਸੀ, ਜਿਸ ਦੀ ਇਲਾਜ ਦੌਰਾਨ ਅੱਜ ਮੌਤ ਹੋ ਗਈ ਜਦਕਿ 8 ਸਾਲ ਪਹਿਲਾਂ ਰੋਹਿਤ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ।

ਬੀਤੀ 27 ਸਤੰਬਰ ਨੂੰ ਰੋਹਿਤ ਆਪਣੇ ਦੋਸਤ ਦੇ ਨਾਲ ਉਸਦੀ ਰਿਸ਼ਤੇਦਾਰੀ ’ਚ ਵਿਆਹ ਸਮਾਗਮ ’ਚ ਸ਼ਾਮਲ ਹੋਣ ਲਿਆ ਗਿਆ ਸੀ। ਵਿਆਹ ਪ੍ਰੋਗਰਾਮ ਦੌਰਾਨ ਬਰਾਤੀਆਂ ਦੇ ਘਟੀਆ ਵਿਵਹਾਰ ’ਤੇ ਇਤਰਾਜ਼ ਕਰਨ ’ਤੇ ਰੋਹਿਤ ਅਤੇ ਬਰਾਤੀਆਂ ਦਰਮਿਆਨ ਝਗੜ ਹੋ ਗਿਆ। ਵਿਆਹ ਸਮਾਗਮ ਸਮਾਪਤ ਹੋਣ ਤੋਂ ਬਾਅਦ ਰੋਹਿਤ ਅਤੇ ਉਸਦਾ ਦੋਸਤ ਰੋਹਤਕ ਵਾਪਸ ਪਰਤ ਰਹੇ ਸਨ ਅਤੇ ਰਸਤੇ ’ਚ 15-20 ਬਰਾਤੀਆਂ ਨੇ ਉਸ ਨੂੰ ਘੇਰ ਲਿਆ । ਦੋਸਤ ਯਤੀਨ ਦੇ ਅਨੁਸਾਰ ਬਰਾਤੀਆਂ ਵੱਲੋਂ ਰੋਹਿਤ ’ਤੇ ਲੋਹ ਦੀ ਰਾਡ ਅਤੇ ਹਾਕੀਆਂ ਨਾਲ ਹਮਲਾ ਕਰ ਦਿੱਤਾ, ਜਿਸ ਦੇ ਚਲਦਿਆਂ ਰੋਹਿਤ ਨੂੰ ਗੰਭੀਰ ਸੱਟਾਂ ਲੱਗੀਆਂ ਜਦਕਿ ਉਸ ਦਾ ਦੋਸਤ ਮਸਾਂ ਜਾਨ ਬਚਾ ਕੇ ਭੱਜਿਆ। ਜ਼ਖਮੀ ਹਾਲਤ ’ਚ ਰੋਹਿਤ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਜਿੱਥੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ।

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement