ਮੁੱਖ ਬੁਨਿਆਦੀ ਢਾਂਚਾ ਖੇਤਰ ਦੀ ਵਾਧਾ ਦਰ ਸਤੰਬਰ ’ਚ ਘੱਟ ਕੇ 2 ਫੀ ਸਦੀ ਰਹੀ 
Published : Oct 30, 2024, 9:19 pm IST
Updated : Oct 30, 2024, 9:19 pm IST
SHARE ARTICLE
Representative Image.
Representative Image.

ਇਕ ਸਾਲ ਪਹਿਲਾਂ ਇਸੇ ਮਹੀਨੇ ਵਿਚ ਅੱਠ ਬੁਨਿਆਦੀ ਉਦਯੋਗਾਂ ਦਾ ਉਤਪਾਦਨ 9.5 ਫ਼ੀ ਸਦੀ ਵਧਿਆ ਸੀ

ਨਵੀਂ ਦਿੱਲੀ : ਅੱਠ ਬੁਨਿਆਦੀ ਢਾਂਚਾ ਉਦਯੋਗਾਂ ਦੀ ਵਾਧਾ ਦਰ ਸਤੰਬਰ ’ਚ ਘੱਟ ਕੇ 2 ਫੀ ਸਦੀ ਰਹਿ ਗਈ। ਇਕ ਸਾਲ ਪਹਿਲਾਂ ਇਸੇ ਮਹੀਨੇ ਵਿਚ ਅੱਠ ਬੁਨਿਆਦੀ ਉਦਯੋਗਾਂ ਦਾ ਉਤਪਾਦਨ 9.5 ਫ਼ੀ ਸਦੀ ਵਧਿਆ ਸੀ। ਬੁਧਵਾਰ ਨੂੰ ਜਾਰੀ ਅਧਿਕਾਰਤ ਅੰਕੜਿਆਂ ਮੁਤਾਬਕ ਹਾਲਾਂਕਿ ਸਤੰਬਰ ’ਚ ਪ੍ਰਮੁੱਖ ਬੁਨਿਆਦੀ ਢਾਂਚਾ ਉਦਯੋਗਾਂ ਦੀ ਵਿਕਾਸ ਦਰ ’ਚ ਸਾਲਾਨਾ ਆਧਾਰ ’ਤੇ ਗਿਰਾਵਟ ਆਈ ਹੈ ਪਰ ਅਗੱਸਤ ਦੇ ਮੁਕਾਬਲੇ ਬੁਨਿਆਦੀ ਉਦਯੋਗਾਂ ਦੇ ਪ੍ਰਦਰਸ਼ਨ ’ਚ ਸੁਧਾਰ ਹੋਇਆ ਹੈ। 

ਅਗੱਸਤ 2024 ’ਚ ਬੁਨਿਆਦੀ ਉਦਯੋਗਾਂ ਦੇ ਉਤਪਾਦਨ ’ਚ ਸਾਲਾਨਾ ਆਧਾਰ ’ਤੇ 1.6 ਫੀ ਸਦੀ ਦੀ ਗਿਰਾਵਟ ਦਰਜ ਕੀਤੀ ਗਈ। ਹਾਲਾਂਕਿ, ਕੱਚੇ ਤੇਲ, ਕੁਦਰਤੀ ਗੈਸ ਅਤੇ ਬਿਜਲੀ ਖੇਤਰਾਂ ਦੇ ਅੱਠ ਮੁੱਖ ਖੇਤਰਾਂ ’ਚ ਸਤੰਬਰ ਮਹੀਨੇ ’ਚ ਨਕਾਰਾਤਮਕ ਵਾਧਾ ਦਰਜ ਕੀਤਾ ਗਿਆ। ਸਮੀਖਿਆ ਅਧੀਨ ਮਹੀਨੇ ’ਚ ਸੀਮੈਂਟ ਅਤੇ ਰਿਫਾਇਨਰੀ ਉਤਪਾਦਾਂ ਦਾ ਉਤਪਾਦਨ ਕ੍ਰਮਵਾਰ 7.1 ਫੀ ਸਦੀ ਅਤੇ 5.8 ਫੀ ਸਦੀ ਵਧਿਆ। ਮੁੱਖ ਬੁਨਿਆਦੀ ਢਾਂਚਾ ਉਦਯੋਗਾਂ ਦੀ ਵਾਧਾ ਦਰ ਚਾਲੂ ਵਿੱਤੀ ਸਾਲ ਦੀ ਪਹਿਲੀ ਛਿਮਾਹੀ ’ਚ 4.2 ਫੀ ਸਦੀ ਰਹੀ, ਜੋ ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ ’ਚ 8.2 ਫੀ ਸਦੀ ਸੀ। 

ਅੱਠ ਮੁੱਖ ਉਦਯੋਗ ਕੋਲਾ, ਕੱਚਾ ਤੇਲ, ਕੁਦਰਤੀ ਗੈਸ, ਰਿਫਾਇਨਰੀ ਉਤਪਾਦ, ਖਾਦ, ਸਟੀਲ, ਸੀਮੈਂਟ ਅਤੇ ਬਿਜਲੀ ਹਨ। ਉਦਯੋਗਿਕ ਉਤਪਾਦਨ ਸੂਚਕ ਅੰਕ (ਆਈ.ਆਈ.ਪੀ.) ’ਚ ਮੁੱਖ ਉਦਯੋਗਾਂ ਦਾ ਭਾਰ 40.27 ਫੀ ਸਦੀ ਹੈ। 

ਰੇਟਿੰਗ ਏਜੰਸੀ ਆਈ.ਸੀ.ਆਰ.ਏ. ਦੀ ਮੁੱਖ ਅਰਥਸ਼ਾਸਤਰੀ ਅਦਿਤੀ ਨਾਇਰ ਨੇ ਅੰਕੜਿਆਂ ’ਤੇ ਟਿਪਣੀ ਕਰਦਿਆਂ ਕਿਹਾ ਕਿ ਖਣਨ ਅਤੇ ਬਿਜਲੀ ਵਰਗੇ ਖੇਤਰਾਂ ’ਚ ਮੀਂਹ ਕਾਰਨ ਘੱਟ ਰੁਕਾਵਟ ਕਾਰਨ ਸਤੰਬਰ ’ਚ ਬੁਨਿਆਦੀ ਢਾਂਚਾ ਖੇਤਰ ਦੇ ਪ੍ਰਦਰਸ਼ਨ ’ਚ ਸੁਧਾਰ ਹੋਇਆ ਹੈ। ਇਸ ਦੌਰਾਨ ਸੀਮੈਂਟ ਉਤਪਾਦਨ ’ਚ ਵਾਧਾ 6 ਮਹੀਨਿਆਂ ਦੇ ਉੱਚੇ ਪੱਧਰ ’ਤੇ ਪਹੁੰਚ ਗਿਆ। 

ਨਾਇਰ ਨੇ ਕਿਹਾ, ‘‘ਆਈ.ਸੀ.ਆਰ.ਏ. ਨੇ ਸਤੰਬਰ 2024 ਲਈ ਆਈ.ਆਈ.ਪੀ. ਅੰਕੜਿਆਂ ’ਚ 3-5 ਫ਼ੀ ਸਦੀ ਵਾਧੇ ਦਾ ਅਨੁਮਾਨ ਲਗਾਇਆ ਹੈ। ਬਿਜਲੀ ਅਤੇ ਖਣਨ ਉਤਪਾਦਨ ’ਚ ਮਾਮੂਲੀ ਕਮੀ ਅਤੇ ਜੀ.ਐਸ.ਟੀ. ਈ-ਵੇਅ ਬਿਲਾਂ ’ਚ ਤੇਜ਼ੀ ਨਾਲ ਵਾਧੇ ਦੇ ਨਾਲ ਅਨੁਕੂਲ ਆਧਾਰ ਪ੍ਰਭਾਵ ਵੀ ਤਿਉਹਾਰਾਂ ਤੋਂ ਪਹਿਲਾਂ ਦੀਆਂ ਗਤੀਵਿਧੀਆਂ ਨੂੰ ਸਮਰਥਨ ਦੇਵੇਗਾ।’’

Tags: iip

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement