ਉਦਯੋਗਪਤੀਆਂ ਨੂੰ ਟੈਕਸ ਵਿਚ ਛੋਟਾਂ ਨਾਲ ਖ਼ਜ਼ਾਨੇ ਨੂੰ 1,45,000 ਕਰੋੜ ਦਾ ਘਾਟਾ!
Published : Nov 26, 2019, 9:49 am IST
Updated : Nov 26, 2019, 9:49 am IST
SHARE ARTICLE
Tax
Tax

ਸਰਕਾਰ ਨੇ ਦਸਿਆ ਹੈ ਕਿ ਵਿੱਤ ਵਰ੍ਹੇ 2019-20 ਲਈ ਕਾਰਪੋਰੇਟ ਕਰ ਦਰਾਂ ਵਿਚ ਕਮੀ ਕਾਰਨ 1,45,000 ਕਰੋੜ ਰੁਪਏ ਦਾ ਮਾਲੀਆ ਘਾਟਾ ਹੋਣ ਦੇ ਆਸਾਰ ਹਨ।

ਨਵੀਂ ਦਿੱਲੀ:  ਸਰਕਾਰ ਨੇ ਦਸਿਆ ਹੈ ਕਿ ਵਿੱਤ ਵਰ੍ਹੇ 2019-20 ਲਈ ਕਾਰਪੋਰੇਟ ਕਰ ਦਰਾਂ ਵਿਚ ਕਮੀ ਕਾਰਨ 1,45,000 ਕਰੋੜ ਰੁਪਏ ਦਾ ਮਾਲੀਆ ਘਾਟਾ ਹੋਣ ਦੇ ਆਸਾਰ ਹਨ। ਲੋਕ ਸਭਾ ਵਿਚ ਨੁਸਰਤ ਜਹਾਂ ਰੂਹੀ ਦੇ ਸਵਾਲ ਦੇ ਜਵਾਰਬ ਵਿਚ ਵਿੱਤ ਰਾਜ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਇਹ ਜਾਣਕਾਰੀ ਦਿਤੀ। ਉਨ੍ਹਾਂ ਕਿਹਾ ਕਿ ਕਾਰੋਪਰੇਟ ਕਰ ਵਿਚ ਕਟੌਤੀ ਜ਼ਰੀਏ ਦਿਤੀ ਗਈ ਹੱਲਾਸ਼ੇਰੀ ਨਾਲ ਅਰਥਚਾਰਾ ਛੇਤੀ ਹੀ ਲੀਹ 'ਤੇ ਪਵੇਗਾ, ਭਾਰਤ ਵਿਚ ਨਵੇਂ ਨਿਵੇਸ਼ਾ ਨਾਲ ਨਾ ਸਿਰਫ਼ ਨੌਕਰੀਆਂ ਪੈਦਾ ਹੋਣਗੀਆਂ ਸਗੋਂ ਆਮਦਨ ਵਿਚ ਵੀ ਵਾਧਾ ਹੋਵੇਗਾ।

Anurag ThakurAnurag Thakur

ਉਨ੍ਹਾਂ ਕਿਹਾ, 'ਵਿੱਤ ਵਰ੍ਹੇ 2019-20 ਲਈ ਕਾਰਪੋਰੇਟ ਕਰ ਦਰਾਂ ਵਿਚ ਕਮੀ ਕਾਰਨ 1,45,000 ਕਰੋੜ ਰੁਪਏ ਦਾ ਵਿੱਤੀ ਘਾਟਾ ਹੋਣ ਦਾ ਅਨੁਮਾਨ ਹੈ।' ਉਨ੍ਹਾਂ ਕਿਹਾ ਕਿ ਮਾਲੀਆ ਇਕੱਠਾ ਕਰਨ ਵਿਚ ਤੇਜ਼ੀ ਲਿਆਉਣ ਲਈ ਕਰ ਜਾਲ ਦਾ ਵਿਸਤਾਰ ਕਰਨ ਅਤੇ ਇਸ ਨੂੰ ਵਿਆਪਕ ਬਣਾਉਣ ਲਈ ਵੱਖ ਵੱਖ ਤਰੀਕੇ ਵਰਤੇ ਜਾ ਰਹੇ ਹਨ। ਮੰਤਰੀ ਨੇ ਕਿਹਾ ਕਿ ਕਾਰਪੋਰੇਟ ਕਰ ਦਰਾਂ ਨੂੰ ਘੱਟ ਕੀਤੇ ਜਾਣ ਨਾਲ ਨਵਾਂ ਨਿਵੇਸ਼ ਖਿੱਚਿਆ ਜਾਵੇਗਾ, ਨੌਕਰੀਆਂ ਪੈਦਾ ਹੋਣਗੀਆਂ ਅਤੇ ਆਰਥਕ ਵਿਕਾਸ ਦੀ ਗੱਡੀ ਤੇਜ਼ ਹੋਣ ਦਾ ਅਨੁਮਾਨ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement