Haryana News: ਸੂਟਕੇਸ 'ਚੋਂ ਮਿਲੀ ਵਿਦਿਆਰਥੀ ਦੀ ਲਾਸ਼, ਕੱਢੀਆਂ ਹੋਈਆਂ ਸਨ ਅੱਖਾਂ
Published : Apr 5, 2024, 2:38 pm IST
Updated : Apr 5, 2024, 2:38 pm IST
SHARE ARTICLE
The deadbody of the student was found in the suitcase Haryana News
The deadbody of the student was found in the suitcase Haryana News

Haryana News: ਮਾਪਿਆਂ ਦਾ ਇਕਲੌਤਾ ਪੁੱਤਰ 3 ਦਿਨਾਂ ਤੋਂ ਸੀ ਲਾਪਤਾ

The deadbody of the student was found in the suitcase Haryana News: ਹਰਿਆਣਾ ਦੇ ਅੰਬਾਲਾ ਕੈਂਟ 'ਚ ਸੂਟਕੇਸ 'ਚੋਂ ਨੌਜਵਾਨ ਦੀ ਲਾਸ਼ ਮਿਲੀ ਹੈ। ਇਹ ਨੌਜਵਾਨ 3 ਤੋਂ ਲਾਪਤਾ ਸੀ। ਉਸ ਦੇ ਪਿਤਾ ਨੇ ਵੀਰਵਾਰ ਨੂੰ ਪਡਾਵ ਥਾਣੇ 'ਚ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਸੀ। ਅੱਜ ਲੜਕੇ ਦੀ ਲਾਸ਼ ਇੱਕ ਸੂਟਕੇਸ ਵਿੱਚੋਂ ਮਿਲੀ।

ਇਹ ਵੀ ਪੜ੍ਹੋ: IPL 2024: ਪੰਜਾਬ ਕਿੰਗਜ਼ ਲਈ 18.5 ਕਰੋੜ ਰੁਪਏ ਦਾ ਖਿਡਾਰੀ ਬਣਿਆ ਬੋਝ, 20-20 ਲੱਖ ਰੁਪਏ ਦੇ ਖਿਡਾਰੀ ਬਣੇ ਮੈਚ ਵਿਨਰ 

ਦੁਧਲਾ ਮੰਡੀ ਇਲਾਕੇ 'ਚ ਇਕ ਸੂਟਕੇਸ 'ਚੋਂ ਲੜਕੇ ਦੀ ਲਾਸ਼ ਮਿਲੀ। ਇਹ ਸੂਟਕੇਸ ਉਥੇ ਖੜ੍ਹੀ ਹੌਂਡਾ ਸਿਟੀ ਗੱਡੀ (HR85F-1504) ਵਿੱਚੋਂ ਬਰਾਮਦ ਹੋਇਆ। ਸਥਾਨਕ ਲੋਕਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਇਸ ਤੋਂ ਬਾਅਦ ਥਾਣਾ ਪਾੜਵਾਂ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਲੜਕਾ ਬੀਤੇ ਬੁੱਧਵਾਰ ਘਰੋਂ ਲਾਪਤਾ ਹੋ ਗਿਆ ਸੀ। ਉਸ ਦੀ ਉਮਰ 13 ਸਾਲ ਹੈ। ਲੜਕੇ ਦੀ ਪਛਾਣ ਗੌਰਵ ਪੁੱਤਰ ਦੇਵੀ ਸਹਾਏ ਵਜੋਂ ਹੋਈ ਹੈ।

ਇਹ ਵੀ ਪੜ੍ਹੋ: Abohar News: ਬੀੜੀ ਦੀ ਚੰਗਿਆੜੀ ਕਾਰਨ ਬੈੱਡ ਨੂੰ ਲੱਗੀ ਅੱਗ, ਸੁੱਤਾ ਪਿਆ ਵਿਅਕਤੀ ਬੁਰੀ ਤਰ੍ਹਾਂ ਝੁਲਸਿਆ  

ਆਸ-ਪਾਸ ਮੌਜੂਦ ਲੋਕਾਂ ਨੇ ਪੁਲਿਸ ਨੂੰ ਦੱਸਿਆ ਹੈ ਕਿ ਇਹ ਗੱਡੀ ਅੱਜ ਸਵੇਰੇ 9 ਵਜੇ ਦੇ ਕਰੀਬ ਦੁਧਲਾ ਮੰਡੀ 'ਚ ਖੜ੍ਹੀ ਮਿਲੀ। ਕਾਰ 'ਚੋਂ ਬਦਬੂ ਆ ਰਹੀ ਸੀ। ਜਦੋਂ ਇਸ ਨੂੰ ਖੋਲ੍ਹਿਆ ਗਿਆ ਤਾਂ ਇਸ ਦੀ ਡਿੱਗੀ ਵਿੱਚੋਂ ਇੱਕ ਸੂਟਕੇਸ ਮਿਲਿਆ। ਇਸ ਸੂਟਕੇਸ ਵਿਚੋਂ ਭਿਆਨਕ ਬਦਬੂ ਆ ਰਹੀ ਸੀ। ਜਦੋਂ ਖੋਲ੍ਹਿਆ ਤਾਂ ਸਾਰਿਆਂ ਦੇ ਲਾਸ਼ ਵੇਖ ਹੋਸ਼ ਉਡ ਗਏ। ਇਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਪਡਾਵ ਥਾਣਾ ਇੰਚਾਰਜ ਦਲੀਪ ਕੁਮਾਰ, ਡੀਐਸਪੀ ਰਜਤ ਗੁਲੀਆ ਅਤੇ ਫੋਰੈਂਸਿਕ ਮਾਹਿਰਾਂ ਦੀ ਟੀਮ ਮੌਕੇ 'ਤੇ ਪਹੁੰਚ ਗਈ ਹੈ ਅਤੇ ਸਬੂਤ ਇਕੱਠੇ ਕਰ ਰਹੀ ਹੈ। ਪੁਲਿਸ ਨੇ ਗੱਡੀ ਵਿਚੋਂ ਇੱਕ ਡਾਇਰੀ, ਵੱਖ-ਵੱਖ ਬੈਂਕਾਂ ਦੀਆਂ ਪਾਸਬੁੱਕਾਂ, ਪਾਣੀ ਦੀਆਂ ਬੋਤਲਾਂ, ਕੱਚ ਦੇ ਗਲਾਸ, ਐਨਕਾਂ ਅਤੇ ਹੋਰ ਸ਼ੱਕੀ ਸਾਮਾਨ ਬਰਾਮਦ ਕੀਤਾ ਹੈ। ਗੌਰਵ ਪਰਿਵਾਰ ਦਾ ਇਕਲੌਤਾ ਪੁੱਤਰ ਸੀ ਅਤੇ ਉਸ ਦੀਆਂ 4 ਭੈਣਾਂ ਹਨ। ਉਹ 9ਵੀਂ ਜਮਾਤ ਵਿੱਚ ਪੜ੍ਹਾਉਂਦਾ ਸੀ ਫਿਲਹਾਲ ਪੁਲਿਸ ਮਾਮਾਲੇ ਦੀ ਜਾਂਚ ਕਰ ਰਹੀ ਹੈ।

(For more Punjabi news apart from The deadbody of the student was found in the suitcase Haryana News , stay tuned to Rozana Spokesman)

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement