Haryana News : ਪੱਠੇ ਕੁਤਰਦੇ ਸਮੇਂ ਮਸ਼ੀਨ ਤੋਂ ਲੱਗਿਆ ਕਰੰਟ, ਮੌਤ
Published : May 11, 2024, 2:04 pm IST
Updated : May 11, 2024, 2:04 pm IST
SHARE ARTICLE
women died due to current haryana News in punjabi
women died due to current haryana News in punjabi

Haryana News : 2 ਬੱਚਿਆਂ ਦੀ ਮਾਂ ਸੀ ਮ੍ਰਿਤਕ

Women died due to current haryana News in punjabi: ਹਰਿਆਣਾ ਦੇ ਫਤਿਹਾਬਾਦ ਦੇ ਪਿੰਡ ਨਦੋਧੀ 'ਚ ਖੇਤਾਂ ਵਿਚ ਬਣੀ ਢਾਣੀ 'ਚ ਬੀਤੀ ਰਾਤ ਚਾਰਾ ਕੁਤਰਨ ਵਾਲੀ ਮਸ਼ੀਨ ਤੋਂ ਕਰੰਟ ਲੱਗਣ ਕਾਰਨ 32 ਸਾਲਾ ਔਰਤ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ 'ਚ ਸੋਗ ਦੀ ਲਹਿਰ ਦੌੜ ਗਈ। ਸੂਚਨਾ ਮਿਲਦੇ ਹੀ ਪੁਲਿਸ ਟੀਮ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: Jhansi Groom News: ਫੁੱਲਾਂ ਵਾਲੀ ਕਾਰ ਨੂੰ ਅੱਗ ਲੱਗਣ ਨਾਲ ਜ਼ਿੰਦਾ ਸੜਿਆ ਲਾੜਾ, ਲਾੜੀ ਕਰਦੀ ਰਹਿ ਗਈ ਇੰਤਜ਼ਾਰ 

ਜਾਣਕਾਰੀ ਅਨੁਸਾਰ ਕਿਰਨ ਪਤਨੀ ਸੁਭਾਸ਼ ਚੰਦਰ ਉਮਰ 32 ਸਾਲਾ ਵਾਸੀ ਨਦੋਧੀ ਸ਼ੁੱਕਰਵਾਰ ਸ਼ਾਮ ਕਰੀਬ 7 ਵਜੇ ਚਾਰਾ ਕੁਤਕ ਰਹੀ ਸੀ। ਇਸ ਦੌਰਾਨ ਮਸ਼ੀਨ ਵਿਚ ਬਿਜਲੀ ਦਾ ਕਰੰਟ ਆ ਗਿਆ।

ਇਹ ਵੀ ਪੜ੍ਹੋ: Kapurthala News: ਕਪੂਰਥਲਾ 'ਚ ਨਾਬਾਲਿਗ ਬੱਚੇ ਨਾਲ ਕੁਰਕਮ, ਬਣਾਈ ਵੀਡੀਓ

ਰੌਲਾ ਸੁਣ ਕੇ ਕਿਰਨ ਦਾ ਦਿਓਰ ਵਿਨੋਦ ਜੋ ਕਿ ਨੇੜਲੇ ਖੇਤਾਂ ਵਿੱਚ ਕੰਮ ਕਰ ਰਿਹਾ ਸੀ, ਮੌਕੇ ’ਤੇ ਪਹੁੰਚ ਗਿਆ ਅਤੇ ਚਾਰੇ ਦੀ ਮਸ਼ੀਨ ਦੀ ਬਿਜਲੀ ਦੀ ਤਾਰਾਂ ਨੂੰ ਤੇਜ਼ੀ ਨਾਲ ਕੱਟ ਕੇ ਆਪਣੀ ਭਰਜਾਈ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਦੋਂ ਤੱਕ ਔਰਤ ਨੂੰ ਕਰੰਟ ਲੱਗ ਗਿਆ ਸੀ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਤੁਰੰਤ ਇਲਾਜ ਲਈ ਭੂਨਾ ਕਮਿਊਨਿਟੀ ਹੈਲਥ ਸੈਂਟਰ ਲਿਆਂਦਾ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੇ ਦੋ ਬੱਚੇ ਹਨ। 13 ਸਾਲ ਦਾ ਅਰੁਣ ਅਤੇ 11 ਸਾਲ ਦੀ ਅਮਨ ਹੈ, ਜਿਨ੍ਹਾਂ ਦਾ ਰੋ-ਰੋ ਬੁਰਾ ਹਾਲ ਹੈ। 

(For more Punjabi news apart from women died due to current haryana News in punjabi , stay tuned to Rozana Spokesman)

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement