ਸੋਨਾ 305 ਰੁਪਏ ਟੁੱਟਾ, ਚਾਂਦੀ ਵੀ ਹੋਈ ਸਸਤੀ
Published : May 28, 2018, 7:03 pm IST
Updated : May 28, 2018, 7:03 pm IST
SHARE ARTICLE
Gold
Gold

ਕੌਮਾਂਤਰੀ ਬਾਜ਼ਾਰ 'ਚ ਦੋਹਾਂ ਕੀਮਤੀ ਧਾਤਾਂ ਦੀ ਚਮਕ ਫਿੱਕੀ ਪੈਣ ਵਿਚਕਾਰ ਸਥਾਨਕ ਪੱਧਰ 'ਤੇ ਜਿਊਲਰਾਂ ਦੀ ਗਾਹਕੀ ਸੁਸਤ ਹੋਣ ਨਾਲ ਦਿੱਲੀ ਸਰਾਫਾ ਬਾਜ਼ਾਰ 'ਚ ਅੱਜ ਸੋਨਾ...

ਨਵੀਂ ਦਿੱਲੀ : ਕੌਮਾਂਤਰੀ ਬਾਜ਼ਾਰ 'ਚ ਦੋਹਾਂ ਕੀਮਤੀ ਧਾਤਾਂ ਦੀ ਚਮਕ ਫਿੱਕੀ ਪੈਣ ਵਿਚਕਾਰ ਸਥਾਨਕ ਪੱਧਰ 'ਤੇ ਜਿਊਲਰਾਂ ਦੀ ਗਾਹਕੀ ਸੁਸਤ ਹੋਣ ਨਾਲ ਦਿੱਲੀ ਸਰਾਫਾ ਬਾਜ਼ਾਰ 'ਚ ਅੱਜ ਸੋਨਾ 305 ਰੁਪਏ ਟੁੱਟ ਕੇ 31,965 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਿਆ। ਇਸ ਦੌਰਾਨ ਉਦਯੋਗਿਕ ਮੰਗ 'ਚ ਕਮੀ ਆਉਣ ਨਾਲ ਚਾਂਦੀ ਵੀ 370 ਰੁਪਏ ਦਾ ਗੋਤਾ ਲਾਉਂਦੀ ਹੋਈ 40,830 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੋਲੀ ਗਈ।

Jewellery shopJewellery shop

ਬਾਜ਼ਾਰ ਮਾਹਰਾਂ ਮੁਤਾਬਕ ਅਮਰੀਕਾ ਅਤੇ ਉੱਤਰੀ ਕੋਰੀਆ ਵਿਚਕਾਰ ਗੱਲਬਾਤ ਦੀ ਸੰਭਾਵਨਾ ਵਧਣ ਨਾਲ ਵਿਦੇਸ਼ੀ ਬਾਜ਼ਾਰ 'ਚ ਸੋਨੇ ਦੀ ਚਮਕ ਫਿੱਕੀ ਪਈ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਐਤਵਾਰ ਨੂੰ ਕਿਹਾ ਕਿ ਅਮਰੀਕਾ ਦਾ ਇਕ ਦਲ ਉੱਤਰੀ ਕੋਰੀਆ ਪਹੁੰਚ ਚੁੱਕਾ ਹੈ, ਤਾਂ ਕਿ ਉੱਤਰੀ ਕੋਰੀਆ ਦੇ ਸ਼ਾਸਕ ਕਿਮ ਜੋਂਗ ਉਨ ਦੇ ਪ੍ਰਸਤਾਵਿਤ ਸ਼ਿਖਰ ਸੰਮੇਲਨ ਦੀਆਂ ਤਿਆਰੀਆਂ ਕੀਤੀਆਂ ਜਾ ਸਕਣ। ਭੂ-ਰਾਜਨੀਤਕ ਸਥਿਰਤਾ ਦੀ ਸਥਿਤੀ 'ਚ ਨਿਵੇਸ਼ਕਾਂ ਦਾ ਰੁਝਾਨ ਰਿਸਕ ਭਰੇ ਨਿਵੇਸ਼ 'ਚ ਵਧ ਜਾਂਦਾ ਹੈ, ਜਿਸ ਨਾਲ ਸੁਰੱਖਿਅਤ ਨਿਵੇਸ਼ ਦੀ ਮੰਗ ਕਮਜ਼ੋਰ ਪੈ ਜਾਂਦੀ ਹੈ।

Gold price downGold price down

ਦੁਨੀਆ ਦੀਆਂ ਹੋਰ ਪ੍ਰਮੁੱਖ ਕਰੰਸੀਆਂ ਦੀ ਬਾਸਕਿਟ 'ਚ ਡਾਲਰ ਦੀ ਮਜ਼ਬੂਤੀ ਬਣੀ ਰਹਿਣ ਦਾ ਵੀ ਸੋਨੇ ਦੇ ਮੁੱਲ 'ਤੇ ਨਾਂਹ-ਪੱਖੀ ਅਸਰ ਹੋਇਆ ਹੈ। ਇਸ ਦੌਰਾਨ ਲੰਡਨ ਦਾ ਸੋਨਾ ਹਾਜ਼ਰ 5.01 ਫੀਸਦੀ ਡਿੱਗ ਕੇ 1,296.50 ਡਾਲਰ ਪ੍ਰਤੀ ਔਂਸ 'ਤੇ ਆ ਗਿਆ। ਅਮਰੀਕਾ ਦਾ ਜੂਨ ਵਾਇਦਾ ਸੋਨਾ ਵੀ 3.2 ਡਾਲਰ ਦੀ ਗਿਰਾਵਟ ਨਾਲ 1,301.2 ਡਾਲਰ ਪ੍ਰਤੀ ਔਂਸ 'ਤੇ ਰਿਹਾ। ਚਾਂਦੀ 0.03 ਡਾਲਰ ਡਿੱਗ ਕੇ 16.42 ਡਾਲਰ ਪ੍ਰਤੀ ਔਂਸ ਬੋਲੀ ਗਈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement