Chandigarh News : MSME ਸੈਕਟਰ ਨੂੰ ਹੋਰ ਪ੍ਰਫੁਲਿਤ ਕਰਨ ਲਈ ਸਰਕਾਰ ਲਗਤਾਰ ਯਤਨਸ਼ੀਲ : ਕੈਬਨਿਟ ਮੰਤਰੀ ਤਰੁਨ ਪ੍ਰੀਤ ਸਿੰਘ ਸੌਂਦ 

By : BALJINDERK

Published : Feb 7, 2025, 2:42 pm IST
Updated : Feb 7, 2025, 2:42 pm IST
SHARE ARTICLE
 ਕੈਬਨਿਟ ਮੰਤਰੀ ਤਰੁਨ ਪ੍ਰੀਤ ਸਿੰਘ ਸੌਂਦ 
ਕੈਬਨਿਟ ਮੰਤਰੀ ਤਰੁਨ ਪ੍ਰੀਤ ਸਿੰਘ ਸੌਂਦ 

Chandigarh News : ਕੈਬਨਿਟ ਮੰਤਰੀ ਤਰੁਨ ਪ੍ਰੀਤ ਸਿੰਘ ਸੌਂਦ ਨੇ ਚੰਡੀਗੜ੍ਹ ਸੈਕਟਰ 17 ’ਚ ਨਾਰਥ ਇੰਡੀਆ ਦੀ ਸਭ ਤੋਂ ਵੱਡੀ ਪ੍ਰਦਰਸ਼ਨੀ ’ਚ ਕੀਤੀ ਸ਼ਿਰਕਤ 

Chandigarh News in Punjabi : ਚੰਡੀਗੜ੍ਹ ਸੈਕਟਰ 17 ਵਿਚ ਨਾਰਥ ਇੰਡੀਆ ਦੀ ਸਭ ਤੋਂ ਵੱਡੀ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ ਹੈ। ਇਸ ਮੌਕੇ ਪੰਜਾਬ ਦੇ ਸੈਰ ਸਪਾਟਾ, ਸੱਭਿਆਚਾਰਕ ਮਾਮਲੇ, ਪੂੰਜੀ ਨਿਵੇਸ਼ ਪ੍ਰਮੋਸ਼ਨ, ਉਦਯੋਗ ਅਤੇ ਵਣਜ, ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਸ਼ਿਰਕਤ ਕੀਤੀ। । ਉਨ੍ਹਾਂ ਕਿਹਾ ਕਿ ਅਜਿਹੀਆਂ ਪ੍ਰਦਰਸ਼ਨੀਆਂ ਲੱਗਣੀਆਂ ਚਾਹੀਦੀਆਂ ਹਨ।

ਉਨ੍ਹਾਂ ਕਿਹਾ ਕਿ ਆਮ ਆਦਮੀ ਸਰਕਾਰ ਦਾ ਇੱਕੋ ਇੱਕ ਟੀਚਾ ਹੈ ਉਹ ਹੈ MSME ਸੈਕਟਰ ਨੂੰ ਹੋਰ ਪ੍ਰਫੁਲਿਤ ਕਰਨ ਹੈ। ਉਨ੍ਹਾਂ ਕਿਹਾ ਕਿ  MSME ਸੈਕਟਰ ਨੂੰ ਹੋਰ ਪ੍ਰਫੁਲਿਤ ਕਰਨ ਲਈ ਸਰਕਾਰ ਲਗਤਾਰ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਲਈ ਹੁਨਰ ਅਧਾਰਤ ਪੰਜਾਬ ’ਚ ਵਰਕਸ਼ਾਪ ਲੱਗਣਗੀਆਂ। ਉਨ੍ਹਾਂ ਕਿਹਾ ਕਿ MSME ਸੈਕਟਰ ਲਈ ਕੇਂਦਰ ਸਰਕਾਰ ਦਾ ਬਜਟ ਨਿਰਾਸ਼ਾਜਨਕ ਹੈ। ਪੰਜਾਬ ’ਚ MSME ਸੈਕਟਰ ਦੇ ਅੰਦਰ ਲੁਧਿਆਣਾ ਨੰਬਰ ਹੈ। ਉਨ੍ਹਾਂ ਕਿਹਾ ਕਿ BJP ਨੂੰ ਖਰੀਦੋ- ਫਰੋਖ਼ਤ ਤੋਂ ਇਲਾਵਾ ਕੁੱਝ ਨਹੀਂ ਆਉਂਦਾ, ਕੇਂਦਰ ਸਰਕਾਰ ਦਾ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਅੱਜ ਦਾ ਨਹੀਂ ਹੈ ਬਲਕਿ ਬਹੁਤ ਪੁਰਾਣੇ ਸਮਿਆਂ ਤੋਂ ਹੁੰਦਾ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਮਝ ਨਹੀਂ ਆਉਂਦਾ ਕਿ ਪੰਜਾਬ ਨਾਲ ਇੰਨੀ ਖ਼ਟਾਸ ਕਿਉਂ ਕੀਤੀ ਜਾਂਦੀ ਹੈ। ਪੰਜਾਬ ਨੂੰ ਚੰਗਾ ਪੈਕਜ ਨਹੀਂ ਦਿੱਤਾ ਜਾ ਰਿਹਾ , ਨਾ ਕੋਈ ਇੰਡਸਟਰੀ ਦਿੱਤੀ ਜਾ ਰਹੀ ਹੈ। ਸੈਂਟਰ ਦਾ ਕੋਈ ਪ੍ਰੋਜੈਕਟ ਨਹੀਂ ਦਿੱਤਾ ਜਾ ਰਿਹਾ। ਜੇਕਰ ਅੱਜ ਪੰਜਾਬ ਜਿਊਂਦਾ ਹੈ ਤਾਂ ਉਹ ਸਿਰਫ਼ ਆਪਣੀ ਮਿਹਨਤ ਬਦੌਲਤ ਜਿਊਂਦਾ ਹੈ। ਜੇਕਰ ਕੇਂਦਰ ਸਰਕਾਰ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਪੰਜਾਬ ਵੱਲ ਕੋਈ ਧਿਆਨ ਨਹੀਂ ਹੈ। 

(For more news apart from Government is making continuous efforts to promote MSME sector: Cabinet Minister Tarun Preet Singh Saund News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement