Haryana News: ਪਾਨੀਪਤ 'ਚ ਸਕੂਲ ਬੱਸ ਨੇ ਬੱਚੀ ਨੂੰ ਕੁਚਲੀ, ਘਰ ਬਾਹਰ ਖੇਡ ਰਹੀ ਸੀ 2 ਸਾਲਾ ਮਾਸੂਮ 
Published : May 9, 2024, 12:55 pm IST
Updated : May 9, 2024, 12:55 pm IST
SHARE ARTICLE
File Photo
File Photo

ਲੋਕਾਂ ਨੇ ਡਰਾਈਵਰ ਨੂੰ ਮੌਕੇ 'ਤੇ ਹੀ ਕੀਤਾ ਕਾਬੂ 


 

Haryana News:  ਕਰਨਾਲ - ਹਰਿਆਣਾ ਦੇ ਪਾਣੀਪਤ ਜ਼ਿਲ੍ਹੇ ਦੇ ਪਿੰਡ ਮਟਰੌਲੀ ਵਿਚ ਵੀਰਵਾਰ ਸਵੇਰੇ ਇੱਕ ਵੱਡਾ ਹਾਦਸਾ ਵਾਪਰ ਗਿਆ। ਇੱਥੇ ਇੱਕ ਤੇਜ਼ ਰਫ਼ਤਾਰ ਸਕੂਲ ਬੱਸ ਨੇ ਘਰ ਦੇ ਬਾਹਰ ਸੜਕ 'ਤੇ ਖੇਡ ਰਹੀ 2 ਸਾਲਾ ਬੱਚੀ ਨੂੰ ਕੁਚਲ ਦਿੱਤਾ। ਹਾਦਸੇ ਤੋਂ ਬਾਅਦ ਬੱਸ ਚਾਲਕ ਮੌਕੇ ਤੋਂ ਭੱਜਣ ਲੱਗਾ ਸੀ ਪਰ ਲੋਕਾਂ ਨੇ ਉਸ ਨੂੰ ਕਾਬੂ ਕਰ ਲਿਆ।   

ਬੱਚੀ ਦਾ ਪਿਤਾ ਉਸ ਨੂੰ ਤੁਰੰਤ ਸਿਵਲ ਹਸਪਤਾਲ ਲੈ ਗਿਆ। ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੇਹ ਦਾ ਪੰਚਨਾਮਾ ਭਰ ਕੇ ਮੁਰਦਾਘਰ ਵਿਚ ਰਖਵਾਇਆ ਗਿਆ। ਪੁਲਿਸ ਨੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।  

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਬਾਪੌਲੀ ਥਾਣਾ ਖੇਤਰ ਦੇ ਪਿੰਡ ਮਟਰੌਲੀ ਵਿਚ ਵਾਪਰਿਆ। ਸੁਭਾਸ਼ ਦੀਆਂ ਇੱਥੇ ਚਾਰ ਧੀਆਂ ਹਨ। ਉਸ ਦੀ ਸਭ ਤੋਂ ਛੋਟੀ ਧੀ 2 ਸਾਲ ਦੀ ਤਾਨਿਆ ਸੀ। ਵੀਰਵਾਰ ਸਵੇਰੇ ਕਰੀਬ 7.30 ਵਜੇ ਉਹ ਆਪਣੇ ਘਰ ਦੇ ਬਾਹਰ ਸੜਕ 'ਤੇ ਖੇਡ ਰਹੀ ਸੀ।

ਇਸ ਦੌਰਾਨ ਸਮਾਲਖਾ ਦੇ ਪਿੰਡ ਅੱਟਾ ਸਥਿਤ ਚੰਦਨ ਬਾਲ ਵਿਕਾਸ ਸਕੂਲ ਦੀ ਬੱਸ ਨੇ ਤੇਜ਼ ਰਫ਼ਤਾਰ ਨਾਲ ਆ ਕੇ ਬੱਚੀ ਨੂੰ ਕੁਚਲ ਦਿੱਤਾ। ਹਾਦਸੇ ਵਿਚ ਬੱਚੀ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਸਥਾਨਕ ਲੋਕਾਂ ਨੇ ਮੌਕੇ 'ਤੇ ਇਕੱਠੇ ਹੋ ਕੇ ਦੋਸ਼ੀ ਬੱਸ ਡਰਾਈਵਰ ਨੂੰ ਵੀ ਮੌਕੇ 'ਤੇ ਹੀ ਰੋਕ ਲਿਆ। ਪੁਲਿਸ ਬੁਲਾ ਕੇ ਉਨ੍ਹਾਂ ਦੇ ਹਵਾਲੇ ਕਰ ਦਿੱਤਾ ਗਿਆ। 

(For more Punjabi news apart from  In Panipat, the school bus crushed the girl, the innocent 2-year-old girl was playing outside the house, stay tuned to Rozana Spokesman)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement