ਬੀਕਾਨੇਰਵਾਲਾ ਨੇ ਪੰਜਾਬ ਦੇ ਮੋਂਟਾਨਾ ਸਮੂਹ ਨਾਲ ਕੀਤਾ ਗਠਜੋੜ
Published : Nov 24, 2023, 2:57 pm IST
Updated : Nov 24, 2023, 2:57 pm IST
SHARE ARTICLE
Biknerwala
Biknerwala

ਭਾਰਤ ਦੇ ਮਸ਼ਹੂਰ ਬਰਾਂਡ ਨਾਲ ਕੰਮ ਕਰਨਾ ਕਿਸਮਤ ਵਾਲੀ ਗੱਲ ਹੈ : ਮਨੋਜ ਮਧੂਕਰ

ਚੰਡੀਗੜ੍ਹ: ਬੀਕਾਨੇਰਵਾਲਾ ਨੇ ਘਰੇਲੂ ਅਤੇ ਕੌਮਾਂਤਰੀ ਬਾਜ਼ਾਰਾਂ ’ਚ ਅਪਣੀ ਪਹੁੰਚ ਵਧਾਉਣ ਲਈ ਪੰਜਾਬ ਦੇ ਮੋਂਟਾਨਾ ਸਮੂਹ ਨਾਲ ਗਠਜੋੜ ਕੀਤਾ ਹੈ। ਕੰਪਨੀ ਵਲੋਂ ਜਾਰੀ ਇਕ ਬਿਆਨ ਅਨੁਸਾਰ ਇਹ ਕਦਮ ਵਿਸਤਾਰ ਲਈ ਮਹੱਤਵਪੂਰਨ ਸਾਬਤ ਹੋਵੇਗਾ। ਇਸ ਦਾ ਮਕਸਦ ਵਿਆਪਕ ਪੱਧਰ ’ਤੇ ਲੋਕਾਂ ਤਕ ਪਹੁੰਚਣਾ ਹੈ। 

ਮੋਂਟਾਨਾ ਸਮੂਹ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਮਨੋਜ ਮਧੂਕਰ ਨੇ ਕਿਹਾ ਕਿ ਭਾਰਤ ਦੇ ਮਸ਼ਹੂਰ ਬਰਾਂਡ ਨਾਲ ਕੰਮ ਕਰਨਾ ਕਿਸਮਤ ਵਾਲੀ ਗੱਲ ਹੈ। ਪੂਰੀ ਟੀਮ ਆਉਣ ਵਾਲੇ ਸਾਲਾਂ ’ਚ ਇਸ ਬਰਾਂਡ ਨੂੰ ਕੌਮਾਂਤਰੀ ਪੱਧਰ ’ਤੇ ਬਿਹਤਰੀਨ ਬਣਾਉਣ ਦੀ ਹਰ ਸੰਭਵ ਕੋਸ਼ਿਸ਼ ਕਰੇਗਾ। 

ਬੀਕਾਨੇਰਵਾਲਾ ਦੇ ਸੀ.ਈ.ਓ. ਸੁਰੇਸ਼ ਕੁਮਾਰ ਨੇ ਵੀ ਮੀਡੀਆ ਨੂੰ ਘਰੇਲੂ ਅਤੇ ਕੌਮਾਂਤਰੀ ਬਾਜ਼ਾਰ ’ਚ ਕੰਪਨੀ ਦੇ ਮੌਜੂਦਾ ਸੰਚਾਲਨ ਅਤੇ ਭਵਿੱਖ ਦੀ ਵਿਸਤਾਰ ਯੋਜਨਾ ਬਾਰੇ ਜਾਣਕਾਰੀ ਦਿਤੀ। 

ਉਨ੍ਹਾਂ ਕਿਹਾ ਕਿ ਘਰੇਲੂ ਬਾਜ਼ਾਰ ’ਚ ਕੰਪਨੀ ਦੇਸ਼ ਦੇ ਉੱਤਰੀ ਹਿੱਸੇ ’ਚ ਪੰਜਾਬ ਅਤੇ ਜੰਮੂ-ਕਸ਼ਮੀਰ, ਦੱਖਣ ’ਚ ਤਮਿਲਨਾਡੂ ਅਤੇ ਕਰਨਾਟਕ ਅਤੇ ਪਛਮੀ ਹਿੱਸੇ ’ਚ ਮਹਾਰਾਸ਼ਟਰ ’ਤੇ ਧਿਆਨ ਕੇਂਦਰਿਤ ਕਰੇਗੀ। ਕੰਪਨੀ ਨੇ ਕਿਹਾ ਕਿ ਕੌਮਾਂਤਰੀ ਬਾਜ਼ਾਰ ’ਚ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਅਤੇ ਬਰਤਾਨੀਆਂ ਨੂੰ ਪਹਿਲ ਦਿਤੀ ਜਾਵੇਗੀ।

 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement