ਐਸ.ਬੀ.ਆਈ. ਨੂੰ ਚੌਥੀ ਤਿਮਾਹੀ 'ਚ 7,718 ਕਰੋੜ ਰੁਪਏ ਦਾ ਘਾਟਾ
Published : May 23, 2018, 4:42 am IST
Updated : May 23, 2018, 4:42 am IST
SHARE ARTICLE
Rajnish Kumar
Rajnish Kumar

ਭਾਰਤੀ ਸਟੇਟ ਬੈਂਕ (ਐਸ.ਬੀ.ਆਈ.) ਨੂੰ ਬੀਤੇ ਵਿੱਤੀ ਸਾਲ ਦੀ ਚੌਥੀ ਤਿਮਾਹੀ 'ਚ 7,718.17 ਕਰੋੜ ਰੁਪਏ ਦਾ ਸ਼ੁੱਧ ਘਾਟਾ ਹੋਇਆ ਹੈ। ਰਿਕਵਰੀ ਲਈ ਫਸੇ ਕਰਜ਼ੇ (ਐੱਨ.ਪੀ.ਏ.)...

ਨਵੀਂ ਦਿੱਲੀ, 22 ਮਈ : ਭਾਰਤੀ ਸਟੇਟ ਬੈਂਕ (ਐਸ.ਬੀ.ਆਈ.) ਨੂੰ ਬੀਤੇ ਵਿੱਤੀ ਸਾਲ ਦੀ ਚੌਥੀ ਤਿਮਾਹੀ 'ਚ 7,718.17 ਕਰੋੜ ਰੁਪਏ ਦਾ ਸ਼ੁੱਧ ਘਾਟਾ ਹੋਇਆ ਹੈ। ਰਿਕਵਰੀ ਲਈ ਫਸੇ ਕਰਜ਼ੇ (ਐੱਨ.ਪੀ.ਏ.) ਦੇ ਉੱਚੇ ਪ੍ਰਬੰਧਾਂ ਕਾਰਨ ਘਾਟਾ ਜ਼ਿਆਦਾ ਰਿਹਾ। ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ 'ਚ ਦੇਸ਼ ਦੇ ਇਸ ਸੱਭ ਤੋਂ ਵੱਡੇ ਬੈਂਕ ਨੇ 2,814.82 ਕਰੋੜ ਦਾ ਸ਼ੁੱਧ ਲਾਭ ਕਮਾਇਆ ਸੀ। ਦਸੰਬਰ 2017 ਨੂੰ ਖ਼ਤਮ ਤੀਜੀ ਤਿਮਾਹੀ 'ਚ ਬੈਂਕ ਨੂੰ 2,416.37 ਕਰੋੜ ਰੁਪਏ ਦਾ ਘਾਟਾ ਹੋਇਆ ਸੀ।

SBISBI

ਬੈਂਕ ਨੇ ਸ਼ੇਅਰ ਬਾਜ਼ਾਰਾਂ ਨੂੰ ਅੱਜ ਦਸਿਆ ਕਿ ਜਨਵਰੀ-ਮਾਰਚ ਤਿਮਾਹੀ 'ਚ ਉਸ ਦੀ ਕੁੱਲ ਆਮਦਨ ਵਧ ਕੇ 68,436.06 ਕਰੋੜ ਰੁਪਏ ਤਕ ਪਹੁੰਚ ਗਈ, ਜੋ ਕਿ ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ 'ਚ 57,720.07 ਕਰੋੜ ਰੁਪਏ ਸੀ। ਇਸ ਮਿਆਦ ਦੌਰਾਨ ਬੈਂਕ ਦਾ ਕੁੱਲ ਐਨ.ਪੀ.ਏ. ਵਧ ਕੇ ਕਰਜ਼ੇ ਦੇ 10.91 ਦੇ ਬਰਾਬਰ ਹੋ ਗਿਆ, ਜੋ ਕਿ ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ 'ਚ 6.90 ਫ਼ੀ ਸਦੀ ਸੀ। ਇਸ ਦੌਰਾਨ ਬੈਂਕ ਦਾ ਸ਼ੁੱਧ ਐਨ.ਪੀ.ਏ. ਵਧ ਕੇ 5.73 ਫ਼ੀ ਸਦੀ 'ਤੇ ਪਹੁੰਚ ਗਿਆ, ਜੋ ਕਿ ਇਕ ਸਾਲ ਪਹਿਲਾਂ ਇਸੇ ਤਿਮਾਹੀ ਵਿਚ 3.71 ਫ਼ੀ ਸਦੀ ਸੀ।   (ਏਜੰਸੀ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement