Chandigarh News: ਪੀ.ਯੂ. ਵਿਦਿਆਰਥੀ ਕੌਂਸਲ ਚੋਣਾਂ 5 ਸਤੰਬਰ ਨੂੰ ਤੇ ਨਾਮਜ਼ਦਗੀਆਂ 29 ਅਗੱਸਤ ਨੂੰ
Published : Aug 24, 2024, 9:23 am IST
Updated : Aug 24, 2024, 9:23 am IST
SHARE ARTICLE
P.U. Student council elections on September 5 and nominations on August 29
P.U. Student council elections on September 5 and nominations on August 29

Chandigarh News: ਚੋਣ ਜ਼ਾਬਤਾ ਤੁਰਤ ਲਾਗੂ, 16 ਹਜ਼ਾਰ ਵਿਦਿਆਰਥੀ ਹੋਣਗੇ ਵੋਟਰ

 

Chandigarh News: ਪੰਜਾਬ ਯੂਨੀਵਰਸਟੀ ਕੈਂਪਸ ਵਿਦਿਆਰਥੀ ਕੌਂਸਲ ਚੋਣਾਂ 5 ਸਤੰਬਰ ਨੂੰ ਅਧਿਆਪਕ ਦਿਵਸ ਵਾਲੇ ਹੋਣਗੀਆਂ ਅਤੇ ਕੈਂਪਸ ਚ ਪੜਨ ਵਾਲੇ 16 ਹਜ਼ਾਰ ਤੋਂ ਵੱਧ ਵਿਦਿਆਰਥੀ ਇਹਨਾਂ ਚੋਣਾਂ ਲਈ ਵੋਟ ਦਾ ਅਧਿਕਾਰ ਰੱਖਦੇ ਹਨ।  ਚੋਣਾਂ ਦੀਆਂ ਤਰੀਕਾਂ ਦਾ ਐਲਾਨ ਅੱਜ ਸਵੇਰੇ ਡੀਨ ਵਿਦਿਆਰਥੀ ਭਲਾਈ ਪ੍ਰੋ. ਅਮਿਤ ਚੌਹਾਨ ਨੇ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਕੀਤਾ। 

ਚੋਣ ਪ੍ਰੋਗਰਾਮ ਅਨੁਸਾਰ 29 ਅਗੱਸਤ ਨੂੰ ਨਾਮਜ਼ਦਗੀਆਂ ਅਤੇ ਇਨ੍ਹਾਂ ਦੀ ਜਾਂਚ ਪੜਤਾਲ ਅਤੇ ਇਤਰਾਜ਼ ਦਾਖ਼ਲ ਕੀਤੇ ਜਾਣਗੇ। 30 ਅਗੱਸਤ ਨੂੰ ਨਾਮ ਵਾਪਸ ਲਏ ਜਾਣ ਮਗਰੋਂ ਚੋਣ ਲੜਨ ਵਾਲੇ ਉਮੀਦਵਾਰਾਂ ਦੀ ਤਸਵੀਰ ਸਾਫ਼ ਹੋਵੇਗੀ। ਵੋਟਾਂ 5 ਸਤੰਬਰ ਨੂੰ ਸਵੇਰੇ ਪੈਣਗੀਆਂ ਅਤੇ ਨਤੀਜੇ ਦੇਰ ਰਾਤ ਤਕ ਐਲਾਨੇ ਜਾਣਗੇ। ਡੀਨ ਵਲੋਂ ਜਾਰੀ ਹਦਾਇਤਾਂ ਅਨੁਸਾਰ ਚੋਣ ਜ਼ਾਬਤਾ ਤੁਰਤ ਪ੍ਰਭਾਵ ਨਾਲ ਲਾਗੂ ਹੋ ਗਿਆ ਹੈ ਅਤੇ ਵਿਦਿਆਰਥੀਆਂ ਨੂੰ ਚੋਣ ਪ੍ਰਚਾਰ ਲਈ ਹੱਥ ਨਾਲ ਲਿਖੀ ਸਮੱਗਰੀ ਵਰਤਣ ਦੀ ਆਗਿਆ ਹੋਵੇਗੀ ਅਤੇ ਛਪੇ ਪੋਸਟਰ, ਸਟਿੱਕਰ ਤੇ ਮਨਾਹੀ ਰਹੇਗੀ।

 ਬਾਹਰਲੇ ਵਿਅਕਤੀਆਂ ਦਾ ਦਾਖਲਾ ਕੈਂਪਸ ਚ ਬੰਦ ਹੋਵੇਗਾ, ਹਥਿਆਰ ਲਿਆਉਣ ਤੇ ਪਾਬੰਦੀ ਰਹੇਗੀ, ਕਿਸੇ ਵੀ ਵਿਦਿਆਰਥੀ ਸੰਗਠਨ ਦੀਆਂ ਕੇਵਲ ਦੋ ਗੱਡੀਆਂ ਹੀ ਸੜਕ ਤੇ ਪਾਰਕ ਕੀਤੀਆਂ ਜਾ ਸਕਦੀਆਂ ਹਨ। ਹੋਸਟਲਾਂ ’ਚ ਮਹਿਮਾਨਾਂ ਦੇ ਠਹਿਰਾਉਣ ਦੀ ਮਨਾਹੀ ਹੋਵੇਗੀ, ਲੜਕੀਆਂ ਦੇ ਹੋਸਟਲਾਂ ’ਚ ਗਰੁਪ ਬਣਾ ਕੇ ਪ੍ਰਚਾਰ ਕਰਨ ਦੀ ਮਨਾਹੀ, ਸਿਆਸੀ ਆਗੂਆਂ ਨੂੰ ਚੋਣ ਪ੍ਰਚਾਰ ’ਚ ਸ਼ਾਮਲ ਕਰਨ ’ਤੇ ਵੀ ਪਾਬੰਦੀ ਰਹੇਗੀ। ਇਕ ਉਮੀਦਵਾਰ ਨੂੰ ਚੋਣ ਖ਼ਰਚੇ ਲਈ 5 ਹਜ਼ਾਰ ਰੁਪਏ ਤਕ ਦੀ ਸੀਮਾ ਹੈ ਅਤੇ ਉਨ੍ਹਾਂ ਨੂੰ ਚੋਣ ਖ਼ਰਚੇ ਦੇ ਵੇਰਵੇ ਜਨਤਕ ਕਰਨੇ ਹੋਣਗੇ। ਡੀਨ ਨੇ ਦਸਿਆ ਕਿ ਚੋਣਾਂ ਲਿੰਗਦੋਹ ਕਮੇਟੀ ਦੀਆਂ ਸਿਫ਼ਾਰਸ਼ਾਂ ਅਨੁਸਾਰ ਹੋਣਗੀਆਂ ਅਤੇ ਇਹਨਾਂ ਦੀ ਉਲੰਘਣਾ ਤੇ ਕਾਰਵਾਈ ਵੀ ਹੋ ਸਕਦੀ ਹੈ।  

ਇਨ੍ਹਾਂ ਚੋਣਾਂ ’ਚ ਕੌਂਸਲ ਪ੍ਰਧਾਨ, ਮੀਤ ਪ੍ਰਧਾਨ, ਸਕੱਤਰ ਅਤੇ ਸੰਯੁਕਤ ਸਕੱਤਰ ਦੇ ਅਹੁਦੇ ਤੋਂ ਇਲਾਵਾ ਵਿਭਾਗੀ ਪ੍ਰਤੀਨਿੱਧ ਚੁਣੇ ਜਾਣਗੇ।  ਪ੍ਰੈਸ ਕਾਨਫ਼ਰੰਸ ’ਚ ਹਾਜ਼ਰ ਪੀ.ਯੂ. ਦੇ ਮੁੱਖ ਸੁਰੱਖਿਆ ਅਧਿਕਾਰੀ ਵਿਕਰਮ ਸਿੰਘ ਨੇ ਦਸਿਆ ਕਿ ਚੋਣਾਂ ਦੌਰਾਨ ਸ਼ਾਂਤੀ ਬਣਾਏ ਰੱਖਣ ਲਈ ਪੂਰੇ ਪ੍ਰਬੰਧ ਕੀਤੇ ਗਏ ਹਨ, ਚੰਡੀਗੜ੍ਹ ਪੁਲਿਸ ਵੀ ਸਹਿਯੋਗ ਦੇ ਰਹੀ ਹੈ। 
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement