ਸਪਾਈਸਜੈੱਟ ਬੇੜੇ 'ਚ 100 ਜਹਾਜ਼ ਸ਼ਾਮਲ ਕਰਨ ਵਾਲੀ ਚੌਥੀ ਭਾਰਤੀ ਹਵਾਬਾਜ਼ੀ ਕੰਪਨੀ ਬਣੀ
Published : May 26, 2019, 7:52 pm IST
Updated : May 26, 2019, 7:52 pm IST
SHARE ARTICLE
SpiceJet adds 100th plane to fleet, 4th domestic airline to do
SpiceJet adds 100th plane to fleet, 4th domestic airline to do

ਮੌਜੂਦਾ ਸਮੇਂ 'ਚ ਅੱਠ ਘਰੇਲੂ ਹਵਾਬਾਜ਼ੀ ਕੰਪਨੀਆਂ ਕੋਲ ਸਾਂਝੇ ਤੌਰ 'ਤੇ 595 ਜਹਾਜ਼ ਹਨ

ਮੁੰਬਈ : ਘਰੇਲੂ ਹਵਾਬਾਜ਼ੀ ਕੰਪਨੀ ਸਪਾਈਸਜੈੱਟ ਨੇ ਅਪਣੇ ਬੇੜੇ 'ਚ ਇਕ ਬੋਇੰਗ-737 ਜਹਾਜ਼ ਸ਼ਾਮਲ ਕਰਨ ਦਾ ਐਤਵਾਰ ਨੂੰ ਐਲਾਨ ਕੀਤਾ। ਇਸ ਨਾਲ ਕੰਪਨੀ ਦੇ ਬੇੜੇ 'ਚ ਜਹਾਜ਼ਾਂ ਦੀ ਗਿਣਤੀ 100 'ਤੇ ਪਹੁੰਚ ਗਈ ਹੈ। ਸਪਾਈਸਜੈੱਟ ਚੌਥੀ ਅਜਿਹੀ ਭਾਰਤੀ ਕੰਪਨੀ ਹੈ ਜਿਸ ਦੇ ਬੇੜੇ 'ਚ ਜਹਾਜ਼ਾਂ ਦੀ ਗਿਣਤੀ 100 'ਤੇ ਪਹੁੰਚੀ ਹੈ। ਇਸ ਤੋਂ ਪਹਿਲਾਂ ਏਅਰਇੰਡੀਆ, ਬੰਦ ਪਈ ਜੈੱਟ ਏਅਰਵੇਜ਼ ਅਤੇ ਇੰਡੀਗੋ ਦੇ ਬੇੜੇ 'ਚ 100 ਤੋਂ ਜ਼ਿਆਦਾ ਜਹਾਜ਼ ਰਹੇ।

SpiceJetSpiceJet

ਮੌਜੂਦਾ ਸਮੇਂ 'ਚ ਅੱਠ ਘਰੇਲੂ ਹਵਾਬਾਜ਼ੀ ਕੰਪਨੀਆਂ ਏਅਰ ਇੰਡੀਆ, ਇੰਡੀਗੋ, ਸਪਾਈਸਜੈੱਟ, ਗੋਏਅਰ, ਏਅਰ ਇੰਡੀਆ ਐਕਸਪ੍ਰੈੱਸ, ਵਿਸਤਾਰਾ, ਏਅਰ ਏਸ਼ੀਆ ਅਤੇ ਇਲਾਇੰਸ ਦੇ ਕੋਲ ਸਾਂਝੇ ਤੌਰ 'ਤੇ 595 ਜਹਾਜ਼ ਹਨ। ਸਪਾਈਸਜੈੱਟ ਨੇ ਇਕ ਬਿਆਨ ਵਿਚ ਕਿਹਾ ਕਿ ਉਸ ਨੇ ਸਿਰਫ ਪਿਛਲੇ ਮਹੀਨੇ ਵਿਚ ਹੀ 23 ਜਹਾਜ਼ ਬੇੜੇ 'ਚ ਜੋੜੇ ਹਨ।

SpiceJet AirwaysSpiceJet Airways

ਕੰਪਨੀ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਅਜੇ ਸਿੰਘ ਦੇ ਬੇੜੇ 'ਚ 100ਵਾਂ ਜਹਾਜ਼ ਸ਼ਾਮਲ ਕਰਨ ਦੇ ਬਾਰੇ 'ਚ ਕਿਹਾ ਕਿ ਕਿਸ ਨੇ ਸੋਚਿਆ ਹੋਵੇਗਾ ਕਿ ਜੋ ਸਪਾਈਸਜੈੱਟ ਦਸੰਬਰ 2014 'ਚ ਬੰਦ ਹੋਣ ਦੀ ਕਗਾਰ 'ਤੇ ਸੀ, 2019 'ਚ ਉਸ ਦੇ ਬੇੜੇ 'ਚ 100 ਜਹਾਜ਼ ਸ਼ਾਮਲ ਹੋਣਗੇ।

SpiceJetSpiceJet

ਕੰਪਨੀ ਕੋਲ ਹੁਣ 68 ਬੋਇੰਗ-737 ਜਹਾਜ਼, 30 ਬਾਮਬਾਰਡੀਅਰ ਕਿਊ-400 ਜਹਾਜ਼ ਅਤੇ ਦੋ ਬੀ-737 ਫ਼ਰਾਈਟਰ ਜਹਾਜ਼ ਹਨ। ਉਹ ਅਜੇ ਔਸਤਨ 62 ਥਾਵਾਂ ਲਈ ਰੋਜ਼ਾਨਾਂ 575 ਉਡਾਣਾਂ ਦਾ ਸੰਚਾਲਨ ਕਰਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement