ਚੰਦਾ ਕੋਚਰ ਵਿਰੁਧ ਲੱਗਾ ਭ੍ਰਿਸ਼ਟਾਚਾਰ ਦਾ ਦੋਸ਼
Published : Mar 30, 2018, 12:40 am IST
Updated : Mar 30, 2018, 12:40 am IST
SHARE ARTICLE
Chanda Kochar
Chanda Kochar

ਵੀਡੀਉਕਾਨ ਨੇ ਦਿਤੀ ਕਲੀਨ ਚਿੱਟ 

 ਪ੍ਰਾਈਵੇਟ ਸੈਕਟਰ ਦੇ ਆਈਸੀਆਈਸੀਆਈ ਬੈਂਕ ਦੀ ਸੀਈਓ ਚੰਦਾ ਕੋਚਰ ਵਿਰੁਧ ਭ੍ਰਿਸ਼ਟਾਚਾਰ ਅਤੇ ਪਰਵਾਰਵਾਦ ਦਾ ਗੰਭੀਰ ਦੋਸ਼ ਲੱਗਾ ਹੈ। ਇਕ ਅੰਗਰੇਜ਼ੀ ਅਖ਼ਬਾਰ ਵਿਚ ਛਪੀ ਖ਼ਬਰ ਮੁਤਾਬਕ ਦਸੰਬਰ 2008 ਵਿਚ ਵੀਡੀਉਕਾਨ ਸਮੂਹ ਦੇ ਮਾਲਕ ਵੇਣੂਗੋਪਾਲ ਧੂਤ ਨੇ ਬੈਂਕ ਦੀ ਸੀਈਓ ਅਤੇ ਐਮਡੀ ਚੰਦਾ ਕੋਚਰ ਦੇ ਪਤੀ ਦੀਪਕ ਕੋਚਰ ਅਤੇ ਉਨ੍ਹਾਂ ਦੇ ਦੋ ਕਰੀਬੀਆਂ ਨਾਲ ਮਿਲ ਕੇ ਇਕ ਕੰਪਨੀ ਬਣਾਈ ਸੀ। 65 ਕਰੋੜ ਦੀ ਕੰਪਨੀ 9 ਲੱਖ ਵਿਚ ਵੇਚ ਦਿਤੀ, ਫਿਰ ਇਸ ਕੰਪਨੀ ਨੂੰ 64 ਕਰੋੜ ਦਾ ਕਰਜ਼ਾ ਦਿਤਾ ਗਿਆ।

VideoconVideocon

ਬਾਅਦ ਵਿਚ ਇਸ ਕੰਪਨੀ ਦਾ ਮਾਲਿਕਾਨਾ ਹੱਕ ਮਹਿਜ਼ 9 ਲੱਖ ਰੁਪਏ ਵਿਚ ਉਸ ਟਰੱਸਟ ਨੂੰ ਸੌਂਪ ਦਿਤਾ ਗਿਆ ਜਿਸ ਦੀ ਕਮਾਨ ਚੰਦਾ ਕੋਚਰ ਦੇ ਪਤੀ ਦੀਪਕ ਕੋਚਰ ਦੇ ਹੱਥਾਂ ਵਿਚ ਸੀ। ਖ਼ਬਰਾਂ ਮੁਤਾਬਕ ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਦੀਪਕ ਕੋਚਰ ਨੂੰ ਇਸ ਕੰਪਨੀ ਦਾ ਟ੍ਰਾਂਸਫ਼ਰ ਵੇਣੂਗੋਪਾਲ ਦੁਆਰਾ ਆਈਸੀਆਈਸੀਆਈ ਬੈਂਕ ਵਲੋਂ ਵੀਡੀਉਕਾਨ ਗਰੁਪ ਨੂੰ 3250 ਕਰੋੜ ਰੁਪਏ ਦਾ ਕਰਜ਼ਾ ਮਿਲਣ ਦੇ ਛੇ ਮਹੀਨੇ ਦੇ ਬਾਅਦ ਕੀਤਾ ਗਿਆ। ਉਧਰ, ਵੀਡੀਉਕਾਨ ਨੇ ਚੰਦਾ ਕੋਚਰ ਨੂੰ ਕਲੀਨ ਚਿੱਟ ਦਿੰਦਿਆਂ ਕਿਹਾ ਕਿ ਇਹ ਸਾਰਾ ਕੁੱਝ ਨਿਯਮਾਂ ਤਹਿਤ ਕੀਤਾ ਗਿਆ ਸੀ। (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement