Chandigarh News: ਵੱਖ-ਵੱਖ ਵਿਭਾਗਾਂ ਦੀਆਂ 252 online ਸੇਵਾਵਾਂ ਸਿੰਗਲ ਵਿੰਡੋ 'ਤੇ ਹੋਣਗੀਆਂ ਉਪਲੱਬਧ, ਫਾਈਲ ਟਰੈਕਿੰਗ ਵੀ ਹੋਵੇਗੀ 
Published : Apr 15, 2024, 11:48 am IST
Updated : Apr 15, 2024, 11:48 am IST
SHARE ARTICLE
online services
online services

ਹੁਣ ਤੱਕ ਇਹ ਸਹੂਲਤ ਸਿਰਫ਼ ਵਿਭਾਗਾਂ ਦੀਆਂ ਵੱਖ-ਵੱਖ ਵੈੱਬਸਾਈਟਾਂ 'ਤੇ ਸੀ

 

Chandigarh News:  ਚੰਡੀਗੜ੍ਹ - ਵਾਹਨਾਂ ਦੀ ਰਜਿਸਟਰੇਸ਼ਨ, ਬੁਕਿੰਗ ਜਾਂ ਪ੍ਰਾਪਰਟੀ ਟ੍ਰਾਂਸਫ਼ਰ ਨਾਲ ਜੁੜਿਆ ਕੋਈ ਵੀ ਕੰਮ ਕਰਵਾਉਣਾ ਹੈ ਤਾਂ ਇਸ ਦੇ ਲਈ ਤੁਹਾਨੂੰ ਚੰਡੀਗੜ੍ਹ ਦੇ ਵੱਖ-ਵੱਖ ਵਿਭਾਗਾਂ ਦੀ ਵੈੱਬਸਾਈਟ 'ਤੇ ਆਨਲਾਈਨ ਲਿੰਕ ਲੱਭਣ ਦੀ ਜ਼ਰੂਰਤ ਨਹੀਂ ਹੈ, ਪ੍ਰਸ਼ਾਸਨ ਨੇ ਇਸ ਲਈ ਸਿੰਗਲ ਵਿੰਡੋ ਸਿਸਟਮ ਸ਼ੁਰੂ ਕੀਤਾ ਹੈ, ਜਿੱਥੇ ਸਾਰੇ ਵਿਭਾਗਾਂ ਦੀਆਂ ਆਨਲਾਈਨ ਸੇਵਾਵਾਂ ਸ਼ਾਮਲ ਕੀਤੀਆਂ ਗਈਆਂ ਹਨ।  

ਪ੍ਰਸ਼ਾਸਨ ਦੀ ਵੈੱਬਸਾਈਟ eservices.chd.gov.in'ਤੇ  ਜਾ ਕੇ ਇਸ ਸੁਵਿਧਾ ਦਾ ਲਾਭ ਲੈ ਸਕਦੇ ਹੋ। ਦਰਅਸਲ, ਲੋਕਾਂ ਨੂੰ ਅਜੇ ਵੀ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਸੀ ਕਿ ਇੱਕ ਵਿਭਾਗ ਦੀ ਆਨਲਾਈਨ ਸੇਵਾ ਲਈ, ਇੱਕ ਪੋਰਟਲ ਵਿਚ ਅਤੇ ਦੂਜੀ ਸੇਵਾ ਲਈ, ਉਨ੍ਹਾਂ ਨੂੰ ਦੂਜੇ ਵਿਭਾਗ ਦੀ ਵੈਬਸਾਈਟ ਵਿਚ ਆਨਲਾਈਨ ਲਿੰਕ ਲੱਭਣੇ ਪੈਂਦੇ ਸਨ। ਸੇਵਾ ਦੀ ਕੀਮਤ ਕਿੰਨੀ ਹੋਵੇਗੀ, ਸੇਵਾ ਨੂੰ ਪੂਰਾ ਕਰਨ ਲਈ ਨਿਰਧਾਰਤ ਸੀਮਾ ਕੀ ਹੈ, ਇਸ ਬਾਰੇ ਜਾਣਕਾਰੀ ਵੀ ਵੱਖ-ਵੱਖ ਥਾਵਾਂ ਤੋਂ ਉਪਲੱਬਧ ਸੀ।

ਪਰ ਹੁਣ ਇਸ ਨੂੰ ਸਾਰੀ ਜਾਣਕਾਰੀ ਇੱਕ ਪੋਰਟਲ ਵਿਚ ਮਿਲੇਗੀ। ਉਦਾਹਰਣ ਵਜੋਂ, ਜੇ ਤੁਹਾਨੂੰ ਰਜਿਸਟ੍ਰੇਸ਼ਨ ਅਤੇ ਲਾਇਸੈਂਸਿੰਗ ਅਥਾਰਟੀ ਕੋਲ ਜਾਣ ਲਈ ਆਨਲਾਈਨ ਬੁਕਿੰਗ ਕਰਨੀ ਹੈ, ਤਾਂ ਤੁਸੀਂ ਇਸ ਪੋਰਟਲ ਤੋਂ ਵੀ ਅਰਜ਼ੀ ਦੇ ਸਕਦੇ ਹੋ ਅਤੇ ਆਰਐਲਏ ਦੀ ਵੈਬਸਾਈਟ ਰਾਹੀਂ ਬੁਕਿੰਗ ਦੀ ਪ੍ਰਕਿਰਿਆ ਕੀ ਹੈ ਇਸ ਬਾਰੇ ਜਾਣਕਾਰੀ ਵੀ ਇੱਥੇ ਮਿਲੇਗੀ।

ਇਹ ਪੋਰਟਲ ਨੈਸ਼ਨਲ ਇਨਫਾਰਮੈਟਿਕਸ ਸੈਂਟਰ ਦੁਆਰਾ ਤਿਆਰ ਕੀਤਾ ਗਿਆ ਹੈ। ਚੰਡੀਗੜ੍ਹ 'ਚ ਸੇਵਾ ਦਾ ਅਧਿਕਾਰ ਵੀ ਨੋਟੀਫਾਈ ਕੀਤਾ ਗਿਆ ਹੈ, ਇਸ ਲਈ ਕਿਸ ਵਿਭਾਗ ਦੀ ਕਿਸ ਸੇਵਾ ਲਈ ਕਿੰਨਾ ਸਮਾਂ ਲੱਗੇਗਾ, ਇਹ ਦਿਨ ਵੀ ਤੈਅ ਹੈ। 

ਇਹ ਨੇ ਸੇਵਾਵਾਂ -  25 ਵਿਭਾਗਾਂ ਦੇ ਪੋਰਟਲ ਵਿਚ 252 ਸੇਵਾਵਾਂ
ਇੰਜੀਨੀਅਰਿੰਗ ਵਿਭਾਗ ਦੀਆਂ 10, ਟਰਾਂਸਪੋਰਟ ਵਿਭਾਗ ਦੀਆਂ 24, ਸੈਰ ਸਪਾਟਾ ਵਿਭਾਗ ਦੀਆਂ 2, ਡਿਪਟੀ ਕਮਿਸ਼ਨਰ ਦਫ਼ਤਰ ਦੀਆਂ 19, ਆਬਕਾਰੀ ਤੇ ਵਪਾਰ ਵਿਭਾਗ ਦੀਆਂ 26, ਅਸਟੇਟ ਦਫ਼ਤਰ ਦੀਆਂ 25, ਸੀਐਚਬੀ ਦੀਆਂ 8

 ਸੀਪੀਸੀਸੀ ਦੀਆਂ 18, ਸਿੱਖਿਆ ਵਿਭਾਗ ਦੀਆਂ 11, ਸਿਹਤ ਵਿਭਾਗ ਦੀਆਂ 6 ਅਤੇ ਹੋਰ ਵਿਭਾਗਾਂ ਦੀਆਂ ਅਜਿਹੀਆਂ ਸੇਵਾਵਾਂ ਵੀ ਇਸ ਵਿੱਚ ਸ਼ਾਮਲ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਆਰਐਲਏ, ਹਸਪਤਾਲ ਆਦਿ ਲਈ ਆਨਲਾਈਨ ਅਪਾਇੰਟਮੈਂਟ ਦੀ ਸਹੂਲਤ ਵੀ ਇਥੋਂ ਹੀ ਮਿਲੇਗੀ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement