Sonipat News : ਸੋਨੀਪਤ ’ਚ ਚਾਰ ਦਿਨਾਂ ਲਾਪਤਾ ਨੌਜਵਾਨ ਦੀ ਖੰਡਰ ਵਿਚੋਂ ਮਿਲੀ ਲਾਸ਼  

By : BALJINDERK

Published : Apr 13, 2024, 4:04 pm IST
Updated : Apr 13, 2024, 4:04 pm IST
SHARE ARTICLE
ਮ੍ਰਿਤਕ ਦੀਪਕ ਦੀ ਫਾਈਲ ਫੋਟੋ
ਮ੍ਰਿਤਕ ਦੀਪਕ ਦੀ ਫਾਈਲ ਫੋਟੋ

Sonipat News : ਸਿਰ ’ਤੇ ਇੱਟ ਮਾਰ ਕੇ ਕੀਤਾ ਗਿਆ ਕਤਲ, ਘਰ ਤੋਂ ਦੁਕਾਨ ’ਤੇ ਲੈਣ ਗਿਆ ਸੀ ਸਰਫ਼

Sonipat News :ਹਰਿਆਣਾ ਦੇ ਸੋਨੀਪਤ ’ਚ ਇੱਕ ਨੌਜਵਾਨ ਦਾ ਸਿਰ ’ਚ ਇੱਟ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਸ਼ਨੀਵਾਰ ਨੂੰ ਉਸ ਦੀ ਗਲੀ ਸੜੀ ਲਾਸ਼ ਪਿੰਡ ਕੁਰੜ ਨੇੜੇ ਖੰਡਰ ’ਚ ਪਈ ਮਿਲੀ। ਨੌਜਵਾਨ ਚਾਰ ਦਿਨਾਂ ਤੋਂ ਲਾਪਤਾ ਸੀ ਅਤੇ ਉਸ ਦੇ ਪਰਿਵਾਰਕ ਮੈਂਬਰ ਉਸ ਦੀ ਭਾਲ ਕਰ ਰਹੇ ਸਨ। ਪੁਲਿਸ ਨੇ ਸ਼ਨੀਵਾਰ ਨੂੰ ਸਿਵਲ ਹਸਪਤਾਲ ’ਚ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ। ਪੁਲਿਸ ਉਸ ਦੇ ਮੋਬਾਈਲ ਦੀ ਡਿਟੇਲ ਚੈੱਕ ਕਰ ਰਹੀ ਹੈ। ਉਸ ਨੂੰ ਇਕ ਨੰਬਰ ਤੋਂ ਵਾਰ-ਵਾਰ ਫੋਨ ਆ ਰਹੇ ਸਨ।

ਇਹ ਵੀ ਪੜੋ:Kiratpur Sahib News : ਵਿਸਾਖੀ ਮੌਕੇ ਟਰੈਕਟਰ ਦੇ ਬ੍ਰੇਕ ਫੇਲ੍ਹ ਹੋਣ ਕਾਰਣ ਇੱਕ ਦੀ ਮੌਤ, ਇੱਕ ਜ਼ਖ਼ਮੀ 

ਮ੍ਰਿਤਕ ਦੀ ਪਛਾਣ ਦੀਪਕ (22) ਵਾਸੀ ਮੁਰਥਲ ਵਜੋਂ ਹੋਈ ਹੈ। ਉਸ ਦੇ ਪਿਤਾ ਸਤੀਸ਼ ਕੁਮਾਰ ਨੇ ਦੱਸਿਆ ਕਿ 9 ਅਪਰੈਲ ਨੂੰ ਦੀਪਕ ਦੁਕਾਨ ’ਤੇ ਕੱਪੜੇ ਧੋਣ ਲਈ ਸਰਫ਼ ਲੈਣ ਗਿਆ ਸੀ। ਇਸ ਤੋਂ ਬਾਅਦ ਉਸ ਦਾ ਕੋਈ ਸੁਰਾਗ ਨਹੀਂ ਲੱਗਾ। ਪਰਵਾਰ ਵਾਲਿਆਂ ਨੇ ਉਸ ਦੀ ਕਾਫ਼ੀ ਭਾਲ ਕੀਤੀ। ਉਸ ਦੇ ਦੋਸਤਾਂ ਅਤੇ ਰਿਸ਼ਤੇਦਾਰਾਂ ਵਿਚ ਵੀ ਉਸ ਦਾ ਪਤਾ ਲਗਾਇਆ। ਇਸ ਤੋਂ ਬਾਅਦ ਉਸ ਦੇ ਲਾਪਤਾ ਹੋਣ ਦੀ ਸੂਚਨਾ 10 ਅਪ੍ਰੈਲ ਨੂੰ ਥਾਣਾ ਮੁਰਥਲ ਵਿਖੇ ਦਿੱਤੀ ਗਈ।

ਇਹ ਵੀ ਪੜੋ:Jalandhar News : ਥਾਣੇ ਦੇ ਬਾਹਰ ਪਤੀ-ਪਤਨੀ ’ਚ ਵਿਚਾਲੇ ਹੋਈ ਹੱਥੋਂਪਾਈ 

ਮੁਰਥਲ ਪੁਲਿਸ ਨੂੰ ਸ਼ਨੀਵਾਰ ਸਵੇਰੇ ਸੂਚਨਾ ਮਿਲੀ ਕਿ ਪਿੰਡ ਕੁਰੜ ਵਿੱਚ ਇੱਕ ਮਿਠਾਈ ਦੀ ਦੁਕਾਨ ਦੇ ਪਿੱਛੇ ਇੱਕ ਖੰਡਰ ਸ਼ੈੱਡ ਵਿੱਚ ਇੱਕ ਲਾਸ਼ ਪਈ ਹੈ। ਜਦੋਂ ਪੁਲਿਸ ਟੀਮ ਮੌਕੇ ’ਤੇ ਪਹੁੰਚੀ ਤਾਂ ਨੌਜਵਾਨ ਦੀ ਲਾਸ਼ ਕੱਟੀ ਹੋਈ ਹਾਲਤ ’ਚ ਪਈ ਮਿਲੀ। ਉਸ ਦੇ ਸਿਰ ’ਤੇ ਇੱਟ ਮਾਰਨ ਦੇ ਨਿਸ਼ਾਨ ਸਨ। ਇਸ ਦੌਰਾਨ ਲਾਸ਼ ਦੀ ਪਛਾਣ ਮੁਰਥਲ ਤੋਂ ਲਾਪਤਾ ਨੌਜਵਾਨ ਦੀਪਕ ਵਜੋਂ ਹੋਈ ਹੈ। ਉਸ ਦੇ ਪਿਤਾ ਸਤੀਸ਼ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਦੀ ਸ਼ਨਾਖਤ ਆਪਣੇ ਪੁੱਤਰ ਦੀ ਹੀ ਕੀਤੀ। 4 ਦਿਨ ਪਹਿਲਾਂ ਹੀ ਉਸ ਦਾ ਕਤਲ ਹੋ ਗਿਆ ਸੀ।

ਇਹ ਵੀ ਪੜੋ:Punjabi death in canada: ਕੈਨੇਡਾ ’ਚ ਟਰੱਕ ਦੀ ਲਪੇਟ ’ਚ ਆਉਣ ਨਾਲ ਪੰਜਾਬੀ ਨੌਜਵਾਨ ਦੀ ਹੋਈ ਮੌਤ 

 ਮੁਰਥਲ ਥਾਣੇ ਦੇ ਇੰਚਾਰਜ ਇੰਸਪੈਕਟਰ ਜਸਪਾਲ ਸਿੰਘ ਨੇ ਦੱਸਿਆ ਕਿ ਲਾਪਤਾ ਨੌਜਵਾਨ ਦੀਪਕ ਦੇ ਮਾਮਲੇ ਵਿਚ ਹੁਣ ਕਤਲ ਦੀ ਧਾਰਾ ਜੋੜ ਦਿੱਤੀ ਗਈ ਹੈ। ਲਾਸ਼ ਨੂੰ ਦੇਖ ਕੇ ਲੱਗਦਾ ਹੈ ਕਿ ਉਸ ਦਾ ਕਤਲ 9 ਅਪ੍ਰੈਲ ਨੂੰ ਹੀ ਕੀਤਾ ਗਿਆ ਸੀ। ਪੁਲਿਸ ਮਾਮਲੇ ਦੀ ਕਈ ਪਹਿਲੂਆਂ ’ਤੇ ਜਾਂਚ ਕਰ ਰਹੀ ਹੈ। ਜਲਦੀ ਹੀ ਘਟਨਾ ਤੋਂ ਪਰਦਾ ਉਠਾਇਆ ਜਾਵੇਗਾ।

ਇਹ ਵੀ ਪੜੋ:Punjab News : ਅੰਮ੍ਰਿਤਸਰ ’ਚ ਚੱਲੀਆਂ ਗੋਲ਼ੀਆਂ, ਬਦਮਾਸ਼ 70 ਹਜ਼ਾਰ ਦੀ ਨਕਦੀ ਲੈ ਹੋਏ ਫ਼ਰਾਰ 

 (For more news apart from Body youth missing four days found in ruins of Sonipat News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement