ਸੇਬੀ ਨੇ ਸਰਕਾਰੀ, ਕਾਰਪੋਰੇਟ ਬਾਂਡ 'ਚ ਐਫ਼ਪੀਆਈ ਨਿਵੇਸ਼ ਦੀ ਹੱਦ ਵਧਾਈ
Published : Apr 13, 2018, 6:33 pm IST
Updated : Apr 13, 2018, 6:33 pm IST
SHARE ARTICLE
SEBI
SEBI

ਦੇਸ਼ 'ਚ ਵਿਦੇਸ਼ੀ ਪੂੰਜੀ ਦੇ ਪਰਵਾਹ ਨੂੰ ਤੇਜ਼ ਕਰਨ ਲਈ ਬਾਜ਼ਾਰ ਰੈਗੂਲੇਟਰ ਭਾਰਤੀ ਜ਼ਮਾਨਤ ਅਤੇ ਐਕਸਚੇਂਜ ਬੋਰਡ (ਸੇਬੀ) ਨੇ ਵਿਦੇਸ਼ੀ ਪੋਰਟਫ਼ੋਲੀਓ ਨਿਵੇਸ਼ਕਾਂ (ਐਫ਼ਪੀਆਈ) ਲਈ..

ਨਵੀਂ ਦਿੱਲੀ : ਦੇਸ਼ 'ਚ ਵਿਦੇਸ਼ੀ ਪੂੰਜੀ ਦੇ ਪਰਵਾਹ ਨੂੰ ਤੇਜ਼ ਕਰਨ ਲਈ ਬਾਜ਼ਾਰ ਰੈਗੂਲੇਟਰ ਭਾਰਤੀ ਜ਼ਮਾਨਤ ਅਤੇ ਐਕਸਚੇਂਜ ਬੋਰਡ (ਸੇਬੀ) ਨੇ ਵਿਦੇਸ਼ੀ ਪੋਰਟਫ਼ੋਲੀਓ ਨਿਵੇਸ਼ਕਾਂ (ਐਫ਼ਪੀਆਈ) ਲਈ ਕੇਂਦਰ ਸਰਕਾਰ ਅਤੇ ਕਾਰਪੋਰੇਟ ਬਾਂਡ 'ਚ ਨਿਵੇਸ਼ ਦੀ ਹੱਦ ਵਧਾਉਣ ਦਾ ਫ਼ੈਸਲਾ ਕੀਤਾ ਹੈ। ਇਹ ਹੱਦ ਸੇਬੀ ਦੋ ਵਾਰ 'ਚ ਵਧਾਈ ਜਾ ਰਹੀ ਹੈ। ਸੇਬੀ ਦੇ ਮੁਤਾਬਕ ਐਫ਼ਪੀਆਈ ਲਈ ਨਿਵੇਸ਼ ਦੀ ਹੱਦ ਦੋ ਵਾਰ 'ਚ 12 ਅਪ੍ਰੈਲ ਅਤੇ ਇਕ ਅਕਤੂਬਰ ਤੋਂ ਵਧਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਸੇਬੀ ਦਾ ਇਹ ਕਦਮ ਦੇਸ਼ ਦੀ ਪੂੰਜੀ ਬਾਜ਼ਾਰ 'ਚ ਵਿਦੇਸ਼ੀ ਪੂੰਜੀ ਦੇ ਪਰਵਾਹ ਨੂੰ ਵਧਾਉਣ ਦੀ ਕੋਸ਼ਿਸ਼ ਹੈ।  

SEBISEBI

ਸੇਬੀ ਨੇ ਇਕ ਸਰਕੂਲਰ 'ਚ ਕਿਹਾ, ‘‘ਐਫ਼ਪੀਆਈ ਲਈ ਕੇਂਦਰ ਸਰਕਾਰ ਦੇ ਬਾਂਡ 'ਚ ਨਿਵੇਸ਼ ਦੀ ਹੱਦ 12 ਅਪ੍ਰੈਲ ਤੋਂ ਵਧਾ ਕੇ 2,07,300 ਕਰੋੜ ਰੁਪਏ ਕਰ ਦਿਤੀ ਗਈ ਹੈ। ਅਗਲੀ ਇਕ ਅਕਤੂਬਰ ਨੂੰ ਇਹ 2,23,300 ਕਰੋੜ ਰੁਪਏ ਕਰ ਦਿਤੀ ਜਾਵੇਗੀ।’’ 

SEBISEBI

ਇਸ ਤੋਂ ਪਹਿਲਾਂ ਉਨ੍ਹਾਂ ਲਈ ਇਹ ਹੱਦ 1,89,700 ਕਰੋੜ ਰੁਪਏ ਸੀ। ਇਸ ਤੋਂ ਇਲਾਵਾ ਸਰਕਾਰੀ ਜਾਇਦਾਦ ਫ਼ੰਡ,  ਬਹੁ-ਪੱਖੀ ਏਜੰਸੀ, ਬੀਮਾ ਫ਼ੰਡ, ਪੈਨਸ਼ਨ ਫ਼ੰਡ ਅਤੇ ਵਿਦੇਸ਼ੀ ਕੇਂਦਰੀ ਬੈਂਕ ਜਿਵੇਂ ਐਫ਼ਪੀਆਈ ਦੇ ਕੇਂਦਰ ਸਰਕਾਰ ਦੇ ਬਾਂਡ 'ਚ ਲੰਮੀ ਮਿਆਦ ਨਿਵੇਸ਼ ਦੀ ਹੱਦ ਵਧਾ ਕੇ ਕੱਲ 78,700 ਕਰੋੜ ਰੁਪਏ ਕਰ ਦਿਤੀ ਗਈ ਜਿਸ ਨੂੰ ਇਕ ਅਕਤੂਬਰ  ਤੋਂ ਬਾਅਦ 92,300 ਕਰੋੜ ਰੁਪਏ ਕਰ ਦਿਤਾ ਜਾਵੇਗਾ। ਇਸ ਤੋਂ ਪਹਿਲਾਂ ਇਹ 44,100 ਕਰੋੜ ਰੁਪਏ ਸੀ। 

SEBISEBI

ਇਸ ਤਰ੍ਹਾਂ ਕਾਰਪੋਰੇਟ ਬਾਂਡ 'ਚ ਐਫ਼ਪੀਆਈ ਨਿਵੇਸ਼ ਦੀ ਹੱਦ ਨੂੰ ਵਧਾ ਕੇ 2,66,700 ਕਰੋੜ ਰੁਪਏ ਕਰ ਦਿਤਾ ਗਿਆ। ਇਕ ਅਕਤੂਬਰ ਤੋਂ ਬਾਅਦ ਇਸ ਨੂੰ ਹੋਰ ਵਧਾ ਕੇ 2,89,100 ਕਰੋੜ ਰੁਪਏ ਕਰ ਦਿਤਾ ਜਾਵੇਗਾ। ਪਹਿਲਾਂ ਇਹ ਹੱਦ 2,44,323 ਕਰੋੜ ਰੁਪਏ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement