Haryana News: ਹਰਿਆਣਾ ਵਿਚ 2 ਕਾਂਵੜੀਆਂ ਦੀ ਕਰੰਟ ਲੱਗਣ ਨਾਲ ਮੌਤ, ਜਦਕਿ ਕਈ ਫੱਟੜ
Published : Jul 22, 2025, 1:10 pm IST
Updated : Jul 22, 2025, 1:10 pm IST
SHARE ARTICLE
2 Kanwaris die of electrocution in Haryana
2 Kanwaris die of electrocution in Haryana

Haryana News: ਹਾਈਵੋਲਟੇਜ਼ ਦੀਆਂ ਤਾਰਾਂ ਦੇ ਸੰਪਰਕ ਵਿਚ ਆਇਆ ਟਰੱਕ

2 Kanwaris die of electrocution in Haryana:  ਹਰਿਆਣਾ ਦੇ ਯਮੁਨਾਨਗਰ ਜ਼ਿਲ੍ਹੇ ਵਿੱਚ, ਕਾਂਵੜ ਲੈਣ ਜਾ ਰਹੇ ਕਾਂਵੜੀਆਂ ਨੂੰ ਲੈ ਕੇ ਜਾ ਰਿਹਾ ਇੱਕ ਪਿਕਅੱਪ ਹਾਈ ਵੋਲਟੇਜ ਤਾਰਾਂ ਦੇ ਸੰਪਰਕ ਵਿਚ ਆ ਗਿਆ। ਇਸ ਹਾਦਸੇ ਵਿੱਚ, 2 ਕਾਂਵੜੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦੋਂ ਕਿ ਦੋ ਹੋਰ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ।

ਮ੍ਰਿਤਕਾਂ ਦੀ ਪਛਾਣ ਕੁਲਦੀਪ ਅਤੇ ਹਰੀਸ਼ ਵਜੋਂ ਹੋਈ ਹੈ। ਗੰਭੀਰ ਜ਼ਖ਼ਮੀਆਂ ਵਿੱਚ ਰਿੰਕੂ ਅਤੇ ਸੁਮਿਤ ਸ਼ਾਮਲ ਹਨ। ਪਿਕਅੱਪ ਵਿੱਚ ਲਗਭਗ 15 ਕਾਂਵੜੀ ਸਵਾਰ ਸਨ, ਜੋ ਯਮੁਨਾਨਗਰ ਦੇ ਗੁਮਥਲਾ ਪਿੰਡ ਤੋਂ ਹਰਿਦੁਆਰ ਜਾ ਰਹੇ ਸਨ। ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ। ਜਾਣਕਾਰੀ ਅਨੁਸਾਰ, ਅੱਜ ਸਵੇਰੇ ਲਗਭਗ 6:30 ਵਜੇ ਯਮੁਨਾਨਗਰ ਦੇ ਗੁਮਥਲਾ ਪਿੰਡ ਤੋਂ ਕਾਂਵੜੀਆਂ ਨਾਲ ਭਰਿਆ ਇਕ ਪਿਕਅੱਪ ਹਰਿਦੁਆਰ ਲਈ ਰਵਾਨਾ ਹੋਇਆ।

ਹਰਿਦੁਆਰ ਜਾਣ ਤੋਂ ਪਹਿਲਾਂ, ਇਹ ਲੋਕ ਪਿੰਡ ਦੇ ਮੰਦਰ ਵਿੱਚ ਮੱਥਾ ਟੇਕਣ ਗਏ ਸਨ। ਇਸ ਤੋਂ ਬਾਅਦ ਉਹ ਪਿਕਅੱਪ ਰਾਹੀਂ ਪਿੰਡ ਵਿੱਚ ਘੁੰਮ ਰਹੇ ਸਨ। ਇਸ ਦੌਰਾਨ ਇਹ ਹਾਦਸਾ ਵਾਪਰ ਗਿਆ। ਪੁਲਿਸ ਅਨੁਸਾਰ, ਕਾਂਵੜੀਆਂ ਨੇ ਮੀਂਹ ਤੋਂ ਆਪਣੇ ਆਪ ਨੂੰ ਬਚਾਉਣ ਲਈ ਪਿਕਅੱਪ ਗੱਡੀ 'ਤੇ ਇੱਕ ਤਰਪਾਲ ਪਾਈ ਹੋਈ ਸੀ। ਉਸ ਤਰਪਾਲ ਨੂੰ ਰੋਕਣ ਲਈ ਵਿਚਕਾਰ ਇੱਕ ਲੋਹੇ ਦੀ ਪਾਈਪ ਲਗਾਈ ਗਈ ਸੀ। ਪਾਈਪ ਹਾਈਵੋਲਟੇਜ਼ ਦੀਆਂ ਤਾਰਾਂ ਨਾਲ ਟਕਰਾ ਗਈ। ਜਿਸ ਨਾਲ ਇਹ ਹਾਦਸਾ ਵਾਪਰ ਗਿਆ। ਹਾਦਸੇ ਵਿਚ 2 ਲੋਕਾਂ ਦੀ ਮੌਤ ਹੋ ਗਈ। 

(For more news apart from “2 Kanwaris die of electrocution in Haryana, ” stay tuned to Rozana Spokesman.)

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement