ਹੁਣ ਐਨਰਜ਼ੀ ਡ੍ਰਿੰਕਸ ਪੀਣ ਵਾਲੇ ਲੋਕਾਂ ਦੀ ਜੇਬ ਹੋਵੇਗੀ ਖਾਲੀ, ਲੱਗੇ 40% ਟੈਕਸ 
Published : Sep 23, 2019, 10:08 am IST
Updated : Sep 23, 2019, 10:08 am IST
SHARE ARTICLE
Government Tax Energy drinks
Government Tax Energy drinks

ਸਰਕਾਰ ਨੇ 28 ਤੋਂ 40 ਫੀਸਦੀ ਲਾਇਆ ਟੈਕਸ

ਨਵੀਂ ਦਿੱਲੀ: ਹੁਣ ਬਹੁਤ ਜਲਦ ਹੀ ਬਾਜ਼ਾਰ 'ਚ ਰੈੱਡ ਬੁਲ, ਸਟਿੰਗ ਤੇ ਮੌਨਸਟਰ ਵਰਗੇ ਕੈਫੀਨੇਟਡ ਅਤੇ ਐਨਰਜ਼ੀ ਡ੍ਰਿੰਕਸ ਮਹਿੰਗੇ ਹੋਣ ਜਾ ਰਹੇ ਹਨ,,ਜੋ ਕਿ ਲੋਕਾਂ ਦੀ ਜੇਬ ਨੂੰ ਢਿੱਲਾ ਕਰਨਗੇ। ਸਰਕਾਰ ਨੇ ਕੈਫਿਨ ਡ੍ਰਿੰਕਸ 'ਤੇ ਟੈਕਸ ਵਧਾਉਣ ਦੇ ਨਾਲ-ਨਾਲ ਇਨ੍ਹਾਂ ਉਪਰ ਟੈਕਸ ਵੀ ਲਗਾ ਦਿੱਤਾ ਹੈ।

RedBul RedBul

ਜਾਣਕਾਰੀ ਮੁਤਾਬਿਕ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਅਗਵਾਈ 'ਚ ਸ਼ੁੱਕਰਵਾਰ ਨੂੰ ਹੋਈ ਗੁੱਡਜ਼ ਤੇ ਸਰਵਿਸਿਜ਼ ਟੈਕਸ ਕੌਂਸਲ ਨੇ ਕੈਫਿਨ ਡ੍ਰਿੰਕਸ 'ਤੇ ਜੀ. ਐੱਸ. ਟੀ. 18 ਤੋਂ ਵਧਾ ਕੇ 28 ਫੀਸਦੀ ਕਰ ਦਿੱਤਾ ਹੈ, ਨਾਲ ਹੀ ਇਨ੍ਹਾਂ 'ਤੇ 12 ਫੀਸਦੀ ਸੈੱਸ ਲਾਉਣ ਨੂੰ ਵੀ ਹਰੀ ਝੰਡੀ ਦੇ ਦਿੱਤੀ ਹੈ, ਯਾਨੀ ਕਿ ਇਨ੍ਹਾਂ 'ਤੇ ਪ੍ਰਭਾਵੀ ਟੈਕਸ ਦਰ 40 ਫੀਸਦੀ ਹੋ ਗਈ ਹੈ, ਜੋ ਕਿ ਪਹਿਲਾ 28 ਫ਼ੀਸਦੀ ਸੀ।

GST GST

ਕਾਬਲੇਗੋਰ ਹੈ ਕਿ ਕੈਫੀਨੇਟਡ ਤੇ ਐਨਰਜ਼ੀ ਡ੍ਰਿੰਕਸ 'ਤੇ ਟੈਕਸ ਦਰ ਹੁਣ ਕਾਰਬੋਨੇਟਡ ਡ੍ਰਿੰਕਸ ਦੇ ਬਰਾਬਰ ਹੋ ਗਈ ਹੈ, ਜਿਨ੍ਹਾਂ 'ਤੇ ਪਹਿਲਾਂ ਹੀ 28 ਫੀਸਦੀ ਜੀ. ਐੱਸ. ਟੀ. ਅਤੇ 12 ਫੀਸਦੀ ਸੈੱਸ ਨਾਲ ਕੁੱਲ 40 ਫੀਸਦੀ ਟੈਕਸ ਲੱਗ ਰਿਹਾ ਹੈ। ਇੰਡਸਟਰੀ ਸੂਤਰਾਂ ਦਾ ਕਹਿਣਾ ਹੈ ਕਿ ਕੈਫੀਨੇਟਡ ਐਨਰਜ਼ੀ ਡ੍ਰਿੰਕਸ ਦਾ ਬਾਜ਼ਾਰ ਮੌਜੂਦਾ ਸਮੇਂ 1000 ਕਰੋੜ ਤੋਂ ਵੱਧ ਦਾ ਹੈ।ਪਹਿਲਾਂ ਹੀ ਇਨ੍ਹਾਂ ਡ੍ਰਿੰਕਸ ਦੀ ਕੀਮਤ 95 ਤੋਂ 100 ਰੁਪਏ ਵਿਚਕਾਰ ਹੈ ਤੇ ਟੈਕਸ ਵਧਣ ਨਾਲ ਕੀਮਤਾਂ 'ਚ ਹੋਰ ਵਾਧਾ ਹੋਵੇਗਾ।

RedbulRedbul

ਦੱਸ ਦੇਈਏ ਕਿ ਜੀ. ਐੱਸ. ਟੀ. ਦਰਾਂ 'ਚ ਨਵਾਂ ਵਾਧਾ ਪਹਿਲੀ ਅਕਤੂਬਰ ਤੋਂ ਲਾਗੂ ਹੋਣ ਜਾ ਰਿਹਾ ਹੈ।ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਪ੍ਰਧਾਨਗੀ 'ਚ ਹੋਈ ਗੁੱਡਸ ਐਂਡ ਸਰਵਿਜ਼ ਟੈਕਸ ਕੌਂਸਲ ਦੀ 37ਵੀਂ ਬੈਠਕ 'ਚ ਕਈ ਵੱਡੇ ਫੈਸਲੇ ਲਏ ਗਏ ਹਨ, ਜਿਸ ਵਿਚ ਕਈ ਚੀਜ਼ਾਂ ਤੋਂ ਟੈਕਸ ਦਾ ਬੋਝ ਘੱਟ ਕੀਤਾ ਗਿਆ, ਉੱਥੇ ਹੀ ਕੁਝ ਚੀਜ਼ਾਂ 'ਤੇ ਟੈਕਸ ਵਧਾ ਦਿੱਤਾ ਗਿਆ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement