Haryana Accident News: ਪਲਵਲ 'ਚ ਲਾੜਾ-ਲਾੜੀ ਦੀ ਕਾਰ ਨਾਲ ਵਾਪਰਿਆ ਹਾਦਸਾ, ਚਾਚੇ ਦੀ ਮੌਤ, 7 ਜ਼ਖਮੀ

By : BALJINDERK

Published : May 3, 2024, 6:02 pm IST
Updated : May 3, 2024, 6:02 pm IST
SHARE ARTICLE
ਚਾਚੇ ਦੀ ਫ਼ਇਲ ਫੋਟੋ
ਚਾਚੇ ਦੀ ਫ਼ਇਲ ਫੋਟੋ

Haryana Accident News: ਰਿਸੈਪਸ਼ਨ ਪਾਰਟੀ ਲਈ ਫਰੀਦਾਬਾਦ ਜਾ ਰਿਹਾ ਸੀ ਪਰਿਵਾਰ, ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਮਾਮਲਾ ਦਰਜ 

Haryana Accident News: ਹਰਿਆਣਾ ਦੇ ਪਲਵਲ ’ਚ ਵਿਆਹ ਤੋਂ ਬਾਅਦ ਰਿਸੈਪਸ਼ਨ ਲਈ ਫਰੀਦਾਬਾਦ ਜਾ ਰਹੇ ਪਰਿਵਾਰ ਦੀ ਕਾਰ ਨੈਸ਼ਨਲ ਹਾਈਵੇ-19 'ਤੇ ਪਿੰਡ ਬਘੌਲਾ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸੇ 'ਚ ਕਾਰ 'ਚ ਸਵਾਰ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਲਾੜਾ-ਲਾੜੀ ਸਮੇਤ 7 ਲੋਕ ਗੰਭੀਰ ਜ਼ਖ਼ਮੀ ਹੋ ਗਏ। ਜ਼ਖਮੀਆਂ ਨੂੰ ਉਚੇਰੀ ਕੇਂਦਰ ਰੈਫਰ ਕਰ ਦਿੱਤਾ ਗਿਆ। ਮ੍ਰਿਤਕ ਦੇ ਭਤੀਜੇ ਦੀ ਸ਼ਿਕਾਇਤ 'ਤੇ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਥਾਣਾ ਗਦਪੁਰੀ 'ਚ ਮਾਮਲਾ ਦਰਜ ਕਰ ਲਿਆ ਗਿਆ ਹੈ।

ਇਹ ਵੀ ਪੜੋ:Bharti Singh : ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਦੀ ਵਿਗੜੀ ਸਿਹਤ ਜਾਣੋ ਕੀ ਹੈ ਵਜ੍ਹਾ

ਇਸ ਸਬੰਧੀ ਗਦਪੁਰੀ ਥਾਣਾ ਇੰਚਾਰਜ ਰਾਜਬੀਰ ਸਿੰਘ ਅਨੁਸਾਰ ਜ਼ਿਲ੍ਹਾ ਪ੍ਰਯਾਗਰਾਜ (ਯੂਪੀ) ਦੇ ਪਿੰਡ ਮੰਡੇਰ ਦੇ ਰਹਿਣ ਵਾਲੇ ਅੰਕਿਤ ਯਾਦਵ ਨੇ ਸ਼ਿਕਾਇਤ ’ਚ ਕਿਹਾ ਹੈ ਕਿ ਉਹ ਆਪਣੇ ਪਰਿਵਾਰ ਸਮੇਤ ਫਰੀਦਾਬਾਦ ਦੀ ਰਾਜੀਵ ਕਾਲੋਨੀ ’ਚ ਰਹਿੰਦਾ ਹੈ। ਉਸ ਦੇ ਚਾਚੇ ਦੇ ਲੜਕੇ ਵਿਜੇ ਦਾ ਵਿਆਹ 26 ਅਪ੍ਰੈਲ ਨੂੰ ਸੀ। ਵਿਜੇ ਵੀ ਉਸ ਦੇ ਨਾਲ ਰਾਜੀਵ ਕਲੋਨੀ ’ਚ ਰਹਿੰਦਾ ਹੈ। ਪਰ ਇਹ ਵਿਆਹ ਜੱਦੀ ਪਿੰਡ ਮੰਡੇਰ ’ਚ ਧੂਮਧਾਮ ਨਾਲ ਹੋਇਆ। ਵਿਆਹ ਤੋਂ ਬਾਅਦ ਵਿਜੇ ਨੇ 7 ਮਈ ਨੂੰ ਫਰੀਦਾਬਾਦ 'ਚ ਰਿਸੈਪਸ਼ਨ ਪਾਰਟੀ ਰੱਖੀ ਸੀ। ਇਸ ਦੇ ਲਈ ਉਨ੍ਹਾਂ ਦਾ ਪੂਰਾ ਪਰਿਵਾਰ ਆਪਣੀ ਬ੍ਰੇਜ਼ਾ ਕਾਰ 'ਚ ਪ੍ਰਯਾਗਰਾਜ (ਯੂਪੀ) ਤੋਂ ਫਰੀਦਾਬਾਦ ਗਿਆ ਸੀ। ਕਾਰ ਨੂੰ ਉਸ ਦਾ ਚਾਚਾ ਦੇਵੀ ਸ਼ੰਕਰ ਚਲਾ ਰਿਹਾ ਸੀ। ਕਾਰ ’ਚ ਵਿਜੇ ਦੀ ਪਤਨੀ ਪੂਨਮ, ਭੈਣ ਨਿਸ਼ਾ, ਚਚੇਰੇ ਭਰਾ ਸ਼ਿਵਾਂਸ਼, ਵਿਜੇ ਦਾ ਦੋਸਤ ਵਿਸ਼ਾਲ ਅਤੇ ਉਸਦੀ ਭੈਣ ਨਿਸ਼ਾ ਦੇ ਦੋ ਬੱਚੇ ਸਲੋਨੀ ਅਤੇ ਸ਼੍ਰੇਆ ਸਵਾਰ ਸਨ। ਬੀਤੀ ਰਾਤ ਕਰੀਬ 12 ਵਜੇ ਉਨ੍ਹਾਂ ਦੀ ਕਾਰ ਨੈਸ਼ਨਲ ਹਾਈਵੇ-19 'ਤੇ ਪਿੰਡ ਬਘੌਲਾ ਨੇੜੇ ਪੁੱਜੀ। ਉਦੋਂ ਕਿਸੇ ਅਣਪਛਾਤੇ ਵਾਹਨ ਨੇ ਉਸ ਦੀ ਕਾਰ ਨੂੰ ਟੱਕਰ ਮਾਰ ਦਿੱਤੀ।

ਇਹ ਵੀ ਪੜੋ:Bhakra Canal : ਭਾਖੜਾ ਨਹਿਰ 'ਚ ਰੁੜੇ ਜੀਜੇ-ਸਾਲੇ 'ਚੋਂ ਇਕ ਦੀ ਲਾਸ਼ ਬਰਾਮਦ 

ਉਨ੍ਹਾਂ ਦੱਸਿਆ ਕਿ ਟੱਕਰ ਕਾਰਨ ਕਾਰ ’ਚ ਸਵਾਰ ਸਾਰੇ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਦੇ ਚਾਚੇ ਦੇਵੀ ਸ਼ੰਕਰ ਨੂੰ ਮ੍ਰਿਤਕ ਐਲਾਨ ਦਿੱਤਾ। ਜਦਕਿ ਵਿਜੇ, ਪੂਨਮ, ਨਿਸ਼ਾ, ਵਿਸ਼ਾਲ, ਸਲੋਨੀ ਅਤੇ ਸ਼ਿਵਾਂਸ਼ ਦੀ ਹਾਲਤ ਨਾਜ਼ੁਕ ਦੇਖਦਿਆਂ ਉਨ੍ਹਾਂ ਨੂੰ ਉੱਚ ਕੇਂਦਰ ਰੈਫਰ ਕਰ ਦਿੱਤਾ ਗਿਆ। ਇਸ ਮੌਕੇ ਥਾਣਾ ਗੜਪੁਰੀ ਦੀ ਪੁਲਿਸ ਨੇ ਸ਼ਿਕਾਇਤ ਦੇ ਆਧਾਰ 'ਤੇ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ।

(For more news apart from Uncle killed in road accident in Palwal, 7 injured  News in Punjabi, stay tuned to Rozana Spokesman)

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement