ਕੰਪਨੀਆਂ 'ਚ ਖ਼ੁਲਾਸਾ ਨਿਯਮਾਂ, ਸੰਚਾਲਨ ਗ਼ਲਤੀ ਦੀ ਜਾਂਚ ਬਾਰੇ ਸੇਬੀ ਨਿਰਦੇਸ਼ਕ ਮੰਡਲ ਨੂੰ ਕਰਵਾਏਗਾ ਜਾਣੂ
Published : May 25, 2018, 5:09 am IST
Updated : May 25, 2018, 5:09 am IST
SHARE ARTICLE
SEBI
SEBI

ਪੀ.ਐਨ.ਬੀ. ਤੇ ਫ਼ੋਰਟਿਸ ਸਮੇਤ ਕਈ ਪ੍ਰਮੁਖ ਕੰਪਨੀਆਂ ਦੇ ਨਿਆਮਕ ਜਾਂਚ ਦੇ ਘੇਰੇ 'ਚ ਆਉਣ ਦੇ ਚਲਦਿਆਂ ਸੇਬੀ ਅਗਲੇ ਮਹੀਨੇ ਨਿਰਦੇਸ਼ਕ ਮੰਡਲ ਨੂੰ ਵੱਖ-ਵੱਖ ਕੰਪਨੀਆਂ '...

 ਪੀ.ਐਨ.ਬੀ. ਤੇ ਫ਼ੋਰਟਿਸ ਸਮੇਤ ਕਈ ਪ੍ਰਮੁਖ ਕੰਪਨੀਆਂ ਦੇ ਨਿਆਮਕ ਜਾਂਚ ਦੇ ਘੇਰੇ 'ਚ ਆਉਣ ਦੇ ਚਲਦਿਆਂ ਸੇਬੀ ਅਗਲੇ ਮਹੀਨੇ ਨਿਰਦੇਸ਼ਕ ਮੰਡਲ ਨੂੰ ਵੱਖ-ਵੱਖ ਕੰਪਨੀਆਂ 'ਚ ਕਥਿਤ ਖ਼ੁਲਾਸੇ ਅਤੇ ਕੰਪਨੀ ਸੰਚਾਲਨ ਨਾਲ ਸਬੰਧਤ ਗ਼ਲਤੀ ਨੂੰ ਲੈ ਕੇ ਅਪਣੀ ਜਾਂਚ ਬਾਰੇ ਜਾਣਕਾਰੀ ਦੇਵੇਗਾ।ਸੇਬੀ ਵੱਖ-ਵੱਖ ਵੱਡੀਆਂ ਕੰਪਨੀਆਂ 'ਚ ਕੰਪਨੀ ਸੰਚਾਲਨ ਤੇ ਕਾਰੋਬਾਰ ਨਿਯਮਾਂ ਸਮੇਤ ਕਾਨੂੰਨ ਦੇ ਉਲੰਘਣ ਦੀ ਸੰਭਾਵਨਾ ਜਾਂ ਸ਼ੱਕ ਦੀ ਵਿਸਥਾਰ ਜਾਂਚ ਕਰ ਰਿਹਾ ਹੈ।

PNBPNB

ਉਚ ਅਧਿਕਾਰੀਆਂ ਨੇ ਕਿਹਾ ਕਿ ਸੇਬੀ ਅਪਣੇ ਨਿਰਦੇਸ਼ਕ ਮੰਡਲ ਦੀ ਅਗਲੇ ਮਹੀਨੇ ਹੋਣ ਵਾਲੀ ਮੀਟਿੰਗ 'ਚ ਅਜਿਹੇ ਮਾਮਲਿਆਂ 'ਚ ਚੱਲ ਰਹੀ ਜਾਂਚ ਬਾਰੇ ਬਿਊਰਾ ਦੇਵੇਗਾ।ਸੇਬੀ ਨੇ ਨਿਰਦੇਸ਼ਕ ਮੰਡਲ ਦੀ ਮਾਰਚ 'ਚ ਹੋਈ ਆਖਰੀ ਮੀਟਿੰਗ 'ਚ ਉਦੇ ਕੋਟਕ ਕਮੇਟੀ ਦੀ ਕੰਪਨੀ ਸੰਚਾਲਨ ਬਾਰੇ 40 ਸਿਫ਼ਾਰਿਸ਼ਾਂ ਸਵੀਕਾਰ ਕੀਤੀਆਂ।

ਅਧਿਕਾਰੀਆਂ ਮੁਤਾਬਕ ਸੇਬੀ ਫ਼ੋਰਟਿਸ ਹੈਲਥਕੇਅਰ 'ਚ ਕੁਝ ਸੰਸਥਾਗਤ ਨਿਵੇਸ਼ਕਾਂ ਵਲੋਂ ਸ਼ੱਕੀ ਭੇਦੀ ਕਾਰੋਬਾਰ ਤੇ ਹੋਰ ਨਿਯਮਾਂ 'ਚ ਗ਼ਲਤੀ ਬਾਰੇ ਜਾਂਚ ਕਰ ਰਿਹਾ ਹੈ। ਇਸ ਤੋਂ ਇਲਾਵਾ ਸੇਬੀ 14,000 ਕਰੋੜ ਰੁਪਏ ਦੀ ਧੋਖਾਧੜੀ ਦੇ ਮਾਮਲੇ 'ਚ ਪੰਜਾਬ ਨੈਸ਼ਨਲ ਬੈਂਕ (ਪੀ.ਐਨ.ਬੀ.) ਤੇ ਗੀਤਾਂਜਲੀ ਜੇਮਜ਼ ਦੇ ਮਾਮਲੇ 'ਚ ਕਾਰੋਬਾਰ ਤੇ ਖ਼ੁਲਾਸਾ ਸਬੰਧਤ ਮੁੱਦਿਆਂ ਦੀ ਜਾਂਚ ਕਰ ਰਿਹਾ ਹੈ।  (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement