Chandigarh hotel News : ਚੰਡੀਗੜ੍ਹ ਦੇ ਹੋਟਲ 'ਚ ਹੁੱਕਾ ਬਾਰ ਦਾ ਪਰਦਾਫਾਸ਼, ਮੈਨੇਜਰ ਸਮੇਤ 3 ਗ੍ਰਿਫ਼ਤਾਰ

By : BALJINDERK

Published : Apr 18, 2024, 4:49 pm IST
Updated : Apr 18, 2024, 4:49 pm IST
SHARE ARTICLE
ਹੋਟਲ ’ਚ ਦਰਜਨ ਤੋਂ ਵੱਧ ਹੁੱਕੇ ਬਰਾਮਦ
ਹੋਟਲ ’ਚ ਦਰਜਨ ਤੋਂ ਵੱਧ ਹੁੱਕੇ ਬਰਾਮਦ

Chandigarh hotel News : ਪੁਲਿਸ ਨੇ IT ਪਾਰਕ 'ਚ ਮਾਰਿਆ ਛਾਪਾ, ਦਰਜਨ ਤੋਂ ਵੱਧ ਹੁੱਕਾ ਤੇ ਨਸ਼ੀਲੇ ਪਦਾਰਥ ਬਰਾਮਦ

Chandigarh hotel News : ਚੰਡੀਗੜ੍ਹ ਦੇ ਪਿੰਡ ਕਿਸ਼ਨਗੜ੍ਹ ਵਿਚ ਸਥਿਤ ਹੋਟਲ ਡਿਸਪਰੀਗ ਦੇ ਅੰਦਰ ਇੱਕ ਹੁੱਕਾ ਬਾਰ ਦਾ ਪਰਦਾਫਾਸ਼ ਹੋਇਆ ਹੈ। ਪੁਲਿਸ ਨੇ ਬੁੱਧਵਾਰ ਰਾਤ ਨੂੰ ਛਾਪਾ ਮਾਰ ਕੇ ਉਸ ਨੂੰ ਫੜ ਲਿਆ। ਹੋਟਲ 'ਚ ਨੌਜਵਾਨਾਂ ਨੂੰ ਹੁੱਕਾ ਪਿਲਾਇਆ ਜਾ ਰਿਹਾ ਸੀ। ਪੁਲਿਸ ਨੇ ਮੌਕੇ ਤੋਂ ਦਰਜਨ ਤੋਂ ਵੱਧ ਹੁੱਕੇ ਬਰਾਮਦ ਕੀਤੇ ਹਨ।

ਇਹ ਵੀ ਪੜੋ:Jind Jail News : ਹਰਿਆਣਾ ਦੀ ਜੇਲ੍ਹ 'ਚ ਮਹਿਲਾ ਕੈਦੀ ਨਾਲ ਬਲਾਤਕਾਰ, 2 ਕੈਦੀਆਂ ਨੇ ਪਿਲਾਈ ਨਸ਼ੀਲੀ ਕੋਲਡ ਡਰਿੰਕ  

ਇਸ ਦੇ ਨਾਲ ਹੀ ਕਈ ਤਰ੍ਹਾਂ ਦੇ ਫਲੇਵਰ ਅਤੇ ਨਸ਼ੀਲੇ ਪਦਾਰਥ ਵੀ ਜ਼ਬਤ ਕੀਤੇ ਗਏ ਹਨ। ਪੁਲਿਸ ਵੱਲੋਂ ਮਾਮਲੇ ਦੀ ਹੋਰ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਦੀ ਛਾਪੇਮਾਰੀ ਦੇਖ ਕੇ ਹੋਟਲ ਦੇ ਅੰਦਰ ਭਗਦੜ ਮੱਚ ਗਈ। ਕਈ ਲੋਕ ਹੋਟਲ ਦੀ ਛੱਤ ਤੋਂ ਛਾਲ ਮਾਰ ਕੇ ਭੱਜ ਗਏ। ਪੁਲਿਸ ਨੇ ਹੋਟਲ ਤੋਂ 3 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਉਕਤ ਹੋਟਲ ਵਿਚ ਪਿਛਲੇ ਕਈ ਦਿਨਾਂ ਤੋਂ ਹੁੱਕਾ ਪਾਰਟੀ ਚੱਲ ਰਹੀ ਸੀ। ਹੋਟਲ ਦਾ ਸਟਾਫ਼ ਕਮਰੇ ਦੇ ਅੰਦਰ ਹੁੱਕਾ ਪਰੋਸ ਰਿਹਾ ਸੀ।

ਇਹ ਵੀ ਪੜੋ:Rampura Phul News : ਰਾਮਪੁਰਾ ਫੂਲ ’ਚ ਧੀ ਦੇ ਸਹੁਰਿਆਂ ਤੋਂ ਦੁਖੀ ਹੋ ਪਿਤਾ ਨੇ ਸਲਫ਼ਾਸ ਖਾ ਕੀਤੀ ਖੁਦਕੁਸ਼ੀ 

ਗਸ਼ਤ ਦੌਰਾਨ ਜਦੋਂ ਪੁਲਿਸ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ DSP ਅਭਿਨੰਦਨ ਦੀ ਅਗਵਾਈ ਵਾਲੀ ਟੀਮ ਨੇ ਛਾਪਾ ਮਾਰਿਆ। ਇਸ ਛਾਪੇਮਾਰੀ ਦੌਰਾਨ ਪੁਲਿਸ ਨੇ ਹੋਟਲ ਸੰਚਾਲਕ ਸਾਹਿਲ, ਮੈਨੇਜਰ ਰੋਹਿਤ ਅਤੇ ਵੇਟਰ ਕ੍ਰਿਸ਼ਨਾ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮਾਂ ਖ਼ਿਲਾਫ਼ ਸਿਗਰੇਟ ਅਤੇ ਤੰਬਾਕੂ ਉਤਪਾਦ ਐਕਟ 2003 ਦੀ ਧਾਰਾ 188/34 ਤਹਿਤ ਕੇਸ ਦਰਜ ਕੀਤਾ ਗਿਆ ਹੈ।

ਇਹ ਵੀ ਪੜੋ:Panchkula News : ਪੰਚਕੂਲਾ 'ਚ ਕਾਰ ਖੱਡ 'ਚ ਡਿੱਗੀ, ਸਮਲੌਠਾ ਮੰਦਰ ਤੋਂ ਵਾਪਸ ਆ ਰਿਹਾ ਸੀ ਪਰਿਵਾਰ, ਇੱਕ ਦੀ ਮੌਤ, 4 ਜ਼ਖਮੀ 

ਹਾਲ ਹੀ ਵਿਚ ਪੁਲਿਸ ਨੇ ਇਸੇ ਇਲਾਕੇ ’ਚ ਹੋਟਲ ਪਾਲਮ ਹਾਊਸ ਵਿਚ ਵੀ ਛਾਪਾ ਮਾਰਿਆ ਸੀ। ਇਸ ਹੋਟਲ ਦੇ ਅੰਦਰ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਸੀ। ਇਸ ਮਾਮਲੇ ਵਿਚ ਪੁਲਿਸ ਨੇ ਹੋਟਲ ਮੈਨੇਜਰ ਅਤੇ ਇੱਕ ਵੇਟਰ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਇਲਾਵਾ ਇਸ ਹੋਟਲ ਵਿੱਚ ਜੂਏ ਅਤੇ ਸੱਟੇ ਦਾ ਧੰਦਾ ਵੀ ਚੱਲ ਰਿਹਾ ਸੀ। ਇਸ ਵਿਚ 9 ਵਿਅਕਤੀਆਂ ਖ਼ਿਲਾਫ਼ ਕਾਰਵਾਈ ਕੀਤੀ ਗਈ। ਪਰ ਧਾਰਾ ਹੇਠਲੀ ਹੋਣ ਕਾਰਨ ਉਸ ਨੂੰ ਥਾਣੇ ਤੋਂ ਹੀ ਜ਼ਮਾਨਤ ਮਿਲ ਗਈ।

ਇਹ ਵੀ ਪੜੋ:Batala News : ਬਟਾਲਾ 'ਚ ਫਰਨੀਚਰ ਦੀ ਦੁਕਾਨ 'ਚ ਲੱਗੀ ਭਿਆਨਕ ਅੱਗ, 2 ਵਿਅਕਤੀ ਝੁਲਸੇ 

(For more news apart from Hookah bar busted in Chandigarh hotel, 3 arrested including manager News in Punjabi, stay tuned to Rozana Spokesman)

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement