15 ਦਿਨਾਂ ਦੇ ਅੰਦਰ PGI ’ਚ ਖੁਦਕੁਸ਼ੀ ਦੀ ਤੀਜੀ ਘਟਨਾ, ਹੁਣ ਸਟੋਰਕੀਪਰ ਨੇ ਕੀਤੀ ਖ਼ੁਦਕੁਸ਼ੀ
Published : Mar 13, 2024, 9:47 pm IST
Updated : Mar 13, 2024, 9:47 pm IST
SHARE ARTICLE
Vivek Thakur
Vivek Thakur

PGI ਦੇ ਐਨੇਸਥੀਸੀਆ ਵਿਭਾਗ ’ਚ ਸਟੋਰਕੀਪਰ ਵਜੋਂ ਕੰਮ ਕਰਦਾ ਸੀ ਵਿਵੇਕ ਠਾਕੁਰ

ਚੰਡੀਗੜ੍ਹ: ਚੰਡੀਗੜ੍ਹ PGI ਦੇ ਕੈਂਪਸ ’ਚ ਇਕ ਘਰ ਦੇ ਅੰਦਰ ਇਕ ਨੌਜੁਆਨ ਦੀ ਲਾਸ਼ ਮਿਲੀ। ਨੌਜੁਆਨ ਨੇ ਅਪਣੇ ਘਰ ਦੇ ਕਮਰੇ ’ਚ ਖੁਦਕੁਸ਼ੀ ਕਰ ਲਈ। ਉਹ PGI ਦੇ ਐਨੇਸਥੀਸੀਆ ਵਿਭਾਗ ’ਚ ਕੰਮ ਕਰਦਾ ਸੀ ਅਤੇ ਸਟੋਰ ਕੀਪਰ ਵਜੋਂ ਕੰਮ ਕਰਦਾ ਸੀ। ਕੁੱਝ ਦਿਨ ਪਹਿਲਾਂ ਹੀ ਉਹ PGI ’ਚ ਭਰਤੀ ਹੋਇਆ ਸੀ। ਮ੍ਰਿਤਕ ਦੀ ਪਛਾਣ ਵਿਵੇਕ ਠਾਕੁਰ ਵਜੋਂ ਹੋਈ ਹੈ। ਚੰਡੀਗੜ੍ਹ PGI ’ਚ ਪਿਛਲੇ 15 ਦਿਨਾਂ ’ਚ ਖੁਦਕੁਸ਼ੀ ਦਾ ਇਹ ਤੀਜਾ ਮਾਮਲਾ ਹੈ। 

ਇਸ ਤੋਂ ਪਹਿਲਾਂ ਸੋਮਵਾਰ ਨੂੰ PGI ਦੇ ਅੰਦਰ ਐਡਵਾਂਸਡ ਪੀਡੀਐਟ੍ਰਿਕ ਸੈਂਟਰ ਦੀ ਅਲਟਰਾਸਾਊਂਡ ਸੁਪਰਵਾਈਜ਼ਰ ਨਰਿੰਦਰ ਕੌਰ ਨੇ ਖੁਦਕੁਸ਼ੀ ਕਰ ਲਈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਸ ਦੇ ਪਤੀ ਨੇ PGI ਸਟਾਫ ’ਤੇ ਉਸ ਨੂੰ ਪ੍ਰੇਸ਼ਾਨ ਕਰਨ ਦਾ ਦੋਸ਼ ਲਾਇਆ ਸੀ। ਜਾਂਚ ਅਧਿਕਾਰੀ ਮੁਤਾਬਕ ਉਹ ਸਵੈਇੱਛਤ ਸੇਵਾਮੁਕਤੀ ਦੀ ਮੰਗ ਕਰ ਰਹੀ ਸੀ। ਉਸ ਨੇ ਇਹ ਫੈਸਲਾ ਇਕ ਨਵੀਂ ਅਲਟਰਾਸਾਊਂਡ ਮਸ਼ੀਨ ਦੇ ਕੁੱਝ ਹਿੱਸੇ ਚੋਰੀ ਹੋਣ ਤੋਂ ਬਾਅਦ ਲਿਆ। 

ਇਸ ਤੋਂ ਪਹਿਲਾਂ 28 ਫ਼ਰਵਰੀ ਨੂੰ ਨਰਸਿੰਗ ਸਟਾਫ ਜੋਤੀ ਨੇ ਖੁਦਕੁਸ਼ੀ ਕਰ ਲਈ ਸੀ। ਸੋਮਵਾਰ ਨੂੰ 50 ਸਾਲ ਦੀ ਰੇਡੀਓਗ੍ਰਾਫਰ ਸੁਪਰਵਾਈਜ਼ਰ ਨਰਿੰਦਰ ਕੌਰ ਐਡਵਾਂਸਡ ਪੀਡੀਐਟ੍ਰਿਕ ਸੈਂਟਰ ’ਚ ਤਾਇਨਾਤ ਸੀ। ਉਸ ਤੋਂ ਬਾਅਦ ਹੁਣ ਵਿਵੇਕ ਠਾਕੁਰ ਦੀ ਇਹ ਤੀਜੀ ਖੁਦਕੁਸ਼ੀ ਹੈ। ਇਸ ਮਾਮਲੇ ’ਚ ਵੀ ਦਸਿਆ ਜਾ ਰਿਹਾ ਹੈ ਕਿ ਵਿਭਾਗ ਦੇ ਕੁੱਝ ਉੱਚ ਅਧਿਕਾਰੀਆਂ ਵਲੋਂ ਉਸ ’ਤੇ ਦਬਾਅ ਪਾਇਆ ਜਾ ਰਿਹਾ ਸੀ। ਇਸ ਕਾਰਨ ਉਸ ਨੇ ਖੁਦਕੁਸ਼ੀ ਕਰ ਲਈ। 
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement