Zomato receives notice: ਜ਼ੋਮੈਟੋ ਨੂੰ ਮਿਲਿਆ 401.7 ਕਰੋੜ ਰੁਪਏ ਦੀ ਜੀਐਸਟੀ ਦੇਣਦਾਰੀ ਦਾ ਨੋਟਿਸ, ਜਾਣੋ ਕੀ ਹੈ ਪੂਰਾ ਮਾਮਲਾ
Published : Dec 28, 2023, 2:42 pm IST
Updated : Dec 28, 2023, 2:42 pm IST
SHARE ARTICLE
Zomato receives notice for unpaid GST on delivery charges
Zomato receives notice for unpaid GST on delivery charges

ਕੰਪਨੀ ਨੇ ਸਟਾਕ ਐਕਸਚੇਂਜ ਵਿਚ ਅਪਣੀ ਫਾਈਲਿੰਗ ਵਿਚ ਦਾਅਵਾ ਕੀਤਾ ਹੈ ਕਿ ਉਹ ਰਕਮ ਦਾ ਭੁਗਤਾਨ ਕਰਨ ਲਈ ਜਵਾਬਦੇਹ ਨਹੀਂ ਹੈ

Zomato receives notice:ਆਨਲਾਈਨ ਫੂਡ ਡਿਲੀਵਰੀ ਕੰਪਨੀ ਜ਼ੋਮੈਟੋ ਲਿਮਟਡ ਨੂੰ ਡਿਲੀਵਰੀ ਚਾਰਜ ਦੇ ਸਬੰਧ ਵਿਚ 401.7 ਕਰੋੜ ਰੁਪਏ ਦੀ ਜੀਐਸਟੀ ਦੇਣਦਾਰੀ ਲਈ ਕਾਰਨ ਦੱਸੋ ਨੋਟਿਸ ਮਿਲਿਆ ਹੈ। ਕੰਪਨੀ ਨੇ ਸਟਾਕ ਐਕਸਚੇਂਜ ਵਿਚ ਅਪਣੀ ਫਾਈਲਿੰਗ ਵਿਚ ਦਾਅਵਾ ਕੀਤਾ ਹੈ ਕਿ ਉਹ ਰਕਮ ਦਾ ਭੁਗਤਾਨ ਕਰਨ ਲਈ ਜਵਾਬਦੇਹ ਨਹੀਂ ਹੈ ਕਿਉਂਕਿ ਡਿਲੀਵਰੀ ਪਾਰਟਨਰ ਦੁਆਰਾ ਡਿਲੀਵਰੀ ਚਾਰਜ ਵਸੂਲੇ ਜਾਂਦੇ ਹਨ।

ਜ਼ੋਮੈਟੋ ਅਨੁਸਾਰ, ਕੰਪਨੀ ਨੂੰ 26 ਦਸੰਬਰ, 2023 ਨੂੰ ਕੇਂਦਰੀ ਵਸਤੂ ਅਤੇ ਸੇਵਾਵਾਂ ਟੈਕਸ ਐਕਟ 2017 ਦੀ ਧਾਰਾ 74(1) ਦੇ ਤਹਿਤ ਜੀਐਸਟੀ ਇੰਟੈਲੀਜੈਂਸ ਦੇ ਡਾਇਰੈਕਟੋਰੇਟ ਜਨਰਲ (ਪੁਣੇ ਜ਼ੋਨਲ ਯੂਨਿਟ) ਤੋਂ ਕਾਰਨ ਦੱਸੋ ਨੋਟਿਸ (SCN) ਪ੍ਰਾਪਤ ਹੋਇਆ ਸੀ।

ਕੰਪਨੀ ਨੇ ਜ਼ੋਰ ਦੇ ਕੇ ਕਿਹਾ ਕਿ ਉਹ "ਇਹ ਨਹੀਂ ਮੰਨਦੀ ਕਿ ਉਹ ਕਿਸੇ ਵੀ ਟੈਕਸ ਦਾ ਭੁਗਤਾਨ ਕਰਨ ਲਈ ਜਵਾਬਦੇਹ ਹੈ ਕਿਉਂਕਿ ਡਿਲੀਵਰੀ ਪਾਰਟਨਰਜ਼ ਦੀ ਤਰਫੋਂ ਕੰਪਨੀ ਦੁਆਰਾ ਡਿਲੀਵਰੀ ਖਰਚੇ ਇਕੱਠੇ ਕੀਤੇ ਜਾਂਦੇ ਹਨ"। ਜ਼ੋਮੈਟੋ ਨੇ ਸ਼ੇਅਰ ਬਾਜ਼ਾਰ ਨੂੰ ਦਿਤੀ ਜਾਣਕਾਰੀ ਵਿਚ ਕਿਹਾ ਕਿ ਉਹ ਕਾਰਨ ਦੱਸੋ ਨੋਟਿਸ ਦਾ ਉਚਿਤ ਜਵਾਬ ਦੇਵੇਗੀ।  

(For more Punjabi news apart from Zomato receives notice for unpaid GST on delivery charges, stay tuned to Rozana Spokesman

Tags: zomato

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement