EPFO ਦਾ ਫ਼ੈਸਲਾ, ਨੌਕਰੀ ਜਾਣ ਦੇ 30 ਦਿਨ ਬਾਅਦ ਕੱਢ ਸਕਦੇ ਹੋ 75 ਫ਼ੀ ਸਦੀ ਫ਼ੰਡ
Published : Jun 27, 2018, 1:07 pm IST
Updated : Jun 27, 2018, 1:07 pm IST
SHARE ARTICLE
EPFO
EPFO

ਕਰਮਚਾਰੀ ਭਵਿੱਖ ਨਿਧਿ ਸੰਗਠਨ (EPFO) ਦੇ ਮੈਂਬਰ ਦੇ ਕੋਲ ਹੁਣ ਇਕ ਮਹੀਨੇ ਤਕ ਬੇਰੁਜ਼ਗਾਰ ਰਹਿਣ ਦੀ ਹਾਲਤ ਵਿੱਚ 75 ਫ਼ੀ ਸਦੀ ਤਕ ਰਾਸ਼ੀ ਕੱਢਣ ਦਾ ਵਿਕਲਪ ਹੋਵੇਗਾ। ਇਸ...

ਨਵੀਂ ਦਿੱਲੀ : ਕਰਮਚਾਰੀ ਭਵਿੱਖ ਨਿਧਿ ਸੰਗਠਨ (EPFO) ਦੇ ਮੈਂਬਰ ਦੇ ਕੋਲ ਹੁਣ ਇਕ ਮਹੀਨੇ ਤਕ ਬੇਰੁਜ਼ਗਾਰ ਰਹਿਣ ਦੀ ਹਾਲਤ ਵਿੱਚ 75 ਫ਼ੀ ਸਦੀ ਤਕ ਰਾਸ਼ੀ ਕੱਢਣ ਦਾ ਵਿਕਲਪ ਹੋਵੇਗਾ। ਇਸ ਤਰ੍ਹਾਂ ਉਹ ਅਪਣੇ ਖਾਤੇ ਨੂੰ ਵੀ ਬਰਕਰਾਰ ਰੱਖ ਸਕਦੇ ਹਨ। ਕੀਰਤ ਮੰਤਰੀ ਸੰਤੋਸ਼ ਗੰਗਵਾਰ ਨੇ ਮੰਗਲਵਾਰ ਨੂੰ ਈਪੀਐਫ਼ਓ  ਦੇ ਟਰਸਟੀ ਦੀ ਬੈਠਕ ਤੋਂ ਬਾਅਦ ਇਹ ਜਾਣਕਾਰੀ ਦਿਤੀ।

EPFO EPFO

EPFO ਦੇ ਸੈਂਟਰਲ ਬੋਰਡ ਦੇ ਚੇਅਰਮੈਨ ਅਤੇ ਕੀਰਤ ਮੰਤਰੀ ਸੰਤੋਸ਼ ਕੁਮਾਰ ਗੰਗਵਾਰ ਨੇ ਕਿਹਾ ਕਿ ਅਸੀਂ ਇਸ ਯੋਜਨਾ 'ਚ ਖੋਜ ਦਾ ਫ਼ੈਸਲਾ ਕੀਤਾ ਹੈ। ਇਸ ਦੇ ਤਹਿਤ ਇਕ ਮਹੀਨੇ ਤਕ ਬੇਰੁਜ਼ਗਾਰ ਰਹਿਣ ਦੀ ਹਾਲਤ 'ਚ ਈਪੀਐਫ਼ਓ ਦਾ ਕੋਈ ਵੀ ਮੈਂਬਰ 75 ਫ਼ੀ ਸਦੀ  ਤੱਕ ਰਾਸ਼ੀ ਨੂੰ ਪਹਿਲਾਂ ਤੋਂ ਹੀ ਕੱਢ ਸਕਦਾ ਹੈ ਅਤੇ ਅਪਣੇ ਖਾਤੇ ਨੂੰ ਬਣਾਏ ਰੱਖ ਸਕਦਾ ਹੈ। ਈਪੀਐਫ਼ਓ ਯੋਜਨਾ 1952 ਦੇ ਨਵੇਂ ਪ੍ਰਬੰਧ ਦੇ ਤਹਿਤ ਦੋ ਮਹੀਨੇ ਤੱਕ ਬੇਰੁਜ਼ਗਾਰ ਰਹਿਣ ਦੀ ਹਾਲਤ 'ਚ ਖਾਤਾਧਾਰਕ ਅਪਣੀ ਬਚੀ ਹੋਈ 25 ਫ਼ੀ ਸਦੀ ਰਾਸ਼ੀ ਦੀ ਵੀ ਨਿਕਾਸੀ ਕਰ ਖਾਤੇ ਨੂੰ ਬੰਦ ਕਰ ਸਕਦਾ ਹੈ।

EPFO EPFO

ਮੌਜੂਦਾ ਸਮੇਂ 'ਚ ਕੋਈ ਵੀ ਯੂਜ਼ਰ ਦੋ ਮਹੀਨੇ ਤੱਕ ਬੇਰੁਜ਼ਗਾਰ ਰਹਿਣ ਤੋਂ ਬਾਅਦ ਹੀ ਇਸ ਰਾਸ਼ੀ ਦੀ ਨਿਕਾਸੀ ਕਰ ਸਕਦਾ ਹੈ। ਇਸ ਨਵੀਂ ਯੋਜਨਾ ਦੇ ਤਹਿਤ ਵਿਅਕਤੀ ਅਪਣਾ ਪੀਐਫ਼ ਅਕਾਉਂਟ ਬਣਾਏ ਰੱਖ ਸਕਦਾ ਹੈ ਅਤੇ ਇਸ ਦੀ ਵਰਤੋਂ ਦੂਜੀ ਨੌਕਰੀ ਮਿਲਣ 'ਤੇ ਕੀਤੀ ਜਾ ਸਕਦੀ ਹੈ। ਪਹਿਲਾਂ ਪੇਸ਼ਕਸ਼ ਰੱਖੀ ਗਈ ਸੀ ਕਿ 60 ਫ਼ੀ ਸਦੀ ਰਾਸ਼ੀ ਹੀ ਵਾਪਸ ਲਈ ਜਾ ਸਕੇਗੀ ਪਰ CBT ਨੇ ਇਹ ਹੱਦ 75 ਫ਼ੀ ਸਦੀ ਕਰ ਦਿਤੀ।

EPFO EPFO

ਗੰਗਵਾਰ ਨੇ ਕਿਹਾ ਕਿ ਅਸੀਂ ETF (ਐਕਸਚੇਂਜ ਟ੍ਰੇਡਿਡ ਫ਼ੰਡ) ਮੈਨੂਫੈਕਚਰਰਜ਼ ਐਸਬੀਆਈ ਅਤੇ ਯੂਟੀਆਈ ਮਿਊਚੁਅਲ ਫ਼ੰਡ ਦੀ ਸਮੇਂ ਹੱਦ ਵੀ 1 ਜੁਲਾਈ 2019 ਤੱਕ ਲਈ ਵਧਾ ਦਿਤੀ ਹੈ। ਕੀਰਤ ਮੰਤਰੀ ਨੇ ਇਹ ਵੀ ਕਿਹਾ ਕਿ ਈਟੀਐਫ਼ (ਐਕਸਚੇਂਜ ਟ੍ਰੇਡਿਡ ਫ਼ੰਡ) ਵਿਚ ਈਪੀਐਫ਼ਓ ਦਾ ਨਿਵੇਸ਼ 47,431.24 ਕਰੋਡ਼ ਰੁਪਏ ਤਕ ਪਹੁੰਚ ਗਿਆ ਹੈ ਅਤੇ ਜਲਦੀ ਹੀ ਇਹ ਇੱਕ ਲੱਖ ਕਰੋਡ਼ ਤਕ ਪਹੁੰਚ ਜਾਵੇਗਾ। ਇਸ ਨਿਵੇਸ਼ 'ਤੇ ਵਾਪਸੀ 16.07 ਫ਼ੀ ਸਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement