Paytm News: ਚੌਥੀ ਤਿਮਾਹੀ ਵਿਚ Paytm ਦਾ ਘਾਟਾ ਵਧ ਕੇ 550 ਕਰੋੜ ਰੁਪਏ ਹੋਇਆ
Published : May 23, 2024, 9:37 am IST
Updated : May 23, 2024, 9:37 am IST
SHARE ARTICLE
Paytm Q4 consolidated net loss widens to 550 crore
Paytm Q4 consolidated net loss widens to 550 crore

ਆਰਬੀਆਈ ਦੁਆਰਾ ਪੇਟੀਐਮ ਪੈਮੈਂਟਸ ਬੈਂਕ ਲਿਮਟਡ (PPBL) 'ਤੇ ਲਗਾਈਆਂ ਗਈਆਂ ਟ੍ਰਾਂਜੈਕਸ਼ਨ ਪਾਬੰਦੀਆਂ ਕਾਰਨ ਕੰਪਨੀ ਦਾ ਘਾਟਾ ਵਧਿਆ ਹੈ।

Paytm News: ਡਿਜੀਟਲ ਭੁਗਤਾਨ ਪਲੇਟਫਾਰਮ ਪੇਟੀਐਮ ਦੀ ਮੂਲ ਕੰਪਨੀ ਵਨ97 ਕੰਮਿਊਨੀਕੇਸ਼ਨਸ ਦਾ ਘਾਟਾ ਜਨਵਰੀ-ਮਾਰਚ 2024 ਤਿਮਾਹੀ 'ਚ ਵਧ ਕੇ 550 ਕਰੋੜ ਰੁਪਏ ਹੋ ਗਿਆ ਹੈ। ਆਰਬੀਆਈ ਦੁਆਰਾ ਪੇਟੀਐਮ ਪੈਮੈਂਟਸ ਬੈਂਕ ਲਿਮਟਡ (PPBL) 'ਤੇ ਲਗਾਈਆਂ ਗਈਆਂ ਟ੍ਰਾਂਜੈਕਸ਼ਨ ਪਾਬੰਦੀਆਂ ਕਾਰਨ ਕੰਪਨੀ ਦਾ ਘਾਟਾ ਵਧਿਆ ਹੈ।

ਪਿਛਲੇ ਸਾਲ ਦੀ ਇਸੇ ਮਿਆਦ 'ਚ ਕੰਪਨੀ ਨੂੰ 167.5 ਕਰੋੜ ਰੁਪਏ ਦਾ ਨੁਕਸਾਨ ਹੋਇਆ ਸੀ। ਪੇਟੀਐਮ ਨੇ ਇਕ ਬਿਆਨ ਵਿਚ ਕਿਹਾ ਕਿ ਯੂਪੀਆਈ ਲੈਣ-ਦੇਣ ਆਦਿ ਵਿਚ ਅਸਥਾਈ ਰੁਕਾਵਟ ਅਤੇ ਪੇਟੀਐਮ ਪੈਮੈਂਟਸ ਬੈਂਕ ਲਿਮਟਡ ਵਿਚ ਸਥਾਈ ਵਿਘਨ ਕਾਰਨ ਵਿੱਤੀ ਸਾਲ 2023-24 ਦੀ ਚੌਥੀ ਤਿਮਾਹੀ ਵਿੱਚ ਵਿੱਤੀ ਨਤੀਜੇ ਪ੍ਰਭਾਵਿਤ ਹੋਏ ਹਨ।

ਪਿਛਲੀ ਤਿਮਾਹੀ 'ਚ ਕੰਪਨੀ ਦਾ ਕੁੱਲ ਮਾਲੀਆ ਤਿੰਨ ਫ਼ੀ ਸਦੀ ਘੱਟ ਕੇ 2,267 ਕਰੋੜ ਰੁਪਏ ਰਹਿ ਗਿਆ। ਇਸ ਤਿਮਾਹੀ ਦੌਰਾਨ, ਕੰਪਨੀ ਨੇ ਪੇਟੀਐਮ ਪੈਮੈਂਟਸ ਬੈਂਕ ਲਿਮਟਡ ਵਿਚ ਨਿਵੇਸ਼ ਕੀਤੇ 227 ਕਰੋੜ ਰੁਪਏ ਨੂੰ ਰਾਈਟ ਆਫ ਕਰ ਦਿਤਾ ਹੈ। ਪੇਟੀਐਮ ਪੈਮੈਂਟਸ ਬੈਂਕ ਲਿਮਟਡ 'ਤੇ ਪਾਬੰਦੀਆਂ ਦਾ ਅਸਲ ਪ੍ਰਭਾਵ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ 'ਚ ਪਤਾ ਲੱਗੇਗਾ।

(For more Punjabi news apart from Paytm Q4 consolidated net loss widens to 550 crore, stay tuned to Rozana Spokesman)

 

Tags: paytm

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement