ਏਅਰ ਇੰਡੀਆ ਰੋਸਟਰ ਮਾਮਲਾ : ਆਈਸੀਪੀਏ ਨੇ ਕੰਪਨੀ ਤੋਂ ਸਾਰੇ ਪਾਇਲਟਾਂ ਦੀ ਜਾਂਚ ਲਈ ਕਿਹਾ
Published : Jun 27, 2018, 10:14 am IST
Updated : Jun 27, 2018, 10:14 am IST
SHARE ARTICLE
Air India
Air India

ਇੰਡੀਅਨ ਕਮਰਸ਼ੀਅਲ ਪਾਇਲਟਸ ਐਸੋਸੀਏਸ਼ਨ (ਆਈਸੀਪੀਏ) ਨੇ ਅੱਜ ਕਿਹਾ ਕਿ ਏਅਰ ਇੰਡੀਆ ਦੇ ਡਿਊਟੀ ਰੋਸਟਰ ਬਣਾਉਣ ਵਿਚ ਕਥਿਤ ਹੇਰ - ਫੇਰ ਦੀ ਜਾਂਚ ਵਿਚ ਸਿਰਫ਼ ਏਅਰਬਸ ਦਾ...

ਨਵੀਂ ਦਿੱਲੀ : ਇੰਡੀਅਨ ਕਮਰਸ਼ੀਅਲ ਪਾਇਲਟਸ ਐਸੋਸੀਏਸ਼ਨ (ਆਈਸੀਪੀਏ) ਨੇ ਅੱਜ ਕਿਹਾ ਕਿ ਏਅਰ ਇੰਡੀਆ ਦੇ ਡਿਊਟੀ ਰੋਸਟਰ ਬਣਾਉਣ ਵਿਚ ਕਥਿਤ ਹੇਰ - ਫੇਰ ਦੀ ਜਾਂਚ ਵਿਚ ਸਿਰਫ਼ ਏਅਰਬਸ ਦਾ ਪਰਿਚਾਲਨ ਕਰਨ ਵਾਲੇ ਪਾਇਲਟਾਂ ਦੀ ਜਾਂਚ ਨਾ ਕਰ ਕੇ ਬੋਇੰਗ ਫਲਾਈਟ ਵਾਲੇ ਪਾਇਲਟਾਂ ਦੀ ਵੀ ਜਾਂਚ ਕੀਤੀ ਜਾਣੀ ਚਾਹੀਦੀ ਹੈ।

Air IndiaAir India

ਆਈਸੀਪੀਏ ਏਅਰ ਇੰਡੀਆ ਦੇ ਏਅਰਬਸ ਜ਼ਹਾਜ਼ ਉਡਾਨਾਂ ਵਾਲੇ 800 ਤੋਂ ਜ਼ਿਆਦਾ ਪਾਇਲਟਾਂ ਦਾ ਤਰਜਮਾਨੀ ਕਰਦੀ ਹੈ। ਸੰਘ ਨੇ ਕੰਪਨੀ ਤੋਂ ਜਾਂਚ ਦਾ ਦਾਇਰਾ ਵਧਾ ਕੇ ‘ਸਿਮੁਲੇਟਰ ਘੰਟੇ’ ਲਈ ਵੀ ਸ਼ਾਮਿਲ ਕਰਨ ਲਈ ਕਿਹਾ। ਸੰਘ ਨੇ ਇਸ ਤੋਂ ਇਲਾਵਾ ਅਪਣੇ ਮੈਬਰਾਂ ਤੋਂ ਰੋਸਟਰ ਦਾ ਸਖ਼ਤੀ ਨਾਲ ਪਾਲਣ ਕਰਨ ਲਈ ਵੀ ਕਿਹਾ ਹੈ ਅਤੇ ਡਿਊਟੀ ਵਿਚ ਹੇਰ-ਫੇਰ ਤਭੀਦ ਕਰਨ ਲਈ ਕਿਹਾ ਹੈ ਜਦੋਂ ਉਹ ਉਡਾਨ ਡਿਊਟੀ 'ਤੇ ਨਾ ਹੋਣ ਸਗੋਂ ਸਟੈਂਡਬਾਏ ਡਿਊਟੀ 'ਤੇ ਹੋਣ।

Air IndiaAir India

ਆਮ ਤੌਰ 'ਤੇ ਸਿਮੁਲੇਟਰ ਘੰਟੇ ਨੂੰ ਸਿਖਲਾਈ ਦੀ ਮਿਆਦ ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਧਿਆਨ ਯੋਗ ਹੈ ਕਿ ਏਅਰ ਇੰਡੀਆ ਪਾਇਲਟਾਂ ਦੇ ਡਿਊਟੀ ਰੋਸਟਰ ਤਿਆਰ ਕਰਨ ਵਿਚ ਕਥਿਤ ਬੇਨਿਯਮੀਆਂ ਦੀ  ਜਾਂਚ ਕਰ ਰਹੀ ਹੈ। ਕੰਪਨੀ ਦੇ ਕੋਲ ਕਰੀਬ 1,800 ਪਾਇਲਟ ਹਨ ਜੋ ਛੋਟੇ ਜਹਾਜ਼ ਉਡਾਉਂਦੇ ਹਨ। ਏਅਰ ਇੰਡੀਆ ਦੇ ਪਰਿਚਾਲਨ ਨਿਰਦੇਸ਼ਕ ਨੂੰ ਲਿਖੇ ਪੱਤਰ ਵਿਚ ਆਈਸੀਪੀਏ ਨੇ ਕੰਪਨੀ ਤੋਂ ਜਾਂਚ ਵਿਚ ਸਿਰਫ਼ ਏਅਰਬਸ ਦੇ ਪਾਇਲਟਾਂ ਦੀ ਜਾਂਚ ਨਾ ਕਰ ਕੇ ਬੋਇੰਗ ਉਡਾਨਾਂ ਵਾਲੇ ਪਾਇਲਟਾਂ ਦੀ ਜਾਂਚ ਨੂੰ ਵੀ ਸ਼ਾਮਿਲ ਕਰਨ ਲਈ ਕਿਹਾ ਹੈ। (ਏਜੰਸੀ)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement