Haryana News : ਰੋਹਤਕ 'ਚ ਕਲਯੁਗੀ ਮਾਂ ਨੇ 2 ਦਿਨ ਦੀ ਨਵਜੰਮੀ ਬੱਚੀ ਨੂੰ ਸੁੱਟਿਆ 

By : BALJINDERK

Published : Apr 28, 2024, 1:13 pm IST
Updated : Apr 28, 2024, 1:13 pm IST
SHARE ARTICLE
 newborn baby
newborn baby

Haryana News : ਬੱਚੀ ਨੂੰ ਪੀਜੀਆਈ ਕਰਵਾਇਆ ਦਾਖ਼ਲ, ਪੁਲਿਸ ਮਾਪਿਆਂ ਦੀ ਭਾਲ ’ਚ ਜੁਟੀ 

Haryana News : ਅੱਜ ਐਤਵਾਰ ਸਵੇਰੇ ਰੋਹਤਕ ਦੇ ਗਾਂਧੀ ਕੈਂਪ ਸਥਿਤ ਮਾਟੂ ਰਾਮ ਕਮਿਊਨਿਟੀ ਸੈਂਟਰ ਨੇੜੇ ਇੱਕ ਨਵਜੰਮੀ ਬੱਚੀ ਮਿਲੀ ਹੈ। ਇਹ ਨਵਜੰਮੀ 2 ਜਾਂ 3 ਦਿਨ ਲੱਗਦੀ ਹੈ। ਜਦੋਂ ਆਸਪਾਸ ਦੇ ਲੋਕ ਉੱਥੋਂ ਲੰਘੇ ਤਾਂ ਉਨ੍ਹਾਂ ਨੇ ਉੱਥੇ ਇੱਕ ਨਵਜੰਮੀ ਬੱਚੀ ਨੂੰ ਦੇਖਿਆ। ਇਸ ਦੀ ਸੂਚਨਾ ਸਥਾਨਕ ਪੁਲਿਸ ਨੂੰ ਦਿੱਤੀ ਗਈ। ਥਾਣਾ ਪੁਲਿਸ ਸੂਚਨਾ ਮਿਲਣ ਤੋਂ ਬਾਅਦ ਪੀਜੀਆਈਐੱਮਐੱਸ ਪੁੱਜੀ। ਰੋਹਤਕ PGI ’ਚ ਨਵਜੰਮੀ ਬੱਚੀ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ। ਪੁਲਿਸ ਨਵਜੰਮੀ ਬੱਚੀ ਦੇ ਮਾਪਿਆਂ ਦੀ ਭਾਲ 'ਚ ਲੱਗੀ ਹੋਈ ਹੈ।

ਇਹ ਵੀ ਪੜੋ:Burkina Faso: ਅਫਰੀਕੀ ਦੇਸ਼ ਬੁਰਕੀਨਾ ਫਾਸੋ 'ਚ ਫੌਜ ਦੇ ਕਤੇਲਆਮ 56 ਬੱਚਿਆਂ ਸਮੇਤ 200 ਨਾਗਰਿਕਾਂ ਦੀ ਮੌਤ

ਇਸ ਮੌਕੇ ਥਾਣੇ ਦੇ ਐੱਸਐੱਚਓ ਅਸ਼ੋਕ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ  ਗਾਂਧੀ ਕੈਂਪ ਵਿਚ ਮਾਟੂ ਰਾਮ ਕਮਿਊਨਿਟੀ ਸੈਂਟਰ ਨੇੜੇ ਇੱਕ ਨਵਜੰਮੀ ਬੱਚੀ ਪਈ ਹੈ। ਕਿਸੇ ਅਣਪਛਾਤੀ ਔਰਤ ਨੇ ਬੱਚੀ ਨੂੰ ਜਨਮ ਦੇਣ ਤੋਂ ਬਾਅਦ ਸੁੱਟ ਦਿੱਤਾ ਹੈ। ਇਸ ਲਈ ਔਰਤ ਦੀ ਭਾਲ ਕੀਤੀ ਜਾਵੇਗੀ। ਰੋਹਤਕ ਦੇ ਹਸਪਤਾਲਾਂ ਤੋਂ ਇਹ ਵੀ ਰਿਕਾਰਡ ਲਿਆ ਜਾਵੇਗਾ ਕਿ ਕੀ ਕਿਸੇ ਔਰਤ ਨੇ ਦੋ-ਤਿੰਨ ਦਿਨ ਪਹਿਲਾਂ ਬੱਚੀ ਨੂੰ ਜਨਮ ਦਿੱਤਾ ਹੈ ਜਾਂ ਨਹੀਂ।

ਇਹ ਵੀ ਪੜੋ:Sangrur News : ਰੇਹੜੀ ਵਾਲੇ ਨੇ ਛੋਲੇ ਭਟੂਰੇ ਦੀ ਪਲੇਟ ਕੀਤੀ 20 ਤੋਂ 40 ਰੁਪਏ; DC ਕੋਲ ਪਹੁੰਚਿਆ ਵਿਅਕਤੀ 

ਇਸ ਮੌਕੇ SHO ਅਸ਼ੋਕ ਕੁਮਾਰ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾਵੇਗੀ। ਸਭ ਤੋਂ ਪਹਿਲਾਂ ਬੱਚੀ ਦੇ ਮਾਪਿਆਂ ਦਾ ਪਤਾ ਲਗਾਇਆ ਜਾਵੇਗਾ। ਫ਼ਿਲਹਾਲ ਨਵਜੰਮੀ ਬੱਚੀ ਪੀਜੀਆਈ ਵਿਚ ਡਾਕਟਰਾਂ ਦੀ ਨਿਗਰਾਨੀ ਹੇਠ ਹੈ। ਲੜਕੀ ਦੀ ਸਿਹਤ ਵੀ ਠੀਕ ਹੈ।

(For more news apart from mother dropped 2-day-old newborn baby girl In Rohtak News in Punjabi, stay tuned to Rozana Spokesman)

Location: India, Haryana, Rohtak

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement