Panchkula Firing News: ਜਨਮ ਦਿਨ ਦੀ ਪਾਰਟੀ ਮਨਾਉਣ ਆਏ ਤਿੰਨ ਦੋਸਤਾਂ ਦਾ ਗੋਲੀਆਂ ਮਾਰ ਕੇ ਕਤਲ
Published : Dec 23, 2024, 10:46 am IST
Updated : Dec 23, 2024, 10:50 am IST
SHARE ARTICLE
 Panchkula hotel Firing latest News in punjabi
Panchkula hotel Firing latest News in punjabi

Panchkula Firing News: ਮ੍ਰਿਤਕਾਂ ਵਿਚ ਦੋ ਨੌਜਵਾਨ ਅਤੇ ਇਕ ਲੜਕੀ ਸ਼ਾਮਲ

 Panchkula hotel Firing latest News in punjabi: ਪੰਚਕੂਲਾ ਦੇ ਸੁਲਤਾਨਤ ਹੋਟਲ ਵਿਚ ਜਨਮ ਦਿਨ ਦੀ ਪਾਰਟੀ ਮਨਾਉਣ ਆਏ ਤਿੰਨ ਦੋਸਤਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਹੋਟਲ ਦੇ ਬਾਹਰ ਪਾਰਕਿੰਗ 'ਚ ਕਾਰ 'ਚ ਸਵਾਰ ਤਿੰਨ ਦੋਸਤਾਂ 'ਤੇ ਅਚਾਨਕ ਕਾਰ ਸਵਾਰ ਬਦਮਾਸ਼ਾਂ ਨੇ ਗੋਲੀਆਂ ਚਲਾ ਦਿੱਤੀਆਂ।

ਵਿੱਕੀ ਅਤੇ ਵਿਪਨ ਵਾਸੀ ਦਿੱਲੀ ਅਤੇ ਦੀਆ ਵਾਸੀ ਹਿਸਾਰ ਕੈਂਟ ਦੀ ਮੌਕੇ ’ਤੇ ਹੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ 'ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਜੌਰ ਦੇ ਹੋਟਲ ਸਲਤਨਤ ਵਿੱਚ ਐਤਵਾਰ ਰਾਤ ਅੱਠ ਤੋਂ ਦਸ ਦੋਸਤ ਪਾਰਟੀ ਮਨਾਉਣ ਆਏ ਸਨ।

ਜ਼ੀਰਕਪੁਰ ਦੇ ਰਹਿਣ ਵਾਲੇ ਅਨਿਲ ਭਾਰਦਵਾਜ ਨੇ ਆਪਣੇ ਸਾਰੇ ਦੋਸਤਾਂ ਨੂੰ ਆਪਣੇ ਜਨਮ ਦਿਨ 'ਤੇ ਬੁਲਾਇਆ ਸੀ। ਪਾਰਟੀ ਤੋਂ ਬਾਅਦ ਜਿਵੇਂ ਹੀ ਸਾਰੇ ਦੋਸਤ ਹੋਟਲ ਦੀ ਪਾਰਕਿੰਗ 'ਚ ਪਹੁੰਚੇ ਤਾਂ ਇਕ ਕਾਰ 'ਚ ਸਵਾਰ ਕੁਝ ਬਦਮਾਸ਼ਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ।

ਲਗਾਤਾਰ ਚੱਲ ਰਹੀ ਗੋਲੀਬਾਰੀ ਕਾਰਨ ਦੋ ਨੌਜਵਾਨਾਂ ਅਤੇ ਇੱਕ ਲੜਕੀ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ। ਸਲਤਨਤ ਹੋਟਲ ਦੇ ਮੈਨੇਜਰ ਮਨਿਲ ਮੋਂਗੀਆ ਅਤੇ ਮੁਲਜ਼ਮ ਮੌਕੇ ਤੋਂ ਫਰਾਰ ਹਨ। ਪੁਲਿਸ ਫੋਰਸ ਮੌਕੇ 'ਤੇ ਮੌਜੂਦ ਹੈ। ਦੋਵੇਂ ਮ੍ਰਿਤਕ ਲੜਕੇ ਮਾਮਾ-ਭਤੀਜਾ ਦੱਸੇ ਜਾਂਦੇ ਹਨ।

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement