ਕਾਰਪੋਰੇਟ ਬਾਂਡ ਤੋਂ 25 ਫ਼ੀ ਸਦੀ ਪੂੰਜੀ ਇਕੱਤਰ ਕਰਨ ਸਬੰਧੀ ਸਤੰਬਰ ਤਕ ਬਣੇਗਾ ਨਿਯਮ: ਸੇਬੀ
Published : Feb 11, 2018, 2:55 am IST
Updated : Feb 10, 2018, 9:25 pm IST
SHARE ARTICLE

ਨਵੀਂ ਦਿੱਲੀ, 10 ਫ਼ਰਵਰੀ: ਸੇਬੀ ਦੇ ਚੇਅਰਮੈਨ ਅਜੇ ਤਿਆਗੀ ਨੇ ਕਾਰਪੋਰੇਟ ਬਾਂਡ ਬਾਜ਼ਾਰ ਨੂੰ ਬੇਹਤਰ ਸਮਰਥਨ ਮਿਲਣ ਦੀ ਉਮੀਦ ਜ਼ਾਹਰ ਕਰਦਿਆਂ ਅੱਜ ਕਿਹਾ ਕਿ ਸੂਚੀਬੱਧ ਕੰਪਨੀਆਂ ਲਈ ਬਾਂਡ ਰਾਹੀਂ ਜ਼ਰੂਰੀ ਤੌਰ ਤੋਂ 25 ਫ਼ੀ ਸਦੀ ਪੂੰਜੀ ਇਕੱਤਰ ਕਰਨ ਬਾਰੇ ਨਿਯਮਾਂ ਨੂੰ ਸਬੰਤਰ 'ਚ ਜਾਰੀ ਕਰ ਦਿਤਾ ਜਾਵੇਗਾ।ਵਿੱਤ ਮੰਤਰੀ ਅਰੁਣ ਜੇਤਲੀ ਵਲੋਂ ਸੇਬੀ ਨਿਰਦੇਸ਼ਕ ਮੰਡਲ ਅਤੇ ਉਚ ਅਧਿਕਾਰੀਆਂ ਨੂੰ ਸੰਬੋਧਤ ਕੀਤੇ ਜਾਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਤਿਆਗੀ ਨੇ ਕਿਹਾ ਕਿ ਛੋਟੇ ਨਿਵੇਸ਼ਕਾਂ ਨੂੰ ਬਾਜ਼ਾਰ ਦੀ ਗਿਰਾਵਟ ਤੋਂ ਘਬਰਾਉਣਾ ਨਹੀਂ ਚਾਹੀਦਾ, ਕਿਉਂ ਕਿ ਉਹ ਮਿਊਚੂਅਲ ਫੰਡ ਰਾਹੀਂ ਨਿਵੇਸ਼ ਕਰ ਕੇ ਸਹੀ ਕਰ ਰਹੇ ਹਨ। ਹਾਲਾਂ ਕਿ ਉਨ੍ਹਾਂ ਇਹ ਜ਼ਰੂਰ ਕਿਹਾ ਕਿ ਮਿਊਚੂਅਲ ਫ਼ਡ ਰਾਹੀਂ ਕੀਤਾ ਗਿਆ ਨਿਵੇਸ਼ ਬੈਂਕ ਜਮਾਂ ਵਾਂਗ ਜ਼ੋਖ਼ਿਮ ਤੋਂ ਪੂਰੀ ਤਰ੍ਹਾਂ ਮੁਕਤ ਨਹੀਂ ਹੈ।


ਉਨ੍ਹਾਂ ਕਿਹਾ ਕਿ ਭਾਰਤੀ ਬਾਜ਼ਾਰ 'ਚ ਵਿਸ਼ਵੀ ਕਾਰਨਾਂ ਤੋਂ ਕੁਝ ਸਮੇਂ ਤਕ ਹਲਚਲ ਦੀ ਸਥਿਤੀ ਰਹਿ ਸਕਦੀ ਹੈ ਪਰ ਨਿਵੇਸ਼ਕਾਂ ਲਈ ਭਾਰਤੀ ਬਾਜ਼ਾਰ ਸਬੰਧੀ ਸੁਰਖਿਆ ਸਬੰਧੀ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ। ਬਜਟ 'ਚ ਸ਼ੇਅਰ ਤੋਂ ਹੋਣ ਵਾਲੀ ਆਮਦਨ 'ਚ ਪ੍ਰਸਤਾਵਿਤ ਪੂੰਜੀਗਤ ਲਾਭ ਟੈਕਸ ਸਬੰਧੀ ਉਨ੍ਹਾਂ ਕਿਹਾ ਕਿ ਅਜੇ ਤਕ ਇਸ ਬਾਰੇ ਨਿਵੇਸ਼ਕਾਂ ਦਾ ਕੋਈ ਵਫ਼ਦ ਸੇਬੀ ਨੂੰ ਨਹੀਂ ਮਿਲਿਆ। ਤਿਆਗੀ ਨੇ ਕਿਹਾ ਕਿ ਇਹ ਕਹਿਣਾ ਗ਼ਲਤ ਹੈ ਕਿ ਇਸ ਦਾ ਭਾਰਤੀ ਬਾਜ਼ਾਰ 'ਤੇ ਕੋਈ ਅਸਰ ਨਹੀਂ ਹੋਵੇਗਾ।ਤਿਆਗੀ ਨੇ ਕਿਹਾ ਕਿ ਸੇਬੀ ਕਾਰਪੋਰੇਟ ਬਾਂਡ ਰਾਹੀਂ ਪੂੰਜੀ ਇਕੱਠੀ ਕਰਨ ਸਬੰਧੀ ਕੰਪਨੀਆਂ ਨੂੰ ਪ੍ਰੋਤਸਾਹਿਤ ਕਰਨ ਲਈ ਇਸ ਸਬੰਧੀ ਜਲਦੀ ਹੀ ਨਿਯਮ ਪੇਸ਼ ਕਰੇਗੀ। ਸੂਚੀਬੱਧ ਕੰਪਨੀਆਂ ਲਈ 25 ਫ਼ੀ ਸਦੀ ਪੂੰਜੀ ਕਾਰਪੋਰੇਟ ਬਾਂਡ ਰਾਹੀਂ ਇਕੱਠੀ ਕਰਨਾ ਜ਼ਰੂਰੀ ਕੀਤੇ ਜਾਣ ਦਾ ਸਰਕਾਰ ਦਾ ਪ੍ਰਸਤਾਵ ਚੰਗਾ ਕਦਮ ਹੈ। ਸੇਬੀ ਨੇ ਇਸ ਸਬੰਧੀ ਸਤੰਬਰ 'ਚ ਨਿਯਮ ਲਿਆਉਣ ਦਾ ਫ਼ੈਸਲਾ ਕੀਤਾ ਹੈ। ਕ੍ਰਿਪਟੋਕਰੰਸੀ 'ਤੇ ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਨੇ ਸਪੱਸ਼ਟ ਕਰ ਦਿਤਾ ਹੈ ਕਿ ਭਾਰਤ 'ਚ ਇਸ ਨੂੰ ਕਾਨੂੰਨੀ ਮਾਨਤਾ ਨਹੀਂ ਹੈ।   (ਏਜੰਸੀ)

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement